ਮੋਗਾ, 21 ਨਵੰਬਰ (ਅਸ਼ੋਕ ਬਾਂਸਲ)-ਨਿਊ ਟਾਊਨ ਜਾਗਰਣ ਕਲੱਬ ਨੇ ਮਾਂ ਚਿੰਤਪੁਰਨੀ ਦੀ ਪਵਿੱਤਰ ਜੋਤ ਦਾ ਮੋਗਾ ਪਹੁੰਚਣ ਤੇ ਬਹੁਤ ਸ਼ਰਧਾ ਤੇ ਉਤਸ਼ਾਹ ਨਾਲ ਸਵਾਗਤ ਕੀਤਾ | ਕਲੱਬ ਦੇ ਮੈਂਬਰਾਂ ਨੇ ਜੋਤ ਦੀ ਪੂਰੇ ਨਿਊ ਟਾਊਨ ਖੇਤਰ ਵਿਚ ਇਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ | ਭਜਨਾਂ ਤੇ ਭਗਤੀ ਭਰੇ ਮਾਹੌਲ ਦੇ ਵਿਚਕਾਰ, ਜੋਤ ਨੇ ਪੂਰੇ ਖੇਤਰ ਵਿਚ ਵਿਸ਼ਵਾਸ ਤੇ ਸਕਾਰਾਤਮਿਕ ਊਰਜਾ ਫੈਲਾਈ | ਇਸ ਧਾਰਮਿਕ ਸਮਾਗਮ ਵਿਚ ਨੀਰੂ ਮਿੱਤਲ, ਡਾ.ਨਵੀਨ ਸੂਦ, ਪੰਕਜ ਬਾਂਸਲ, ਵਿਵੇਕ ਮਜੀਠੀਆ, ਵਿਵੇਸ਼ ਗੋਇਲ, ਦੀਪਕ ਖੁਰਾਨਾ, ਰਾਜੀਵ ਗੁਪਤਾ, ਸੰਚਿਤ, ਅਰਹਮ ਬਾਂਸਲ, ਦੀਪਕ ਮਿੱਤਲ, ਕੌਂਸਲਰ ਡਾ. ਰੀਮਾ ਸੂਦ, ਸੁਨਾਲੀ ਵਰਮਾ, ਅਜੈ ਵਰਮਾ, ਸਨੇਹ ਮਿੱਤਲ ਅਤੇ ਪੂਜਾ ਸ਼ਰਮਾ ਮੌਜੂਦ ਸਨ | ਇਸ ਮੌਕੇ ਜੋਤ ਦਾ ਸ਼ਰਧਾਲੂਆਂ ਨੇ ਰਸਤੇ ਵਿਚ ਵੱਖ-ਵੱਖ ਥਾਵਾਂ 'ਤੇ ਫੁੱਲਾਂ ਦੀ ਵਰਖਾ ਕਰਕੇ ਤੇ ਮਾਂ ਦੇਵੀ ਦੀ ਉਸਤਤ ਦਾ ਜਾਪ ਕਰਕੇ ਜੋਤ ਦਾ ਸਵਾਗਤ ਕੀਤਾ |