20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਨਾਜ਼ੀਆ ਡਰੀਮਜ਼ ਵਲੋਂ ਗੋਲਡ ਕੌਸਟ ਕਲੱਬ 'ਚ ਲਗਾਈ ਗਈ ਦੋ ਰੋਜ਼ਾ ਪ੍ਰਦਰਸ਼ਨੀ ਦਾ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਕੀਤਾ ਉਦਘਾਟਨ

Ad Position 21
No active advertisement
ਅਜੀਤ ਡੈਸਕ 23-11-2025
ਮੋਗਾ, 22 ਨਵੰਬਰ (ਸੁਰਿੰਦਰਪਾਲ ਸਿੰਘ)-ਸਥਾਨਕ ਸ਼ਹਿਰ ਦੇ ਹੋਟਲ ਗੋਲਡ ਕੌਸਟ ਮੋਗਾ ਵਿਖੇ ਨਾਜ਼ੀਆ ਡਰੀਮਜ਼ ਵਲੋਂ ਦੋ ਰੋਜ਼ਾ ਐਗਜ਼ੀਬਿਸ਼ਨ (ਪ੍ਰਦਰਸ਼ਨੀ) ਲਗਾਈ ਗਈ ਅੱਜ ਪਹਿਲੇ ਦਿਨ ਐਗਜ਼ੀਬਿਸ਼ਨ ਦਾ ਉਦਘਾਟਨ ਹਲਕਾ ਮੋਗਾ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਕੀਤਾ | ਇਸ ਮੌਕੇ ਉਨ੍ਹਾਂ ਨਾਲ ਐਗਜ਼ੀਬਿਸ਼ਨ ਦੇ ਮੁੱਖ ਪ੍ਰਬੰਧਕ ਮੈਡਮ ਸ਼ਿਫ਼ਾਲੀ ਗੁਪਤਾ, ਗੌਰਵ ਗੁਪਤਾ ਡਾਇਰੈਕਟਰ ਦੇਸ਼ ਭਗਤ ਕਾਲਜ, ਅਨੁਜ ਗੁਪਤਾ ਐਮ.ਡੀ. ਗੋਲਡ ਕੌਸਟ ਕਲੱਬ, ਗੁਰਪ੍ਰੀਤ ਸਿੰਘ ਜਲੰਧਰ, ਨੈਨਸੀ ਜਲੰਧਰ, ਭਵਦੀਪ ਸਿਲਕੀ ਕੋਹਲੀ, ਪ੍ਰੋ. ਤਨਵੀਰ ਕੌਰ ਨੈਨਸੀ, ਗੁਰਿੰਦਰ ਕੌਰ ਡੋਲੀ, ਹਰਪ੍ਰੀਤ ਕੌਰ ਅਰੋੜਾ, ਮੈਡਮ ਸਰੂਤੀ, ਅਮਨ ਗਿੱਲ, ਗਗਨਪ੍ਰੀਤ ਕੌਰ ਜਲੰਧਰ, ਲਵਲੀ ਸਿੰਗਲਾ ਸੀ. ਆਗੂ ਆਪ ਪਾਰਟੀ, ਕੌਂਸਲਰ ਸਰਬਜੀਤ ਕੌਰ, ਮੀਨੰੂ ਬਾਂਸਲ, ਰਿਜੂ ਗੋਇਲ, ਜਸਪ੍ਰੀਤ ਕੌਰ ਕਾਲੜਾ, ਡਾ. ਪਲਵਿੰਦਰ ਕੌਰ, ਮਨਦੀਪ ਕੌਰ, ਲਵਲੀ ਜਨਤਾ ਮੀਟ ਸ਼ਾਪ, ਭਗਵੰਤ ਸਿੰਘ ਜਨਤਾ ਮੀਟ ਸ਼ਾਪ, ਨੰਨੂ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਇਸ ਮੌਕੇ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਅੱਜ ਦੀ ਐਗਜ਼ੀਬਿਸ਼ਨ (ਪ੍ਰਦਰਸ਼ਨੀ) ਤੋਂ ਇਹ ਸਾਬਤ ਹੁੰਦਾ ਹੈ ਕਿ ਔਰਤਾਂ ਕਿਸੇ ਵੀ ਖੇਤਰ ਵਿਚ ਪਿੱਛੇ ਨਹੀ ਹਨ | ਅੱਜ ਪ੍ਰਦਰਸ਼ਨੀ ਵਿਚ ਜੋ ਵੀ ਸਟਾਲ ਲਗਾਏ ਗਏ ਹਨ ਉਨ੍ਹਾਂ ਵਿਚ ਜ਼ਿਆਦਾਤਰ ਔਰਤਾਂ ਦੀ ਸ਼ਮੂਲੀਅਤ ਹੈ | ਉਨ੍ਹਾਂ ਮੁੱਖ ਪ੍ਰਬੰਧਕ ਸ਼ਿਫ਼ਾਲੀ ਗੁਪਤਾ ਅਤੇ ਗੁਪਤਾ ਪਰਿਵਾਰ ਨੂੰ ਪ੍ਰਦਰਸ਼ਨੀ ਲਗਾਉਣ ਤੇ ਉਨ੍ਹਾਂ ਦਾ ਧੰਨਵਾਦ ਕੀਤਾ | ਅੱਜ ਪਹਿਲੇ ਦਿਨ ਵੱਡੀ ਗਿਣਤੀ 'ਚ ਸ਼ਹਿਰ ਤੇ ਇਲਾਕੇ ਭਰ ਤੋਂ ਔਰਤਾਂ ਨੇ ਸ਼ਮੂਲੀਅਤ ਕੀਤੀ ਤੇ ਹਰ ਸਟਾਲ ਦਾ ਨਿਰੀਖਣ ਕਰਦਿਆਂ ਵੱਡੀ ਪੱਧਰ 'ਤੇ ਖ਼ਰੀਦੋ ਫ਼ਰੋਖ਼ਤ ਵੀ ਕੀਤੀ | ਇਸ ਪ੍ਰਦਰਸ਼ਨੀ ਵਿਚ ਮੋਗਾ ਕਾਂਗਰਸ ਦੇ ਹਲਕਾ ਇੰਚਾਰਜ ਮਾਲਵਿਕਾ ਸੂਦ ਸੱਚਰ ਨੇ ਵੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਕੇ ਖ਼ਰੀਦੋ ਫ਼ਰੋਖ਼ਤ ਕੀਤੀ ਅਤੇ ਮੋਗੇ ਵਿਚ ਵਿਸ਼ਾਲ ਐਗਜ਼ੀਬਿਸ਼ਨ ਲਗਾਉਣ 'ਤੇ ਪ੍ਰਬੰਧਕਾ ਨੂੰ ਮੁਬਾਰਕ ਦਿੱਤੀ | ਉਨ੍ਹਾਂ ਸ਼ਹਿਰ ਵਾਸੀ ਤੇ ਇਲਾਕੇ ਭਰ ਦੀਆਂ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਐਗਜ਼ੀਬਿਸ਼ਨ ਦਾ ਹਿੱਸਾ ਬਣਨ | ਪ੍ਰਦਰਸ਼ਨੀ ਦੌਰਾਨ ਗੋਲਡ ਕੌਸਟ ਕਲੱਬ ਵਲੋਂ ਚਾਹ ਪਾਣੀ ਦੇ ਸਾਰੇ ਇੰਤਜ਼ਾਮ ਕੀਤੇ ਗਏ ਸਨ | ਸ਼ਿਫ਼ਾਲੀ ਗੁਪਤਾ ਨੇ ਪਹਿਲੇ ਦਿਨ ਦੀ ਪ੍ਰਦਰਸ਼ਨੀ ਦੀ ਸਫਲਤਾ 'ਤੇ ਔਰਤਾਂ ਅਤੇ ਵਿਸ਼ੇਸ਼ ਤੌਰ 'ਤੇ ਪੁੱਜੇ ਮਹਿਮਾਨਾਂ ਦਾ ਧੰਨਵਾਦ ਕੀਤਾ | ਉਨ੍ਹਾਂ ਇਸ ਪ੍ਰਦਰਸ਼ਨੀ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਪ੍ਰੋ. ਤਨਵੀਰ ਕੌਰ ਨੈਨਸੀ ਗੁਰਿੰਦਰ ਕੌਰ ਡੋਲੀ, ਮੈਡਮ ਭਵਦੀਪ ਸਿਲਕੀ ਕੋਹਲੀ, ਲਵਲੀ ਸਿੰਗਲਾ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਉਨ੍ਹਾਂ ਆਸ ਪ੍ਰਗਟ ਕੀਤੀ ਕਿ ਅੱਜ ਪਹਿਲੇ ਦਿਨ ਦੀ ਤਰਾਂ 23 ਨਵੰਬਰ ਐਤਵਾਰ ਨੂੰ ਵੀ ਇਸੇ ਤਰਾਂ ਐਗਜੀਬਿਸ਼ਨ ਨੂੰ ਲੋਕਾਂ ਵਲੋਂ ਹੋਰ ਵੱਡਾ ਹੁੰਗਾਰਾ ਮਿਲੇਗਾ ਤੇ ਇਹ ਦੋ ਰੋਜਾ ਐਗਜੀਬਿਸ਼ਨ ਮੋਗਾ ਸ਼ਹਿਰ ਵਿਚ ਨਵਾਂ ਇਤਿਹਾਸ ਸਿਰਜੇਗੀ |
Ad Position 22
No active advertisement
ਪਿਛਲੀ ਖ਼ਬਰ ਪਰਮਪਾਲ ਬੁੱਟਰ ਨੇ ਬਲਤੇਜ ਪੰਨੂ ਨੂੰ ਮੀਡੀਆ ਇੰਚਾਰਜ ਬਣਾਉਣ 'ਤੇ ਕੀਤਾ ਸਵਾਗਤ ਅਗਲੀ ਖ਼ਬਰ ਸੰਤ ਆਸ਼ਰਮ ਗਊਸ਼ਾਲਾ ਨਹਿਰ ਵਾਲੀ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਧਾਰਮਿਕ ਸਮਾਗਮ ਅਤੇ ਦੋ ਰ...
Ad Position 24