ਸਮਾਧ ਭਾਈ, 6 ਦਸੰਬਰ (ਜਗਰੂਪ ਸਿੰਘ ਸਰੋਆ)-ਲੋਕਲ ਕਮੇਟੀ ਗੁਰਦੁਆਰਾ ਪਾਤਸ਼ਾਹੀ ਛੇਵੀਂ ਸਮਾਧ ਭਾਈ ਦੇ ਬਹਾਲ ਹੋਣ ਦੇ ਸ਼ੁਕਰਾਨੇ ਵਜੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠਾਂ ਦੇ ਭੋਗ ਪਾਏ | ਇਸ ਮੌਕੇ ਭਾਈ ਬੂਟਾ ਸਿੰਘ ਅਤੇ ਭਾਈ ਜੱਸਾ ਸਿੰਘ ਦੇ ਜਥਿਆਂ ਵਲੋਂ ਕੀਰਤਨ ਕੀਤਾ ਗਿਆ | ਕਮੇਟੀ ਦੇ ਪ੍ਰਧਾਨ ਜਗਜੀਤ ਸਿੰਘ, ਮੀਤ ਪ੍ਰਧਾਨ ਸਾਧੂ ਸਿੰਘ ਰਾਜਪੂਤ, ਮੈਂਬਰ ਭੁਪਿੰਦਰ ਸਿੰਘ ਤੇ ਮੈਂਬਰ ਤਰਸੇਮ ਸਿੰਘ ਸੇਮਾ ਨੇ ਇਸ ਗੁਰੂ ਸਾਹਿਬ ਦਾ ਸ਼ੁਕਰਾਨਾ ਅਦਾ ਕੀਤਾ ਅਤੇ ਆਏ ਹੋਏ ਪਤਵੰਤਿਆਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਕਰਨਲ ਦਰਸ਼ਨ ਸਿੰਘ, ਸਰਪੰਚ ਲਖਵੀਰ ਸਿੰਘ ਬਾਗੜੀ, ਬਲਵਿੰਦਰਜੀਤ ਸਿੰਘ ਬਰਾੜ, ਡਾ. ਮਲਕੀਤ ਸਿੰਘ ਕਿੰਗਰਾ, ਧਨਇੰਦਰ ਸਿੰਘ ਕਿੰਗਰਾ, ਜਸਵੰਤ ਸਿੰਘ ਸ਼ਰਮਾ, ਡਾ. ਪਵਨਦੀਪ ਸਿੰਘ ਸੰਧੂ, ਤਰਲੋਚਨ ਸਮਾਧਵੀ, ਪ੍ਰਧਾਨ ਭੋਲਾ ਸਿੰਘ ਕਿੰਗਰਾ, ਸਰਪੰਚ ਜਸਪਾਲ ਸਿੰਘ, ਪੰਚ ਰਘੁਵੀਰ ਭਾਊ, ਲਖਵਿੰਦਰ ਲੱਖੀ ਖੋਖਰ, ਸੁਖਵੰਤ ਰਾਜਾ ਬਰਾੜ, ਜਸਵਿੰਦਰ ਕਿੰਗਰਾ, ਨਿਰਮਲ ਸਿੰਘ ਖੋਖਰ, ਪ੍ਰਧਾਨ ਜੰਗ ਸਿੰਘ, ਬਿੱਕਰ ਸਿੰਘ, ਡਾ. ਸੁਰਜੀਤ ਸਿੰਘ, ਕਰਮਜੀਤ ਸੋਹਲ, ਨੇਕ ਸਿੰਘ ਭਾਈ, ਨਛੱਤਰ ਸਿੰਘ, ਪ੍ਰਗਟ ਢਿੱਲੋਂ, ਧਰਮ ਸਿੰਘ, ਜਗਸੀਰ ਬਰਾੜ, ਡਾ. ਜਗਜੀਤ ਪਪਣਾ, ਗੁਰਮੀਤ ਸਿੰਘ, ਛਿੰਦਰ ਬਰਾੜ, ਜੱਗਾ ਕਲੇਰ, ਵੀਰ ਭਾਈ, ਅਮਰਜੀਤ ਸਿੰਘ, ਭੁਪਿੰਦਰ ਖੋਖਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |