02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਸੰਯੁਕਤ ਕਿਸਾਨ ਮੋਰਚਾ ਬਲਾਕ ਬਾਘਾ ਪੁਰਾਣਾ ਦੀ ਹੋਈ ਮੀਟਿੰਗ

Ad Position 21
No active advertisement
ਅਜੀਤ ਡੈਸਕ 07-12-2025
ਬਾਘਾ ਪੁਰਾਣਾ, 6 ਦਸੰਬਰ (ਟਿੰਕੂ ਕਾਠਪਾਲ)-ਸੰਯੁਕਤ ਕਿਸਾਨ ਮੋਰਚਾ ਬਾਘਾ ਪੁਰਾਣਾ ਬਲਾਕ ਦੀ ਸਾਂਝੀ ਮੀਟਿੰਗ ਸੁਖਵਿੰਦਰ ਸਿੰਘ ਲੰਗੇਆਣਾ ਬਲਾਕ ਆਗੂ ਬੀ. ਕੇ. ਯੂ. ਉਗਰਾਹਾਂ ਦੀ ਪ੍ਰਧਾਨਗੀ ਹੇਠ ਹੋਈ | ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਤੇ ਜ਼ਿਲ੍ਹਾ ਪੈੱ੍ਰਸ ਸਕੱਤਰ ਜਸਮੇਲ ਸਿੰਘ ਰਾਜੇਆਣਾ ਨੇ ਪੈੱ੍ਰਸ ਨੋਟ ਜਾਰੀ ਕਰਦਿਆਂ ਕਿਹਾ ਕਿ 8 ਦਸੰਬਰ ਨੂੰ ਪਾਵਰ ਕੌਮ ਸਬ ਡਵੀਜ਼ਨਲ ਬਾਘਾ ਪੁਰਾਣਾ ਵਿਖੇ ਬੀਜ ਬਿੱਲ ਤੇ ਬਿਜਲੀ ਸੋਧ ਬਿੱਲ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ | ਮੀਟਿੰਗ ਦੌਰਾਨ ਕਸ਼ਮੀਰ ਸਿੰਘ ਭੇਖਾ, ਗੁਰਦਾਸ ਸਿੰਘ, ਅਮਨਪ੍ਰੀਤ ਸਿੰਘ, ਮੇਜਰ ਸਿੰਘ ਕਾਲੇਕੇ, ਸਵਰਨ ਸਿੰਘ, ਸੁਖਦੀਪ ਸਿੰਘ, ਜਸਵੀਰ ਸਿੰਘ ਨੇ ਕਿਹਾ ਕਿ ਜੋ ਕੇਂਦਰ ਸਰਕਾਰ ਵਲੋਂ ਚਾਰ ਕਿਰਤ ਕੋਡ ਲਾਗੂ ਕੀਤੇ ਜਾ ਰਹੇ ਹਨ ਜਿਨ੍ਹਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਵਲੋਂ ਸੰਘਰਸ਼ ਦਾ ਐਲਾਨ ਕੀਤਾ ਹੈ | ਇਸੇ ਤਹਿਤ ਸੰਯੁਕਤ ਮੋਰਚੇ ਦੇ ਸੱਦੇ ਤਹਿਤ 8 ਦਸੰਬਰ ਨੂੰ ਬੀਜ ਬਿੱਲ ਤੇ ਬਿਜਲੀ ਸੋਧ ਬਿੱਲ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ ਤੇ ਪਾਵਰ ਕੌਮ ਸਬ ਡਵੀਜ਼ਨਲ ਬਿਜਲੀ ਦਫਤਰ ਬਾਘਾ ਪੁਰਾਣਾ ਵਿਖੇ 12 ਤੋਂ 3 ਵਜੇ ਤੱਕ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ | ਪਾਵਰ ਕੌਮ ਐਂਡ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਦੇ ਜਨਰਲ ਸਕੱਤਰ ਅਮਰੀਕ ਸਿੰਘ ਮਸੀਤਾਂ ਨੇ ਕਿਹਾ ਕਿ ਪਾਵਰ ਕੌਮ ਦੇ ਮੁਲਾਜ਼ਮ ਤੇ ਪੈਨਸ਼ਨਰ 8 ਦੇ ਐਕਸ਼ਨ ਵਿਚ ਵੱਡੀ ਗਿਣਤੀ ਵਿਚ ਸ਼ਾਮਿਲ ਹੋਣਗੇ | ਇਸ ਮੌਕੇ ਬੂਟਾ ਸਿੰਘ ਰਾਜੇਆਣਾ, ਅਮਰੀਕ ਸਿੰਘ, ਅਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਵੈਰੋਕੇ, ਜਸਪਾਲ ਸਿੰਘ, ਛਿੰਦਾ ਸਿੰਘ ਨੱਥੂਵਾਲਾ, ਕਰਮਜੀਤ ਸਿੰਘ ਛੋਟਾ ਘਰ, ਬਲਦੇਵ ਸਿੰਘ, ਬਲਵੰਤ ਸਿੰਘ ਆਦਿ ਕਿਸਾਨ ਆਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਦੇਸ਼ ਦੀ ਰਾਜਨੀਤੀ 'ਚ ਦਲਿਤਾਂ ਦਾ ਘਟਦਾ ਜਾ ਰਿਹਾ ਹੈ ਸਤਿਕਾਰ-ਭੱਟੀ ਅਗਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ-2 ਦੀ ਮਹੀਨਾਵਾਰ ਮੀਟਿੰਗ ਡਰੋਲੀ ਭਾਈ ਵਿਖੇ ਹੋਈ
Ad Position 24
No active advertisement