02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਦੇਸ਼ ਦੀ ਰਾਜਨੀਤੀ 'ਚ ਦਲਿਤਾਂ ਦਾ ਘਟਦਾ ਜਾ ਰਿਹਾ ਹੈ ਸਤਿਕਾਰ-ਭੱਟੀ

Ad Position 21
No active advertisement
ਅਜੀਤ ਡੈਸਕ 07-12-2025
ਠੱਠੀ ਭਾਈ, 6 ਦਸੰਬਰ (ਜਗਰੂਪ ਸਿੰਘ ਮਠਾੜੂ)-ਕਾਂਗਰਸ ਪਾਰਟੀ ਦੇ ਅਹਿਮ ਅਹੁਦਿਆਂ 'ਤੇ ਕੰਮ ਕਰਨ ਵਾਲੇ ਬਜ਼ੁਰਗ ਕਾਂਗਰਸੀ ਆਗੂ ਪ੍ਰੀਤਮ ਸਿੰਘ ਭੱਟੀ ਮਾੜੀ ਮੁਸਤਫਾ ਨੇ ਪੈੱ੍ਰਸ ਨੂੰ ਬਿਆਨ ਜਾਰੀ ਕਰਦਿਆਂ ਕਿ ਦੇਸ਼ ਦੀ ਰਾਜਨੀਤੀ ਵਿਚ ਦਲਿਤਾਂ ਦਾ ਸਤਿਕਾਰ ਦਿਨ ਬਦਿਨ ਘਟਦਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਦੇਸ਼ ਦੀ ਰਾਜਨੀਤੀ ਵਿਚ ਦਲਿਤ ਸਮਾਜ ਦੀਆਂ ਮਹਾਨ ਸ਼ਖਸੀਅਤਾਂ ਨੇ ਵੱਡੇ ਯੋਗਦਾਨ ਪਾਏ ਹਨ ਜਿਸ ਵਿਚ ਡਾਕਟਰ ਅੰਬੇਡਕਰ ਨੇ ਦੇਸ਼ ਦਾ ਸੰਵਿਧਾਨ ਲਿਖ ਕੇ ਮਹਾਨ ਕੰਮ ਕੀਤਾ | ਉਨ੍ਹਾਂ ਕਿਹਾ ਕਿ ਬੇਸ਼ੱਕ ਉਹ ਰਾਜਨੀਤਕ ਨਹੀਂ ਸੀ ਪਰ ਫਿਰ ਵੀ ਉਨ੍ਹਾਂ ਦੇ ਕੀਤੇ ਕੰਮਾਂ ਅੱਗੇ ਅਖੌਤੀ ਉੱਚੀਆਂ ਕੌਮਾਂ ਦੇ ਲੋਕਾਂ ਨੂੰ ਉਸ ਦੇ ਅੱਗੇ ਸਿਰ ਨੀਵਾਂ ਕਰਨਾ ਪਿਆ | ਉਨ੍ਹਾਂ ਤੋਂ ਇਲਾਵਾ ਸਰਗਰਮ ਰਾਜਨੀਤੀ ਵਿਚ ਬਾਬੂ ਜਗਜੀਵਨ ਰਾਮ ਬੂਟਾ ਸਿੰਘ ਅਤੇ ਇਸ ਤੋਂ ਬਿਨਾਂ ਦੇਸ਼ ਦੇ ਬਹੁਤ ਸਾਰੇ ਦਲਿਤ ਲੀਡਰਾਂ ਨੇ ਵੀ ਦੇਸ਼ ਦੀ ਚੜ੍ਹਦੀ ਕਲਾ ਲਈ ਯੋਗਦਾਨ ਪਾਇਆ | ਉਨ੍ਹਾਂ ਦਲਿਤ ਸਮਾਜ ਨੂੰ ਚੇਤਨ ਕਰਦਿਆਂ ਕਿਹਾ ਕਿ ਦੁਨੀਆ 21ਵੀਂ ਸਦੀ ਵਿਚ ਪਹੁੰਚ ਚੁੱਕੀ ਹੈ ਕਿੰਨਾ ਕੁ ਚਿਰ ਤੁਸੀਂ ਧੌਣ ਨੀਵੀਂ ਕਰਕੇ ਆਪਣਾ ਅਪਮਾਨ ਸਹਿਣ ਕਰਦੇ ਰਹੋਗੇ | ਉਨ੍ਹਾਂ ਕਿਹਾ ਕਿ ਜੋ ਸਿਆਸੀ ਲੋਕ ਤੁਹਾਡਾ ਮਜ਼ਾਕ ਉਡਾਉਂਦੇ ਹਨ ਉਨ੍ਹਾਂ ਦਾ ਸਿਆਸੀ ਬਾਈਕਾਟ ਕਰਨਾ ਸਾਡਾ ਸੰਵਿਧਾਨ ਹੱਕ ਹੈ ਅਤੇ ਸਾਨੂੰ ਉਨ੍ਹਾਂ ਦਾ ਬਾਈਕਾਟ ਕਰਨਾ ਚਾਹੀਦਾ ਹੈ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਮੋਗਾ ਦੀਆਂ 15 ਤੇ ਪੰਚਾਇਤ ਸੰਮਤੀਆਂ ਦੀਆਂ ਵੀ 15 ਨਾਮਜ਼ਦਗੀਆਂ ਹੋਈਆਂ ਰੱਦ-ਜ਼ਿਲ੍ਹਾ ਚੋਣ ਅਫ਼ਸਰ ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ ਬਲਾਕ ਬਾਘਾ ਪੁਰਾਣਾ ਦੀ ਹੋਈ ਮੀਟਿੰਗ
Ad Position 24
No active advertisement