12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

18ਵੀਆਂ ਬੀ.ਬੀ.ਐਸ. ਖੇਡਾਂ 2025 ਦੀਆਂ ਤਿਆਰੀਆਂ ਜੰਗੀ ਪੱਧਰ 'ਤੇ ਜਾਰੀ-ਚੇਅਰਮੈਨ ਸੈਣੀ

Ad Position 21
repet_subhas-goyals [Copy P29]
ਅਜੀਤ ਡੈਸਕ 08-12-2025
ਮੋਗਾ, 7 ਦਸੰਬਰ (ਸੁਰਿੰਦਰਪਾਲ ਸਿੰਘ)-ਸ਼ਹਿਰ ਤੇ ਇਲਾਕੇ ਦੀ ਉੱਘੀ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 18ਵੀਆਂ ਬੀ.ਬੀ.ਐਸ. ਖੇਡਾਂ 13 ਦਸੰਬਰ 2025 ਨੂੰ ਕਰਵਾਈਆਂ ਜਾ ਰਹੀਆਂ ਹਨ ਜਿਸ ਦੀਆਂ ਤਿਆਰੀਆਂ ਸਕੂਲ ਦੇ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ, ਪਿ੍ੰਸੀਪਲ ਡਾ. ਹਮੀਲੀਆ ਰਾਣੀ ਤੇ ਸਮੁੱਚੇ ਸਟਾਫ਼ ਵਲੋਂ ਜੰਗੀ ਪੱਧਰ 'ਤੇ ਜਾਰੀ ਹਨ | ਇਨ੍ਹਾਂ 18ਵੀਆਂ ਬੀ.ਬੀ.ਐਸ. ਖੇਡਾਂ 2025 'ਚ 38 ਪ੍ਰਕਾਰ ਦੀਆਂ ਇਨਡੋਰ ਤੇ ਆਊਟਡੋਰ ਖੇਡਾਂ ਤੇ 22 ਦੇ ਕਰੀਬ ਟਰੈਕ ਤੇ ਫ਼ੀਲਡ ਈਵੈਂਟ ਹੋਣਗੇ ਤੇ ਵਿਦਿਆਰਥੀਆਂ ਕੋਲ 60 ਦੇ ਕਰੀਬ ਵਿਕਲਪ ਹਨ ਜਿਨ੍ਹਾਂ ਵਿਚ ਉਹ ਭਾਗ ਲੈ ਕੇ ਆਪਣੀ ਖੇਡ ਦਾ ਪ੍ਰਦਰਸ਼ਨ ਕਰ ਕੇ ਮੈਡਲ ਹਾਸਲ ਕਰ ਸਕਦੇ ਹਨ | ਸਕੂਲ ਦੇ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਨੇ ਦੱਸਿਆ ਕਿ 18ਵੀਆਂ ਬੀ.ਬੀ.ਐਸ. ਖੇਡਾਂ ਨੂੰ ਲੈ ਕੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਕਿਉਂਕਿ ਇਨ੍ਹਾਂ ਸਾਲਾਨਾ ਖੇਡਾਂ ਵਿਚ ਵਿਦਿਆਰਥੀਆਂ ਦੇ ਨਾਲ-ਨਾਲ ਉਨ੍ਹਾਂ ਦੇ ਮਾਪਿਆਂ ਨੂੰ ਵੀ ਬੱਚਿਆਂ ਦੀ ਕਾਰਗੁਜ਼ਾਰੀ ਦੇਖਣ ਲਈ ਵਿਸ਼ੇਸ਼ ਤੌਰ ਬੁਲਾਇਆ ਜਾਂਦਾ ਹੈ | ਚੇਅਰਪਰਸਨ ਮੈਡਮ ਕਮਲ ਸੈਣੀ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਚੱਲਦੀਆਂ ਆ ਰਹੀਆਂ ਬੀ.ਬੀ.ਐਸ. ਖੇਡਾਂ ਦੌਰਾਨ ਇਹ ਸਪੋਰਟਸ ਫਲੈਗ ਰਾਸ਼ਟਰੀ ਤੇ ਸਕੂਲ ਝੰਡੇ ਦੇ ਨਾਲ ਹੀ ਫਹਿਰਾਇਆ ਜਾਂਦਾ ਹੈ | ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਵਿਚ ਉਨ੍ਹਾਂ ਵਲੋਂ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਪੱਧਰ ਦੇ ਖਿਡਾਰੀ ਬਤੌਰ ਮੁੱਖ ਮਹਿਮਾਨ ਵਜੋਂ ਸੱਦੇ ਜਾਂਦੇ ਹਨ | ਸੂਤਰਾਂ ਅਨੁਸਾਰ ਇਸ ਵਾਰ ਵੀ 18ਵੀਆਂ ਬੀ.ਬੀ.ਐਸ. ਖੇਡਾਂ ਵਿਚ ਅੰਤਰ-ਰਾਸ਼ਟਰੀ ਕ੍ਰਿਕਟ ਖਿਡਾਰੀ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਨੰਬਰਦਾਰ ਯੂਨੀਅਨ ਐਸੋਸੀਏਸ਼ਨ ਗ਼ਾਲਿਬ ਗਰੁੱਪ ਦੀ ਮੀਟਿੰਗ ਅਗਲੀ ਖ਼ਬਰ ਪਿੰਡ ਮਾਣੂੰਕੇ ਤੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਦੋਵੇਂ ਉਮੀਦਵਾਰ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ- ਵਿਧਾਇਕ ਬ...
Ad Position 24