13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਦਾਣਾ ਮੰਡੀ ਨੱਥੂਵਾਲਾ ਗਰਬੀ ਦੇ ਸ਼ੈੱਡ ਲਈ 35 ਲੱਖ ਦੀ ਗਰਾਂਟ ਮਨਜ਼ੂਰ

Ad Position 21
repet_subhas-goyals [Copy P29]
ਅਜੀਤ ਡੈਸਕ 08-12-2025
ਨੱਥੂਵਾਲਾ ਗਰਬੀ, 7 ਦਸੰਬਰ (ਨਵਦੀਪ ਸਿੰਘ)-ਸਥਾਨਕ ਕਸਬੇ ਦਾਣਾ ਮੰਡੀ ਨੱਥੂਵਾਲਾ ਗਰਬੀ ਵਿਖੇ ਕਿਸਾਨਾਂ ਦੀ ਫ਼ਸਲ ਰੱਖਣ ਵਾਸਤੇ ਪੰਜਾਬ ਸਰਕਾਰ ਵਲੋਂ 35 ਲੱਖ ਰੁਪਏ ਦੀ ਗਰਾਂਟ ਮਨਜ਼ੂਰ ਕੀਤੀ ਗਈ ਹੈ, ਇਸ ਗਰਾਂਟ ਨਾਲ ਇਕ ਸ਼ੈੱਡ ਪਾਇਆ ਜਾਵੇਗਾ | ਇਸ ਸਬੰਧੀ ਪੰਜਾਬ ਸਰਕਾਰ ਤੇ ਹਲਕਾ ਵਿਧਾਇਕ ਅੰਮਿ੍ਤਪਾਲ ਸਿੰਘ ਦਾ ਧੰਨਵਾਦ ਕਰਦਿਆਂ ਸਰਪੰਚ ਨਿਰਵੈਰ ਸਿੰਘ ਨੇ ਕਿਹਾ ਕਿ ਇਹ ਸ਼ੈੱਡ ਤਿਆਰ ਹੋਣ ਨਾਲ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਹੋਈ ਫ਼ਸਲ ਨੂੰ ਮੀਂਹ ਆਦਿ ਤੋਂ ਬਚਾਇਆ ਜਾ ਸਕੇਗਾ | ਇਸ ਸਮੇਂ ਸਰਬਜੀਤ ਕੌਰ ਪ੍ਰਧਾਨ ਮਹਿਲਾ ਵਿੰਗ, ਮਾਸਟਰ ਦਰਸ਼ਨ ਸਿੰਘ, ਡਾ. ਪੱਪੂ ਸਿੰਘ, ਰੇਸ਼ਮ ਸਿੰਘ ਫ਼ੌਜੀ, ਨੈਬ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ ਕਮੇਟੀ, ਅਵਤਾਰ ਸਿੰਘ ਜੇ.ਈ., ਸਤਪਾਲ ਸਿੰਘ ਸਤਾ, ਗੁਰਮੇਲ ਸਿੰਘ, ਕੌਰਾ ਸਿੰਘ ਸਰਪੰਚ, ਸੁੱਖਾ ਸਿੰਘ ਬਰਾੜ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗਿਆਨ ਸਾਗਰ ਪਬਲਿਕ ਸਕੂਲ ਠੱਠੀ ਭਾਈ ਦੀ ਹਰਸਿਮਰਤ ਕੌਰ ਨੇ ਪ੍ਰਾਪਤ ਕੀਤਾ ਪਹਿਲਾ ਸਥਾਨ ਅਗਲੀ ਖ਼ਬਰ ਪ੍ਰਧਾਨ ਜਸਵੀਰ ਸਿੰਘ ਸ਼ਾਹ ਦਾ ਵਿਸ਼ੇਸ਼ ਸਨਮਾਨ
Ad Position 24