ਹਲਕਾ ਨਿਹਾਲ ਸਿੰਘ ਵਾਲਾ ਦੇ 2 ਜ਼ੋਨਾਂ ਦੇ 'ਆਪ' ਉਮੀਦਵਾਰ ਬਿਨਾਂ ਮੁਕਾਬਲਾ ਜੇਤੂ
ਅਜੀਤ ਡੈਸਕ
08-12-2025
ਮੋਗਾ, 7 ਦਸੰਬਰ (ਸੁਰਿੰਦਰਪਾਲ ਸਿੰਘ)-ਹਲਕਾ ਨਿਹਾਲ ਸਿੰਘ ਵਾਲਾ ਤੋਂ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਬਲ ਮਿਲਿਆ ਜਦੋਂ ਹਿੰਮਤਪੁਰਾ ਜ਼ੋਨ ਤੇ ਦੌਧਰ ਸਰਕੀ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੰਸਰਾਜ ਸਿੰਘ ਤੇ ਇਕਬਾਲ ਸਿੰਘ ਬਿਨਾਂ ਮੁਕਾਬਲਾ ਜੇਤੂ ਕਰਾਰ ਹੋ ਗਏ | ਜ਼ਿਕਰਯੋਗ ਹੈ ਕਿ ਇਨ੍ਹਾਂ ਦੋਨਾਂ ਸੰਮਤੀ ਜ਼ੋਨਾਂ 'ਤੇ ਕਿਸੇ ਵੀ ਪਾਰਟੀ ਵਲੋਂ ਕਾਗ਼ਜ਼ ਨਹੀਂ ਭਰੇ ਗਏ ਸਨ | ਜਾਣਕਾਰੀ ਸਾਂਝੀ ਕਰਦਿਆਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਦੱਸਿਆ ਕਿ ਹਲਕਾ ਨਿਹਾਲ ਸਿੰਘ ਵਾਲਾ ਦੇ ਲੋਕ ਭਗਵੰਤ ਮਾਨ ਸਰਕਾਰ ਦੁਆਰਾ ਕੀਤੇ ਗਏ ਕੰਮਾਂ 'ਤੇ ਮੋਹਰ ਲਗਾ ਰਹੇ ਹਨ | ਇਸੇ ਲਈ ਵਿਰੋਧੀ ਪਾਰਟੀਆਂ ਨੂੰ ਕੱੁਝ ਜ਼ੋਨਾਂ ਤੋਂ ਉਮੀਦਵਾਰ ਨਹੀਂ ਮਿਲੇ | ਬਹੁਤੇ ਜ਼ੋਨਾਂ ਤੋਂ ਆਜ਼ਾਦ ਉਮੀਦਵਾਰ ਹੀ ਲੜ ਰਹੇ ਹਨ | ਆਮ ਆਦਮੀ ਪਾਰਟੀ ਦੇ ਉਮੀਦਵਾਰ ਸਾਰੇ ਜ਼ੋਨਾਂ ਤੋਂ ਲੜ ਰਹੇ ਹਨ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਵਿਚ ਇਸ ਚੋਣ ਨੂੰ ਲੈ ਕੇ ਭਾਰੀ ਉਤਸ਼ਾਹ ਹੈ ਤੇ ਉਹ ਲਗਾਤਾਰ ਜਿੱਤ ਵੱਲ ਵੱਧ ਰਹੇ ਹਨ | ਬਿਲਾਸਪੁਰ ਨੇ ਕਿਹਾ ਕਿ ਬਾਕੀ ਰਹਿੰਦੀਆਂ ਬਲਾਕ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਜ਼ੋਨਾਂ 'ਤੇ ਆਮ ਆਦਮੀ ਪਾਰਟੀ ਵੱਡੇ ਫ਼ਰਕ ਨਾਲ ਜਿੱਤ ਪ੍ਰਾਪਤ ਕਰੇਗੀ | ਇਸ ਸਮੇਂ ਸਰਪੰਚ ਬਾਦਲ ਸਿੰਘ, ਜਗਜੀਤ ਸਿੰਘ ਦੌਧਰ ਸਰਕੀ, ਹੰਸਰਾਜ ਸਿੰਘ ਬਲਾਕ ਸੰਮਤੀ ਮੈਂਬਰ, ਇਕਬਾਲ ਸਿੰਘ ਬਲਾਕ ਸੰਮਤੀ ਮੈਂਬਰ, ਰਾਜੂ ਸਿੰਘ, ਅੰਮਿ੍ਤਪਾਲ ਸਿੰਘ, ਧਰਮਿੰਦਰ ਸਿੰਘ, ਅੰਮਿ੍ਤਪਾਲ ਸਿੰਘ ਗਿਆਨੀ, ਪੱਪੂ ਅਜੀਤਵਾਲ, ਜਗਦੀਪ ਸਿੰਘ, ਸਰਪੰਚ ਸੁਖਦੀਪ ਸਿੰਘ, ਹਰਪ੍ਰੀਤ, ਸਕੱਤਰ ਰੂਪ ਸਿੰਘ, ਪੰਚ ਸੁਰਜੀਤ ਸਿੰਘ, ਪੰਚ ਮੋਹਨ ਸਿੰਘ, ਪੰਚ ਬੇਅੰਤ ਸਿੰਘ ਗਿੱਲ, ਪੰਚ ਸੁਖਜਿੰਦਰ ਸਿੰਘ, ਪੰਚ ਸੁਖਵਿੰਦਰ ਸਿੰਘ, ਪੰਚ ਸੁਖਪਾਲ ਸਿੰਘ, ਪੰਚ ਜਗਸੀਰ ਸਿੰਘ, ਪੰਚ ਮਿੱਠੂ ਸਿੰਘ, ਸੁਖਦੀਪ ਸਿੰਘ ਜੈਦ ਆਦਿ ਹਾਜ਼ਰ ਸਨ |