ਮੋਗਾ, 7 ਦਸੰਬਰ (ਗੁਰਤੇਜ ਸਿੰਘ ਬੱਬੀ)-ਵਰਲਡ ਕੈਂਸਰ ਕੇਅਰ ਸੰਸਥਾ ਵਲੋਂ ਮੋਗਾ ਦੇ ਜ਼ਿਲ੍ਹਾ ਅਦਾਲਤੀ ਕੰਪਲੈਕਸ ਵਿਚ ਲਗਾਏ ਗਏ ਚੈਕਅੱਪ ਕੈਂਪ ਦੌਰਾਨ ਐਡਵੋਕੇਟ ਸੁਖਵਿੰਦਰ ਸਿੰਘ ਸਿੱਧੂ ਪ੍ਰਧਾਨ ਜ਼ਿਲ੍ਹਾ ਬਾਰ ਐਸੋਸੀਏਸ਼ਨ ਮੋਗਾ ਨੇ ਸੰਸਥਾ ਲਈ 25 ਹਜ਼ਾਰ ਰੁਪਏ ਦੀ ਰਾਸ਼ੀ ਸੰਸਥਾ ਦੇ ਸਰਪ੍ਰਸਤ ਕੁਲਵੰਤ ਸਿੰਘ ਧਾਲੀਵਾਲ ਨੂੰ ਸੌਂਪੀ ਅਤੇ ਕੈਂਸਰ ਨੂੰ ਰੋਕਣ ਲਈ ਵਰਲਡ ਕੈਂਸਰ ਕੇਅਰ ਸੰਸਥਾ ਵਲੋਂ ਕੀਤੇ ਜਾ ਰਹੇ ਵੱਡੇ ਯਤਨਾ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਬਾਰ ਐਸੋਸੀਏਸ਼ਨ ਮੋਗਾ ਅਜਿਹੇ ਕੈਂਪਾਂ ਲਈ ਪੂਰਨ ਸਹਿਯੋਗ ਦੇਵੇਗੀ | ਉਸ ਸਮੇਂ ਸਕੱਤਰ ਰਾਜੀਵ ਮਿੱਤਲ, ਪਰਮਿੰਦਰ ਸਿੰਘ ਸੰਧੂ ਉਪ ਪ੍ਰਧਾਨ, ਗੁਰਪ੍ਰੀਤ ਚਾਹਲ ਸੰਯੁਕਤ ਸਕੱਤਰ, ਵਰਦਾਨ ਗਰਗ ਲਾਇਬ੍ਰੇਰੀਅਨ, ਨਵੀਨ ਪਲਤਾ, ਕੇਵਲ ਕਿ੍ਸ਼ਨ, ਹਰਕੀਤ ਸਿੰਘ, ਕੇ.ਪੀ.ਐਸ. ਗਿੱਲ, ਵਿਨੀਤ ਜੈਦਕਾ, ਸਤਿੰਦਰਪਾਲ ਕਲੇਰ, ਕੇ.ਕੇ. ਤਿਵਾੜੀ, ਰਾਜਪਾਲ ਸ਼ਰਮਾ, ਰਣਜੀਤ ਸਿੰਘ ਧਾਲੀਵਾਲ ਆਦਿ ਐਡਵੋਕੇਟ ਮੌਜੂਦ ਸਨ |