29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਦਰਬਾਰ ਸੰਪਰਦਾਇ ਲੋਪੋ ਵਲੋਂ ਧਾਰਮਿਕ ਨੂਰਾਨੀ ਦੀਵਾਨ ਸਜਾਏ

Ad Position 21
No active advertisement
ਅਜੀਤ ਡੈਸਕ 18-12-2025
ਨਿਹਾਲ ਸਿੰਘ ਵਾਲਾ, 17 ਦਸੰਬਰ (ਸੁਖਦੇਵ ਸਿੰਘ ਖ਼ਾਲਸਾ)-ਦਰਬਾਰ ਸੰਪ੍ਰਦਾਇ ਲੋਪੋਂ ਦੇ ਬਾਨੀ ਸੁਆਮੀ ਦਰਬਾਰਾ ਸਿੰਘ ਲੋਪੋਂ ਵਾਲਿਆਂ ਦੀ ਚਲਾਈ ਹੋਈ ਮਰਯਾਦਾ ਅਨੁਸਾਰ ਸੁਆਮੀ ਸੰਤ ਜ਼ੋਰਾ ਸਿੰਘ ਲੋਪੋਂ ਵਾਲਿਆਂ ਦੇ ਹੁਕਮ ਅਨੁਸਾਰ ਸੰਪ੍ਰਦਾਇ ਦੇ ਮੌਜੂਦਾ ਮੁਖੀ ਸੁਆਮੀ ਸੰਤ ਜਗਜੀਤ ਸਿੰਘ ਲੋਪੋਂ ਵਲੋਂ ਪੰਡੋਰੀ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਦੋ ਰੋਜ਼ਾ ਧਾਰਮਿਕ ਨੂਰੀ ਦੀਵਾਨ ਸਜਾਏ ਗਏ | ਇਸ ਮੌਕੇ ਪ੍ਰਕਾਸ਼ ਕੀਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਤੇ ਸੰਪ੍ਰਦਾਇ ਲੋਪੋਂ ਦੇ ਹਜ਼ੂਰੀ ਕਵੀਸ਼ਰੀ ਜਥਿਆਂ ਨੇ ਸੁਆਮੀ ਸੰਤ ਦਰਬਾਰਾ ਸਿੰਘ ਲੋਪੋ ਵਾਲਿਆਂ ਦੇ ਰਚਿਤ ਕਵਿ ਸੰਗ੍ਰਹਿ 'ਚੋਂ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਉਪਰੰਤ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸ਼ਬਦ ਦੀ ਕਥਾ ਕੀਤਾ | ਇਸ ਮੌਕੇ ਵਿਧਾਇਕ ਮਨਜੀਤ ਸਿੰਘ ਪੰਡੋਰੀ, ਜਥੇਦਾਰ ਜਗਸੀਰ ਸਿੰਘ ਭੋਲਾ, ਦਰਸ਼ਨ ਸਿੰਘ, ਅਜੀਤ ਸਿੰਘ ਪੰਡੋਰੀ, ਜੋਗਿੰਦਰ ਸਿੰਘ, ਨੰਬਰਦਾਰ ਹਰਿੰਦਰ ਸਿੰਘ, ਬਿੱਲੂ ਲੋਹਗੜ੍ਹ, ਫ਼ੌਜੀ ਰਾਜਵਿੰਦਰ ਸਿੰਘ ਵਜੀਦ ਕੇ, ਜਗਰੂਪ ਸਿੰਘ ਭੀਮ, ਜਗਜੀਤ ਸਿੰਘ ਸੁਧਾਰ, ਗਗਨ ਮਨਸੂਰਾਂ, ਕੇਵਲ ਸਿੰਘ ਮਹਿਲ ਕਲਾਂ, ਸਰਬਜੀਤ ਸਿੰਘ ਮੱਲ੍ਹਾ, ਗੁਰਪਾਲ ਸਿੰਘ ਦੋਲੋਂ, ਸਵਰਨ ਸਿੰਘ ਰਸੂਲਪੁਰ, ਬਚਨ ਸਿੰਘ ਬਾਰਨਹਾੜਾ, ਰਾਮ ਕਿ੍ਸ਼ਨ ਪ੍ਰਤਾਪ ਸਿੰਘ ਵਾਲਾ, ਬਿੱਟੂ ਠੇਕੇਦਾਰ ਚੌਂਕੀਮਾਨ, ਨਛੱਤਰ ਸਿੰਘ ਰਸੂਲਪੁਰ, ਜਥੇਦਾਰ ਸ਼ੇਰ ਸਿੰਘ ਸੰਗੋਵਾਲ, ਫ਼ੌਜੀ ਭੁਪਿੰਦਰ ਸਿੰਘ ਖਡੂਰ, ਸੁਖਜੀਤ ਸਿੰਘ ਰਾਏਕੋਟ, ਪ੍ਰਗਟ ਸਿੰਘ ਦੋਲੋਂ, ਮਾਸਟਰ ਬਲਦੇਵ ਸਿੰਘ ਸੁਧਾਰ, ਮਹਿੰਦਰ ਸਿੰਘ ਜਗਰਾਉਂ, ਜਗਜੀਤ ਸਿੰਘ ਜੱਗਾ, ਹਰਨਾਮ ਸਿੰਘ ਨਾਮਾ, ਮਨਪ੍ਰੀਤ ਸਿੰਘ ਮੰਤਰੀ, ਹਰਵਿੰਦਰ ਸਿੰਘ, ਮਨਦੀਪ ਸਿੰਘ ਸੰਘਾ, ਪਿ੍ਤਪਾਲ ਸਿੰਘ ਪਿ੍ਤਾ, ਮਨਿੰਦਰ ਸਿੰਘ ਢਿੱਲੋਂ, ਕੁਲਦੀਪ ਸਿੰਘ ਸੋਨੂੰ, ਸੁਖਦੇਵ ਸਿੰਘ ਜਗਰਾਉਂ, ਰਾਜਵੀਰ ਸਿੰਘ ਧੂੜਕੋਟ, ਥਾਣੇਦਾਰ ਲਾਭ ਸਿੰਘ ਅਹਿਮਦਗੜ੍ਹ ਆਦਿ ਨੇ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਬਲੂਮਿੰਗ ਬਡਜ਼ ਸਕੂਲ ਦੇ ਸਾਲਾਨਾ ਸਮਾਗਮ ਮੌਕੇ ਬੈਗਪਾਈਪਰ ਬੈਂਡ ਦੇ ਵਿਦਿਆਰਥੀ ਕੀਤੇ ਸਨਮਾਨਿਤ ਅਗਲੀ ਖ਼ਬਰ ਸੈਕਰਡ ਹਾਰਟ ਕਾਨਵੈਂਟ ਸਕੂਲ ਧੂੜਕੋਟ ਕਲਾਂ ਨੇ 'ਪ੍ਰਤਿਭਾ ਖੋਜ ਸਹਿ ਵਿੱਦਿਅਕ ਮੁਕਾਬਲੇ' 'ਚ ਮਾਰੀਆਂ ਮੱਲਾਂ
Ad Position 24