29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਬਲੂਮਿੰਗ ਬਡਜ਼ ਸਕੂਲ ਦੇ ਸਾਲਾਨਾ ਸਮਾਗਮ ਮੌਕੇ ਬੈਗਪਾਈਪਰ ਬੈਂਡ ਦੇ ਵਿਦਿਆਰਥੀ ਕੀਤੇ ਸਨਮਾਨਿਤ

Ad Position 21
No active advertisement
ਅਜੀਤ ਡੈਸਕ 18-12-2025
ਮੋਗਾ, 17 ਦਸੰਬਰ (ਸੁਰਿੰਦਰਪਾਲ ਸਿੰਘ)-ਮੋਗਾ ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਖੇ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਅਗਵਾਈ ਹੇਠ ਸਕੂਲ ਦੇ ਸਾਲਾਨਾ ਸਮਾਗਮ (18ਵੀਆਂ ਬੀ.ਬੀ.ਐਸ. ਖੇਡਾਂ) ਦੌਰਾਨ ਸਕੂਲ ਦੇ ਬੈਗਪਾਈਪਰ ਬੈਂਡ ਦੇ ਵਿਦਿਆਰਥੀਆਂ ਨੂੰ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਚੇਅਰਮੈਨ ਸੰਜੀਵ ਸੈਣੀ ਨੇ ਦੱਸਿਆ ਕਿ ਸਾਡਾ ਬੈਗਪਾਈਪਰ ਬੈਂਡ ਸਿਰਫ਼ ਸਕੂਲ ਦੀ ਹੀ ਨਹੀਂ ਬਲਕਿ ਪੂਰੇ ਮੋਗਾ ਜ਼ਿਲ੍ਹੇ ਦੀ ਸ਼ਾਨ ਹੈ | ਮੋਗਾ 'ਚ ਹੋਣ ਵਾਲੇ ਕਿਸੇ ਵੀ ਜ਼ਿਲ੍ਹਾ ਪੱਧਰੀ ਜਾਂ ਰਾਜ ਪੱਧਰੀ ਸਮਾਗਮ 'ਚ ਬੀ.ਬੀ.ਐਸ. ਬੈਗਪਾਈਪਰ ਬੈਂਡ ਦੀ ਮੌਜੂਦਗੀ ਸਮਾਗਮ ਨੂੰ ਚਾਰ ਚੰਨ ਲਗਾ ਦਿੰਦੀ ਹੈ | ਉਨ੍ਹਾਂ ਦੱਸਿਆ ਕਿ ਸਾਡਾ ਬੈਗਪਾਈਪਰ ਬੈਂਡ ਹੁਣ ਤੱਕ ਅਨੇਕਾਂ ਹੀ ਵੱਡੀਆਂ ਹਸਤੀਆਂ ਦਾ ਮੋਗਾ ਪੁੱਜਣ 'ਤੇ ਸਵਾਗਤ ਕਰ ਚੁੱਕਾ ਹੈ | ਹਰ ਸਾਲ 15 ਅਗਸਤ ਤੇ 26 ਜਨਵਰੀ ਦੇ ਜ਼ਿਲ੍ਹਾ ਪੱਧਰੀ ਸਮਾਗਮਾਂ ਦੌਰਾਨ ਵੀ ਸਕੂਲ ਦਾ ਬੈਂਡ ਮਾਰਚ ਪਾਸਟ ਦੀ ਅਗਵਾਈ ਕਰਕੇ ਪਰੇਡ ਦੀ ਸ਼ਾਨ ਨੂੰ ਵਧਾਉਂਦਾ ਹੈ | ਸਨਮਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਵਿਚ ਗੁਰਜੋਤ ਸਿੰਘ (ਕੈਪਟਨ), ਪ੍ਰਗਟ ਸਿੰਘ (ਡਰਮਰ), ਮਨਵੀਰ ਸਿੰਘ ਤੂਰ (ਡਰਮਰ), ਆਰੀਅਨ (ਡਰਮਰ), ਜਸ਼ਨਪ੍ਰੀਤ ਕੌਰ (ਡਰਮਰ), ਨਵਦੀਪ ਕੌਰ ਗਿੱਲ (ਡਰਮਰ), ਗੁਰਅਸ਼ੀਸ਼ ਕੌਰ (ਡਰਮਰ), ਜਸਮੀਨ ਕੌਰ (ਡਰਮਰ), ਹੁਸਨਪ੍ਰੀਤ ਸਿੰਘ (ਡਰਮਰ), ਗੁਰਵਿੰਦਰ ਸਿੰਘ (ਡਰਮਰ), ਮਨਰੂਪ ਕੌਰ (ਡਰਮਰ), ਸੁਖਪ੍ਰੀਤ ਸਿੰਘ (ਪਾਈਪਰ), ਹਰਸਿਮਰਨ ਸਿੰਘ (ਪਾਈਪਰ), ਰਣਜੋਤ ਸਿੰਘ (ਪਾਈਪਰ), ਰਾਜਕੁਮਾਰ (ਪਾਈਪਰ), ਬਰਿੰਦਰਪਾਲ ਕੌਰ (ਪਾਈਪਰ), ਸੁਖਮੀਨ ਕੌਰ (ਪਾਈਪਰ), ਅਮਨਦੀਪ ਕੌਰ (ਪਾਈਪਰ), ਸਾਹਿਬ ਅਰਜੁਨ ਸਿੰਘ (ਪਾਈਪਰ), ਜਸਪ੍ਰੀਤ ਸਿੰਘ (ਪਾਈਪਰ), ਸਾਹਿਲਪ੍ਰੀਤ ਸਿੰਘ (ਪਾਈਪਰ) ਸ਼ਾਮਿਲ ਹਨ | ਇਸ ਮੌਕੇ ਸਮੂਹ ਸਟਾਫ਼ ਅਤੇ ਵਿਦਿਆਰਥੀ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਸਕੂਲ ਦੇ ਵਿਦਿਆਰਥੀਆਂ ਨੇ ਸ਼ਬਦ ਗਾਇਨ ਤੇ ਕਵੀਸ਼ਰੀ ਮੁਕਾਬਲਿਆਂ 'ਚ ਮਾਰੀਆਂ ਮੱਲਾਂ ਅਗਲੀ ਖ਼ਬਰ ਦਰਬਾਰ ਸੰਪਰਦਾਇ ਲੋਪੋ ਵਲੋਂ ਧਾਰਮਿਕ ਨੂਰਾਨੀ ਦੀਵਾਨ ਸਜਾਏ
Ad Position 24