ਮੋਗਾ, 17 ਦਸੰਬਰ (ਸੁਰਿੰਦਰਪਾਲ ਸਿੰਘ)-ਯੂਨੈਸਕੋ ਦੀ ਵਿਸ਼ਵ ਵਿਆਪੀ ਮਨੁੱਖਤਾ ਦੀ ਅਮੂਰਤ ਸੱਭਿਆਚਾਰਕ ਵਿਰਾਸਤ ਦੀ ਸੂਚੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਦੀਵਾਲੀ ਦੇ ਤਿਉਹਾਰ ਨੂੰ ਸ਼ਾਮਿਲ ਕਰਨ ਨਾਲ ਭਾਰਤ ਦਾ ਮਾਣ ਹੀ ਨਹੀਂ ਵਧਿਆ ਸਗੋਂ ਦੀਵਾਲੀ ਦਾ ਤਿਉਹਾਰ ਹੁਣ ਵਿਸ਼ਵ ਪੱਧਰੀ ਹੋ ਗਿਆ ਹੈ | ਇਹ ਪ੍ਰਗਟਾਵਾ ਭਾਜਪਾ ਦੇ ਸੀਨੀਅਰ ਆਗੂ ਤੇ ਹਲਕਾ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਸਾਬਕਾ ਐਸ.ਪੀ. ਮੁਖ਼ਤਿਆਰ ਸਿੰਘ ਸੰਧੂ ਨੇ 'ਅਜੀਤ' ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਦੀਵਾਲੀ ਹਿੰਦੂ ਤੇ ਸਿੱਖਾਂ ਦਾ ਸਰਬ-ਸਾਂਝਾ ਤਿਉਹਾਰ ਹੈ ਪਰ ਇਸ ਤਿਉਹਾਰ ਨੂੰ ਹਰ ਮਜ਼੍ਹਬ ਦੇ ਲੋਕ ਖ਼ੁਸ਼ੀਆਂ ਨਾਲ ਮਨਾਉਂਦੇ ਹਨ ਤੇ ਇਹ ਤਿਉਹਾਰ ਤੇ ਭਗਵਾਨ ਸ੍ਰੀ ਰਾਮ ਦੇ ਆਦਰਸ਼ ਸਾਡਾ ਸਦੀਂਵੀ ਰੂਪ ਵਿਚ ਮਾਰਗ-ਦਰਸ਼ਨ ਕਰਦੇ ਰਹਿਣਗੇ | ਯੂਨੈਸਕੋ ਵਲੋਂ ਦੀਵਾਲੀ ਨੂੰ ਸ਼ਾਮਿਲ ਕਰਨ 'ਤੇ ਪੂਰੇ ਭਾਰਤ 'ਚ ਖ਼ੁਸ਼ੀ ਦੀ ਲਹਿਰ ਛਾਈ ਹੋਈ ਹੈ ਤੇ ਭਾਰਤ ਦੇ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰ ਰਹੇ ਹਨ |