29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਭੁੱਚੋ ਮੰਡੀ ਵਿਖੇ ਗੈਸ ਸਿਲੰਡਰ ਫਟਣ ਨਾਲ ਹੋਇਆ ਜ਼ੋਰਦਾਰ ਧਮਾਕਾ-ਕਾਰ ਨੁਕਸਾਨੀ ਗਈ <br/>

Ad Position 21
No active advertisement
ਅਜੀਤ ਡੈਸਕ 18-12-2025

ਭੁੱਚੋ ਮੰਡੀ, 17 ਦਸੰਬਰ (ਪਰਵਿੰਦਰ ਸਿੰਘ ਜੌੜਾ)-ਇੱਥੇ ਰਿਹਾਇਸ਼ੀ ਖੇਤਰ ਵਿਚ ਗੈਸ ਸਿਲੰਡਰ ਫਟਣ ਨਾਲ ਜ਼ੋਰਦਾਰ ਧਮਾਕਾ ਹੋਇਆ | ਜਿਸ ਕਾਰਨ ਨਜ਼ਦੀਕ ਖੜ੍ਹੀ ਕਾਰ ਨੁਕਸਾਨੀ ਗਈ ਜਦਕਿ ਧਮਾਕੇ ਕਾਰਨ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ | ਘਟਨਾ ਬੀਤੀ ਸ਼ਾਮ 8 ਕੁ ਵਜੇ ਦੀ ਹੈ | ਧਮਾਕਾ ਐਨਾ ਜ਼ਬਰਦਸਤ ਸੀ ਕਿ ਨਜ਼ਦੀਕੀ ਘਰਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਹਿੱਲ ਗਏ ਅਤੇ ਲੋਕਾਂ ਵਿਚ ਘਬਰਾਹਟ ਪੈਦਾ ਹੋ ਗਈ | ਕੁਝ ਲੋਕ ਆਪਣੇ ਘਰਾਂ 'ਚੋਂ ਬਾਹਰ ਆ ਗਏ | ਜਾਣਕਾਰੀ ਅਨੁਸਾਰ ਸਥਾਨਕ ਵਾਰਡ ਨੰਬਰ-4 ਵਿਚ ਕਿਸੇ ਮਕਾਨ ਦੇ ਚੁਬਾਰੇ ਵਿਚ ਰਹਿੰਦੀ ਕਿਰਾਏਦਾਰ ਬਜ਼ੁਰਗ ਅÏਰਤ ਖਾਣਾ ਬਣਾ ਰਹੀ ਸੀ, ਦੌਰਾਨ 5 ਕਿੱਲੋ ਵਾਲੇ ਐਲ. ਪੀ. ਜੀ. ਗੈਸ ਸਿਲੰਡਰ ਨੂੰ ਅੱਗ ਲੱਗ ਗਈ | ਅÏਰਤ ਨੇ ਘਬਰਾਹਟ ਵਿਚ ਸਿਲੰਡਰ ਨੂੰ ਪੌੜੀਆਂ ਰਾਹੀਂ ਹੇਠਾਂ ਦਾਣਾ ਮੰਡੀ ਵਾਲੇ ਪਲਾਟ ਵਿਚ ਸੁੱਟ ਦਿੱਤਾ | ਸਿਲੰਡਰ ਹੇਠਾਂ ਡਿੱਗਣ ਨਾਲ ਫਟ ਗਿਆ ਅਤੇ ਇਸ ਨਾਲ ਜ਼ੋਰਦਾਰ ਧਮਾਕਾ ਹੋਇਆ | ਇਕ ਵੇਲੇ ਤਾਂ ਕਿਸੇ ਨੂੰ ਕੁਝ ਨਹੀਂ ਸੁੱਝ ਰਿਹਾ ਸੀ ਕਿ ਹੋਇਆ ਕੀ ਹੈ | ਮਾਮਲਾ ਸਥਾਨਕ ਪੁਲਿਸ ਚੌਂਕੀ ਦੇ ਇੰਚਾਰਜ ਗੁਰਪ੍ਰੀਤ ਸਿੰਘ ਬਾਬਾ ਦੇ ਧਿਆਨ ਵਿਚ ਲਿਆਂਦਾ ਗਿਆ, ਜਿਨ੍ਹਾਂ ਤੁਰੰਤ ਮੁਲਾਜ਼ਮ ਭੇਜ ਕੇ ਘਟਨਾ ਦਾ ਪਤਾ ਲਗਾਇਆ | ਮਿਲੀ ਜਾਣਕਾਰੀ ਅਨੁਸਾਰ ਠੰਡ ਅਤੇ ਰਾਤ ਦਾ ਵਕਤ ਹੋਣ ਕਰਕੇ ਧਮਾਕੇ ਵਾਲੀ ਥਾਂ ਕੋਈ ਵੀ ਮੌਜੂਦ ਨਹੀਂ ਸੀ, ਕਾਰਨ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ | ਧਮਾਕੇ ਕਾਰਨ ਨਜ਼ਦੀਕ ਖੜ੍ਹੀ ਕਾਰ ਨੁਕਸਾਨੀ ਗਈ | ਪੁਲਿਸ ਚੌਕੀ ਇੰਚਾਰਜ ਗੁਰਪ੍ਰੀਤ ਸਿੰਘ ਬਾਬਾ ਦਾ ਕਹਿਣਾ ਸੀ ਕਿ ਜੇਕਰ ਸਿਲੰਡਰ ਨੂੰ ਅੱਗ ਲੱਗਣ ਦੀ ਘਟਨਾ ਵਾਪਰਦੀ ਹੈ, ਤਾਂ ਘਬਰਾਉਣ ਦੀ ਬਜਾਏ ਸਿਲੰਡਰ ਦੁਆਲੇ ਗਿੱਲਾ ਕੱਪੜਾ ਲਪੇਟ ਕੇ ਅੱਗ ਬੁਝਾਈ ਜਾ ਸਕਦੀ ਹੈ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਮਾਨਸਾ 'ਚ ਆਪ ਤੇ ਅਕਾਲੀ ਦਲ ਦੇ ਉਮੀਦਵਾਰ ਰਹੇ ਜੇਤੂ <br/> ਅਗਲੀ ਖ਼ਬਰ ਮੋਦੀ ਦੀ ਅਗਵਾਈ ਹੇਠ ਯੂਨੈਸਕੋ ਦੀ ਸੂਚੀ 'ਚ ਦੀਵਾਲੀ ਨੂੰ ਸ਼ਾਮਿਲ ਕਰਨਾ ਭਾਰਤ ਦਾ ਮਾਣ-ਮੁਖ਼ਤਿਆਰ ਸਿੰਘ ਸੰਧੂ
Ad Position 24