15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਆਕਲੀਆ ਕਾਲਜ ਆਫ਼ ਐਜੂਕੇਸ਼ਨ ਬੀ.ਐੱਡ ਸੈਸ਼ਨ 2424-2026 ਦਾ ਨਤੀਜਾ ਸ਼ਾਨਦਾਰ

Ad Position 21
repet_subhas-goyals [Copy P29]
ਅਜੀਤ ਡੈਸਕ 01-08-2026
ਗੋਨਿਆਣਾ, 31 ਜੁਲਾਈ (ਲਛਮਣ ਦਾਸ ਗਰਗ)-ਆਕਲੀਆ ਕਾਲਜ ਆਫ਼ ਐਜੂਕੇਸ਼ਨ ਬੀ. ਐੱਡ. 2024-2026 ਦਾ ਨਤੀਜਾ ਸ਼ਾਨਦਾਰ ਰਿਹਾ। ਜਿਸ ਵਿਚ ਜਸਪ੍ਰੀਤ ਕੌਰ ਨੇ ਪਹਿਲਾ ਸਥਾਨ, ਰੁਪਿੰਦਰ ਕੌਰ ਨੇ ਦੂਜਾ ਸਥਾਨ, ਰੇਸ਼ਮਾ ਦੇਵੀ ਨੇ ਤੀਜਾ ਸਥਾਨ ਅਤੇ ਹੁਸਨਪ੍ਰੀਤ ਕੌਰ ਨੇ ਕ੍ਰਮਵਾਰ ਚੌਥਾ ਸਥਾਨ ਹਾਸਲ ਕੀਤਾ। ਆਕਲੀਆ ਕਾਲਜ ਦੇ ਚੇਅਰਮੈਨ ਗੁਰਤੇਜ ਸਿੰਘ ਬਰਾੜ ਨੇ ਉਕਤ ਪੁਜ਼ੀਸ਼ਨਾਂ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਅਤੇ ਕਿਹਾ ਕਿ ਵਿਦਿਆਰਥੀਆਂ ਦੀ ਮਿਹਨਤ ਦੇ ਸਦਕਾ ਕਾਲਜ ਦਾ ਨਾਮ ਰੌਸ਼ਨ ਹੋਇਆ। ਉਨ੍ਹਾਂ ਕਿਹਾ ਕਿ ਲੋੜਵੰਦ ਵਿਦਿਆਰਥੀ ਮੁਫ਼ਤ ਪੜਾਈ ਪੂਰੀ ਕਰਕੇ ਬੁਲੰਦੀਆਂ ਨੂੰ ਹਾਸਲ ਕਰ ਸਕਦੇ ਹਨ। ਉਨ੍ਹਾਂ ਕਿਹਾ ਮਾਲਵਾ ਖੇਤਰ ਦੇ ਬਹੁਤ ਸਾਰੇ ਵਿਦਿਆਰਥੀ ਸੰਸਥਾ ਤੋਂ ਸਿੱਖਿਆ ਲੈ ਕੇ ਦੇਸ਼ ਦੀ ਤਰੱਕੀ ਲਈ ਆਪਣਾ ਯੋਗਦਾਨ ਪਾ ਰਹੇ ਹਨ। ਇਸ ਸਮੇਂ ਆਕਲੀਆ ਐਜੂਕੇਸ਼ਨ ਕਾਲਜ ਦੇ ਪ੍ਰਿੰਸੀਪਲ ਡਾ.ਤਾਰਾ ਸਿੰਘ ਗਿੱਲ, ਐਡੀਸ਼ਨਲ ਡਾਇਰੈਕਟਰ ਅਮਨਦੀਪ ਸਿੰਘ ਦੰਦੀਵਾਲ, ਹੁਸਨਪੁਨੀਤ ਕੌਰ, ਕਿਰਨਦੀਪ ਕੌਰ, ਬਲਜਿੰਦਰ ਕੌਰ, ਰਮਨਦੀਪ ਕੌਰ, ਜਸਪ੍ਰੀਤ ਕੌਰ, ਗੁਰਪ੍ਰੀਤ ਕੌਰ ਅਤੇ ਜਗਸੀਰ ਸਿੰਘ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਏ. ਟੀ. ਐੱਮ. ਨੂੰ ਤੋੜ ਕੇ ਨਕਦੀ ਚੋਰੀ ਕਰਨ ਦੀ ਕੋਸ਼ਿਸ਼ ਨਾਕਾਮ ਸੀ.ਸੀ.ਟੀ.ਵੀ. ਵਿਚ ਮੂੰਹ ਢਕੇ ਦੋ ਵਿਅਕਤੀ ਕੈਦ, ਪੁਲਿਸ... ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਗਿੱਲ ਕਲਾਂ ਵਿਖੇ ਪੰਚਾਇਤ ਵਲੋਂ ਨਵੇਂ ਬਣਾਏ ਮਿਡ-ਡੇ ਮੀਲ ਸ਼ੈੱਡ ਦਾ ਉਦਘਾਟਨ
Ad Position 24