16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਨਗਰ ਕੌਂਸਲ ਭੁੱਚੋ ਦੀ ਪ੍ਰਧਾਨ ਨੀਨਾ ਬਾਂਸਲ ਦੇ ਪਤੀ ਜੋਨੀ ਬਾਂਸਲ ਨੇ ਸੀਵਰੇਜ ਨਿਕਾਸੀ ਦੀ ਖ਼ੁਦ ਸੰਭਾਲੀ ਕਮਾਨ

Ad Position 21
repet_subhas-goyals [Copy P29]
ਅਜੀਤ ਡੈਸਕ 01-08-2026
ਭੁੱਚੋ ਮੰਡੀ, 31 ਜੁਲਾਈ (ਪਰਵਿੰਦਰ ਸਿੰਘ ਜੌੜਾ)-ਨਗਰ ਕੌਂਸਲ ਭੁੱਚੋ ਦੀ ਪ੍ਰਧਾਨ ਨੀਨਾ ਬਾਂਸਲ ਦੇ ਪਤੀ ਜੋਨੀ ਬਾਂਸਲ ਨੇ ਸ਼ਹਿਰ ਵਾਸੀਆਂ ਨੂੰ ਮੁਸ਼ਕਿਲਾਂ ਤੋਂ ਨਿਜ਼ਾਤ ਦਿਵਾਉਣ ਅਤੇ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਖ਼ੁਦ ਕਮਾਨ ਸੰਭਾਲ ਲਈ ਹੈ। ਇਸ ਦੇ ਨਾਲ ਹੀ ਨਗਰ ਕੌਂਸਲ ’ਤੇ ਕਾਬਜ਼ ਧੜੇ ਦੇ ਸਾਰੇ ਹੀ ਕੌਂਸਲਰ ਸਰਗਰਮ ਹੋ ਗਏ ਹਨ ਅਤੇ ਸੀਵਰੇਜ ਸਿਸਟਮ ਨੂੰ ਠੀਕ ਢੰਗ ਨਾਲ ਚਲਾਉਣ ਲਈ ਦਿਨ-ਰਾਤ ਮਿਹਨਤ ਕਰਨ ਲੱਗੇ ਹਨ। ਇਸ ਤੋਂ ਪਹਿਲਾਂ ਮੰਡੀ ਵਿਚ ਥਾਂ-ਥਾਂ ਤੋਂ ਸੀਵਰੇਜ ਦੀ ਲੀਕੇਜ ਹੋਣ ਕਾਰਨ ‘ਨਰਕ’ ਵਰਗੀ ਸਥਿਤੀ ਬਣ ਗਈ ਸੀ ਅਤੇ ਸਥਾਨਕ ਲੋਕ ਤਰਾਹ-ਤਰਾਹ ਕਰਨ ਲੱਗੇ ਸਨ। ਇਸੇ ਦੌਰਾਨ ਵਾਰਡ ਨੰਬਰ-3 ਦੇ ਵਾਸੀਆਂ ਵਲੋਂ ਉਨ੍ਹਾਂ ਦੇ ਵਾਰਡ ਵਿਚ ਲਗਾਤਾਰ ਗੰਦਗੀ ਸੁੱਟੇ ਜਾਣ ਅਤੇ ਸੀਵਰੇਜ ਪ੍ਰਬੰਧ ਠੀਕ ਨਾ ਕਰਨ ਦੇ ਦੋਸ਼ ਲਗਾਏ ਜਾ ਰਹੇ ਸਨ। ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰਦਿਆਂ ਪ੍ਰਧਾਨ ਦੇ ਪਤੀ ਜੋਨੀ ਬਾਂਸਲ ਨੇ ਖ਼ੁਦ ਕਮਾਨ ਸੰਭਾਲਦਿਆਂ ਇਸ ਵਾਰਡ ਦੇ ਸੀਵਰੇਜ ਪਾਣੀ ਦੀ ਨਿਕਾਸੀ ਕਰਵਾ ਕੇ ਗਲੀਆਂ ਦੀ ਧੁਆਈ ਕਰਵਾਈ। ‘ਅਜੀਤ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕਿਸੇ ਵੀ ਵਾਰਡ ਨਾਲ ਵਿਤਕਰੇ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ, ਪ੍ਰੰਤੂ ਸਫਾਈ ਸੇਵਕਾਂ ਅਤੇ ਸੀਵਰਮੈਨਾਂ ਦੀ ਲਗਾਤਾਰ ਚੱਲ ਰਹੀ ਹੜਤਾਲ ਕਾਰਨ ਇਹ ਸਥਿਤੀ ਪੈਦਾ ਹੋਈ ਹੈ। ਉਨ੍ਹਾਂ ਕਿਹਾ ਕਿ ਹੜਤਾਲ ਖੁੱਲ੍ਹਦਿਆਂ ਹੀ ਸ਼ਹਿਰ ਨੂੰ ਪਹਿਲਾਂ ਨਾਲੋਂ ਵੀ ਵਧੇਰੇ ਚਮਕਾ ਦਿੱਤਾ ਜਾਵੇਗਾ। ਇਨ੍ਹਾਂ ਕਾਰਜਾਂ ਵਿਚ ਨਗਰ ਕੌਂਸਲ ਦੀ ਮੀਤ ਪ੍ਰਧਾਨ ਰੁਪਿੰਦਰ ਕੌਰ ਦੇ ਪਤੀ ਮਿ. ਪਵਿੱਤਰ ਸਿੰਘ, ਕੌਂਸਲਰ ਆਤਮਾ ਸਿੰਘ, ਕੌਂਸਲਰ ਸੰਤੋਖ ਜੁਗਨੂੰ ਅਤੇ ਕੌਂਸਲਰ ਪ੍ਰਿੰਸ ਗੋਲਣ ਵੀ ਵਿਸ਼ੇਸ਼ ਤੌਰ ‘ਤੇ ਜ਼ਿੰਮੇਵਾਰੀਆਂ ਨਿਭਾਅ ਰਹੇ ਹਨ।

31ਬੀਟੀਡੀ08
ਭੁੱਚੋ ਮੰਡੀ ਦੇ ਵਾਰਡ ਨੰਬਰ-3 ਵਿਖੇ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਕਰਵਾ ਕੇ ਗਲੀਆਂ ਦੀ ਧੁਆਈ ਕਰਵਾਉਂਦੇ ਹੋਏ ਪ੍ਰਧਾਨ ਨੀਨਾ ਬਾਂਸਲ ਦੇ ਪਤੀ ਜੌਨੀ ਬਾਂਸਲ। ਤਸਵੀਰ: ਪਰਵਿੰਦਰ ਸਿੰਘ ਜੌੜਾ
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਕੰਨਿਆ ਸੀਨੀ: ਸੈਕੰ: ਸਮਾਰਟ ਸਕੂਲ ਰਾਮਪੁਰਾ ਮੰਡੀ ਦੀਆਂ ਵਿਦਿਆਰਥਣਾਂ ਨੂੰ ਸਕੂਲ ਬੈਗ ਭੇਟ ਅਗਲੀ ਖ਼ਬਰ 70ਵੀਆਂ ਗਰਮ ਰੁੱਤ ਜ਼ੋਨਲ ਸਕੂਲ ਖੇਡਾਂ : ਕਬੱਡੀ ’ਚ ਅਤਲਾ ਕਲਾਂ ਦੇ ਲੜਕੇ ਅਤੇ ਨੈੱਟਬਾਲ ’ਚ ਜੋਗਾ ਦੇ ਮੁੰਡੇ ਤੇ ਕੁੜੀਆਂ...
Ad Position 24