01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਮਨੀਪੁਰ ਦੇ ਨੋਨੀ ’ਚ ਵਿਰੋਧੀ ਗੁੱਟਾਂ ਵਿਚਾਲੇ ਗੋਲੀਬਾਰੀ ਨਾਲ ਤਿੰਨ ਮੌਤਾਂ

ਇੰਫਾਲ, 1 ਨਵੰਬਰ (ਪੀ.ਟੀ.ਆਈ.)-ਪੁਲਿਸ ਨੇ ਕਿਹਾ ਕਿ ਮਨੀਪੁਰ ਦੇ ਨੋਨੀ ਜ਼ਿਲ੍ਹੇ ਵਿਚ ਵਿਰੋਧੀ ਹਥਿਆਰਬੰਦ ਗੁੱਟਾਂ ਵਿਚਾਲੇ ਹੋਈ ਗੋਲੀਬਾਰੀ ਕਾਰਨ ਕੁਕੀ ਭਾਈਚਾਰੇ ਦੇ ਤਿੰਨ ਵਿਅਕਤੀ ਮਾਰੇ ਗਏ। ਪੁਲਿਸ ਅਨੁਸਾਰ, ਗੋਲੀਬਾਰੀ ਸਨਿਚਰਵਾਰ ਸਵੇਰੇ ਕੇਕਰੂ ਨਾਗਾ ਪਿੰਡ ’ਚ ਸ਼ੁਰੂ ਹੋਈ। ਪਹਾੜੀ ਅਤੇ ਜੰਗਲੀ ਖੇਤਰ ਵਿਚ ਸਥਿਤ ਇਸ ਪਿੰਡ ਵਿਚ ਕਈ ਘੰਟਿਆਂ ਤੱਕ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਹੁੰਦੀ ਰਹੀ।ਇਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਮ੍ਰਿਤਕਾਂ ਦੀ ਪਛਾਣ...

Ad Position 21
No active advertisement
ਅਜੀਤ ਡੈਸਕ 02-11-2026

ਇੰਫਾਲ, 1 ਨਵੰਬਰ (ਪੀ.ਟੀ.ਆਈ.)-ਪੁਲਿਸ ਨੇ ਕਿਹਾ ਕਿ ਮਨੀਪੁਰ ਦੇ ਨੋਨੀ ਜ਼ਿਲ੍ਹੇ ਵਿਚ ਵਿਰੋਧੀ ਹਥਿਆਰਬੰਦ ਗੁੱਟਾਂ ਵਿਚਾਲੇ ਹੋਈ ਗੋਲੀਬਾਰੀ ਕਾਰਨ ਕੁਕੀ ਭਾਈਚਾਰੇ ਦੇ ਤਿੰਨ ਵਿਅਕਤੀ ਮਾਰੇ ਗਏ।ਪੁਲਿਸ ਅਨੁਸਾਰ, ਗੋਲੀਬਾਰੀ ਸਨਿਚਰਵਾਰ ਸਵੇਰੇ ਕੇਕਰੂ ਨਾਗਾ ਪਿੰਡ ’ਚ ਸ਼ੁਰੂ ਹੋਈ। ਪਹਾੜੀ ਅਤੇ ਜੰਗਲੀ ਖੇਤਰ ਵਿਚ ਸਥਿਤ ਇਸ ਪਿੰਡ ਵਿਚ ਕਈ ਘੰਟਿਆਂ ਤੱਕ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਹੁੰਦੀ ਰਹੀ।

ਇਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਥੰਗਲੇਨਸਾਂਗ ਸਿੰਗਸਨ, ਥੰਗਖੋਸੇਈ ਹਾਓਕਿਪ ਅਤੇ ਲਾਮਿਨਸਾਂਗ ਕਿਪਗੇਨ ਵਜੋਂ ਹੋਈ ਹੈ। ਇਹ ਸਾਰੇ ਚੁਰਾਚੰਦਪੁਰ ਜ਼ਿਲ੍ਹੇ ਦੇ ਹੇਂਗਲੇਪ ਤੇ ਥਾਨਲੋਨ ਦੇ ਅੰਦਰੂਨੀ ਖੇਤਰਾਂ ਦੇ ਵਸਨੀਕ ਸਨ। ਅਧਿਕਾਰੀ ਨੇ ਕਿਹਾ ਕਿ ਕੁਕੀ ਸਿਵਲ ਸੋਸਾਇਟੀ ਸੰਗਠਨਾਂ ਦੇ ਅਨੁਸਾਰ, ਇਹ ਲੋਕ ‘ਪਿੰਡ ਦੇ ਵਲੰਟੀਅਰ’ ਸਨ।ਖੇਤਰ ’ਚ ਜ਼ਰੂਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਸ ਦੌਰਾਨ, ਕੁਕੀ ਭਾਈਚਾਰੇ ਦੀ ਸਿਖਰਲੀ ਸੰਸਥਾ, ਕੁਕੀ ਇੰਪੀ ਮਨੀਪੁਰ (ਕੇ.ਆਈ.ਐਮ.) ਨੇ ਤਿੰਨ ਨੌਜਵਾਨਾਂ ਦੀ ਹੱਤਿਆ ਦੀ ਸਖ਼ਤ ਨਿੰਦਾ ਕੀਤੀ।

Ad Position 22
No active advertisement
ਪਿਛਲੀ ਖ਼ਬਰ ਹੋਟਲ ’ਚ ਕੂੜੇ ਦੇ ਚੈਂਬਰ ਦੀ ਸਫਾਈ ਕਰਦੇ ਸਮੇਂ ਸਾਹ ਘੁੱਟਣ ਨਾਲ 4 ਮੌਤਾਂ ਅਗਲੀ ਖ਼ਬਰ ਭਾਰਤ ’ਚ ਅਤਿ-ਗਰੀਬੀ ’ਚ ਆਈ ‘ਇਤਿਹਾਸਕ’ ਗਿਰਾਵਟ ਪ੍ਰਧਾਨ ਮੰਤਰੀ ਨੇ ਵਿਸ਼ਵ ਬੈਂਕ ਦੀ ਰਿਪੋਰਟ ਦਾ ਦਿੱਤਾ ਹਵਾਲਾ
Ad Position 24