01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਅਕਤੂਬਰ ’ਚ ਜੀ.ਐਸ.ਟੀ. ਉਗਰਾਹੀ 23 ਫ਼ੀਸਦੀ ਵਧ ਕੇ 2.31 ਲੱਖ ਕਰੋੜ ਰੁਪਏ ਤੋਂ ਪਾਰ

ਨਵੀਂ ਦਿੱਲੀ, 1 ਨਵੰਬਰ (ਪੀ.ਟੀ.ਆਈ.)-ਐਤਵਾਰ ਨੂੰ ਜਾਰੀ ਸਰਕਾਰੀ ਅੰਕੜਿਆਂ ਅਨੁਸਾਰ, ਘਰੇਲੂ ਗਤੀਵਿਧੀਆਂ ਅਤੇ ਦਰਾਮਦਾਂ ਤੋਂ ਹੋਈ ਮਜ਼ਬੂਤ ਕਮਾਈ ਦੇ ਚਲਦਿਆਂ, ਅਕਤੂਬਰ ਮਹੀਨੇ ਵਿਚ ਕੁੱਲ ਜੀ.ਐਸ.ਟੀ. ਉਗਰਾਹੀ 23 ਫੀਸਦੀ ਵਧ ਕੇ 2.31 ਲੱਖ ਕਰੋੜ ਰੁਪਏ ਤੋਂ ਵੱਧ ਹੋ ਗਈ ਹੈ। ਘਰੇਲੂ ਵਿਕਰੀ ਤੋਂ ਪ੍ਰਾਪਤ ਕੁੱਲ ਜੀ.ਐਸ.ਟੀ. ਉਗਰਾਹੀ 16 ਫੀਸਦੀ ਵਧ ਕੇ 1.59 ਲੱਖ ਕਰੋੜ ਰੁਪਏ ਤੋਂ ਪਾਰ ਪਹੁੰਚ ਗਈ, ਜਦਕਿ ਦਰਾਮਦਾਂ ਤੋਂ ਪ੍ਰਾਪਤ ਮਾਲੀਆ 42 ਫੀਸਦੀ ...

Ad Position 21
No active advertisement
ਅਜੀਤ ਡੈਸਕ 02-11-2026

ਨਵੀਂ ਦਿੱਲੀ, 1 ਨਵੰਬਰ (ਪੀ.ਟੀ.ਆਈ.)-ਐਤਵਾਰ ਨੂੰ ਜਾਰੀ ਸਰਕਾਰੀ ਅੰਕੜਿਆਂ ਅਨੁਸਾਰ, ਘਰੇਲੂ ਗਤੀਵਿਧੀਆਂ ਅਤੇ ਦਰਾਮਦਾਂ ਤੋਂ ਹੋਈ ਮਜ਼ਬੂਤ ਕਮਾਈ ਦੇ ਚਲਦਿਆਂ, ਅਕਤੂਬਰ ਮਹੀਨੇ ਵਿਚ ਕੁੱਲ ਜੀ.ਐਸ.ਟੀ. ਉਗਰਾਹੀ 23 ਫੀਸਦੀ ਵਧ ਕੇ 2.31 ਲੱਖ ਕਰੋੜ ਰੁਪਏ ਤੋਂ ਵੱਧ ਹੋ ਗਈ ਹੈ। ਘਰੇਲੂ ਵਿਕਰੀ ਤੋਂ ਪ੍ਰਾਪਤ ਕੁੱਲ ਜੀ.ਐਸ.ਟੀ. ਉਗਰਾਹੀ 16 ਫੀਸਦੀ ਵਧ ਕੇ 1.59 ਲੱਖ ਕਰੋੜ ਰੁਪਏ ਤੋਂ ਪਾਰ ਪਹੁੰਚ ਗਈ, ਜਦਕਿ ਦਰਾਮਦਾਂ ਤੋਂ ਪ੍ਰਾਪਤ ਮਾਲੀਆ 42 ਫੀਸਦੀ ਵਧ ਕੇ 72,246 ਕਰੋੜ ਰੁਪਏ ਹੋ ਗਿਆ। ਅੰਕੜਿਆਂ ਮੁਤਾਬਕ, 2.31 ਲੱਖ ਕਰੋੜ ਰੁਪਏ ਦੀ ਇਸ ਉਗਰਾਹੀ ਵਿਚ ਕੇਂਦਰੀ ਜੀ.ਐਸ.ਟੀ. ਵਜੋਂ 42,935 ਕਰੋੜ ਰੁਪਏ, ਸੂਬਾ ਜੀ.ਐਸ.ਟੀ. ਵਜੋਂ 51,340 ਕਰੋੜ ਰੁਪਏ ਅਤੇ ਏਕੀਕ੍ਰਿਤ ਜੀ.ਐਸ.ਟੀ. ਵਜੋਂ 1.37 ਲੱਖ ਕਰੋੜ ਰੁਪਏ ਤੋਂ ਵੱਧ ਦੀ ਰਕਮ ਸ਼ਾਮਲ ਹੈ।

ਅਕਤੂਬਰ ਵਿਚ ਵਸਤੂ ਅਤੇ ਸੇਵਾ ਕਰ ਦੇ ਰਿਫੰਡ (ਵਾਪਸੀ) ਪਿਛਲੇ ਸਾਲ ਦੇ ਮੁਕਾਬਲੇ 6.5 ਫੀਸਦੀ ਵਧ ਕੇ 27,934 ਕਰੋੜ ਰੁਪਏ ਹੋ ਗਏ। ਰਿਫੰਡਾਂ ਨੂੰ ਘਟਾਉਣ ਤੋਂ ਬਾਅਦ, ਅਕਤੂਬਰ ਵਿਚ ਸ਼ੁੱਧ ਜੀ.ਐਸ.ਟੀ. ਉਗਰਾਹੀ 26 ਫੀਸਦੀ ਵਧ ਕੇ 2.03 ਲੱਖ ਕਰੋੜ ਰੁਪਏ ਤੋਂ ਪਾਰ ਪਹੁੰਚ ਗਈ। ਅਪ੍ਰੈਲ ਤੋਂ ਅਕਤੂਬਰ ਦੌਰਾਨ, ਕੁੱਲ ਜੀ.ਐਸ.ਟੀ. ਉਗਰਾਹੀ 13.2 ਫੀਸਦੀ ਵਧ ਕੇ 14.77 ਲੱਖ ਕਰੋੜ ਰੁਪਏ ਤੋਂ ਵੱਧ ਹੋ ਗਈ। ਇਸੇ ਤਰ੍ਹਾਂ, ਸ਼ੁੱਧ ਉਗਰਾਹੀ 13 ਫੀਸਦੀ ਵਧ ਕੇ 12.69 ਲੱਖ ਕਰੋੜ ਰੁਪਏ ਤੋਂ ਪਾਰ ਪਹੁੰਚ ਗਈ।

Ad Position 22
No active advertisement
ਪਿਛਲੀ ਖ਼ਬਰ ਰੇਲਵੇ ਮੰਤਰੀ ਨੇ ਬੈਂਗਲੁਰੂ-ਮੁੰਬਈ ਵੰਦੇ ਭਾਰਤ ਸਲੀਪਰ ਐਕਸਪ੍ਰੈਸ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ ਅਗਲੀ ਖ਼ਬਰ ਈਰਾਨ ਦੇ ਪ੍ਰਮਾਣੂ ਟਿਕਾਣਿਆਂ ’ਤੇ 10 ਮਿੰਟਾਂ ’ਚ ਹਮਲਾ ਕਰ ਸਕਦੈ ਅਮਰੀਕਾ-ਟਰੰਪ
Ad Position 24