01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਲਕਸ਼ਯ ਸੇਨ ਨੇ ਜਿੱਤਿਆ ਹਿਲੋ ਓਪਨ ਦਾ ਖਿਤਾਬ, ਪੀਵੀ ਸਿੰਧੂ ਤੋਂ ਬਾਅਦ ਭਾਰਤ ਨੂੰ ਮਿਲੀ ਦੂਜੀ ਸਫ਼ਲਤਾ

ਨਵੀਂ ਦਿੱਲੀ, 1 ਨਵੰਬਰ (ਇੰਟ)-ਭਾਰਤੀ ਬੈਡਮਿੰਟਨ ਖਿਡਾਰੀ ਲਕਸ਼ਯ ਸੇਨ ਨੇ ਹਿਲੋ ਓਪਨ ਸੁਪਰ 500 ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਮੁਕਾਬਲੇ ਵਿਚ ਸ਼ਾਨਦਾਰ ਜਿੱਤ ਦਰਜ ਕਰਦਿਆਂ ਖਿਤਾਬ ਆਪਣੇ ਨਾਮ ਕਰ ਲਿਆ ਹੈ। ਐਤਵਾਰ ਨੂੰ ਖੇਡੇ ਗਏ ਫਾਈਨਲ ਵਿੱਚ ਲਕਸ਼ਯ ਨੇ ਇੰਡੋਨੇਸ਼ੀਆ ਦੇ ਜੋਨਾਥਨ ਕ੍ਰਿਸਟੀ ਨੂੰ ਸਿੱਧੇ ਗੇਮਾਂ ਵਿਚ 21-17, ...

Ad Position 21
No active advertisement
ਅਜੀਤ ਡੈਸਕ 01-11-2026

ਨਵੀਂ ਦਿੱਲੀ, 1 ਨਵੰਬਰ (ਇੰਟ)-ਭਾਰਤੀ ਬੈਡਮਿੰਟਨ ਖਿਡਾਰੀ ਲਕਸ਼ਯ ਸੇਨ ਨੇ ਹਿਲੋ ਓਪਨ ਸੁਪਰ 500 ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਮੁਕਾਬਲੇ ਵਿਚ ਸ਼ਾਨਦਾਰ ਜਿੱਤ ਦਰਜ ਕਰਦਿਆਂ ਖਿਤਾਬ ਆਪਣੇ ਨਾਮ ਕਰ ਲਿਆ ਹੈ। ਐਤਵਾਰ ਨੂੰ ਖੇਡੇ ਗਏ ਫਾਈਨਲ ਵਿੱਚ ਲਕਸ਼ਯ ਨੇ ਇੰਡੋਨੇਸ਼ੀਆ ਦੇ ਜੋਨਾਥਨ ਕ੍ਰਿਸਟੀ ਨੂੰ ਸਿੱਧੇ ਗੇਮਾਂ ਵਿਚ 21-17, 21-10 ਨਾਲ ਮਾਤ ਦਿੱਤੀ।

ਭਾਰਤ ਨੇ ਜਿੱਤੇ ਦੋਵੇਂ ਸਿੰਗਲਜ਼ ਖਿਤਾਬ
ਐਤਵਾਰ ਦਾ ਦਿਨ ਭਾਰਤ ਲਈ ਹਿਲੋ ਓਪਨ ਵਿਚ ਯਾਦਗਾਰੀ ਰਿਹਾ। ਇਸ ਤੋਂ ਪਹਿਲਾਂ ਪੀਵੀ ਸਿੰਧੂ ਨੇ ਮਹਿਲਾ ਸਿੰਗਲਜ਼ ਦੇ ਫਾਈਨਲ ਵਿਚ ਡੈਨਮਾਰਕ ਦੀ ਲਾਈਨ ਹੋਜਮਾਰਕ ਕਜਾਰਸਫੈਲਟ ਨੂੰ 21-12, 21-14 ਨਾਲ ਹਰਾ ਕੇ ਖਿਤਾਬ ਜਿੱਤਿਆ ਸੀ। ਇਸ ਤੋਂ ਬਾਅਦ ਲਕਸ਼ਯ ਸੇਨ ਨੇ ਪੁਰਸ਼ ਸਿੰਗਲਜ਼ ਦਾ ਫਾਈਨਲ ਜਿੱਤ ਕੇ ਭਾਰਤ ਦੀ ਝੋਲੀ ਵਿਚ ਦੂਜਾ ਖਿਤਾਬ ਪਾਇਆ। ਇਸ ਤਰ੍ਹਾਂ ਭਾਰਤੀ ਖਿਡਾਰੀਆਂ ਨੇ ਟੂਰਨਾਮੈਂਟ ਦੇ ਦੋਵੇਂ ਸਿੰਗਲਜ਼ ਖਿਤਾਬ ਜਿੱਤ ਕੇ ਦੇਸ਼ ਨੂੰ ਦੋਹਰੀ ਸਫ਼ਲਤਾ ਦਿਵਾਈ।

Ad Position 22
No active advertisement
ਪਿਛਲੀ ਖ਼ਬਰ ਜਲੰਧਰ ਵਿਚ ਹਥਿਆਰਬੰਦ ਵਿਅਕਤੀਆਂ ਨੇ ਸੇਵਾਮੁਕਤ ਏ.ਆਈ.ਜੀ. 'ਤੇ ਕੀਤਾ ਹਮਲਾ ਅਗਲੀ ਖ਼ਬਰ ਬਾਬਰ ਆਜ਼ਮ ਦੀ ਫਾਰਮ ਵਾਪਸ ਲਿਆਉਣ ਲਈ ਮੁਹੰਮਦ ਯੂਸਫ਼ ਦੀ ਸਲਾਹ, ਇੰਗਲੈਂਡ ਜਾਂ ਆਸਟ੍ਰੇਲੀਆ ਭੇਜਣ ਦੀ ਕੀਤੀ ਅਪੀਲ
Ad Position 24