01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਹੋਟਲ ’ਚ ਕੂੜੇ ਦੇ ਚੈਂਬਰ ਦੀ ਸਫਾਈ ਕਰਦੇ ਸਮੇਂ ਸਾਹ ਘੁੱਟਣ ਨਾਲ 4 ਮੌਤਾਂ

ਉਜੈਨ, 1 ਨਵੰਬਰ (ਪੀ.ਟੀ.ਆਈ.)- ਪੁਲਿਸ ਨੇ ਐਤਵਾਰ ਨੂੰ ਕਿਹਾ ਕਿ ਮੱਧ ਪ੍ਰਦੇਸ਼ ਦੇ ਉਜੈਨ ਸ਼ਹਿਰ ’ਚ ਇੱਕ ਨਿੱਜੀ ਹੋਟਲ ਵਿਚ ਕੂੜੇ ਦੇ ਚੈਂਬਰ ਦੀ ਸਫਾਈ ਕਰਦੇ ਸਮੇਂ ਸਾਹ ਘੁੱਟਣ ਨਾਲ 4 ਮੌਤਾਂ ਹੋ ਗਈਆਂ।ਸਨਿਚਰਵਾਰ ਦੇਰ ਰਾਤ ਵਾਪਰੀ ਇਸ ਘਟਨਾ ਦੌਰਾਨ, ਦੋ ਹੋਰ ਲੋਕ ਜੋ ਉਨ੍ਹਾਂ ਨੂੰ ਬਚਾਉਣ ਲਈ ਚੈਂਬਰ ਵਿਚ ਹੇਠਾਂ ਗਏ ਸਨ, ਉਹ ਵੀ ਬਿਮਾਰ ਹੋ ਗਏ।ਮੁੱਖ ਮੰਤਰੀ ਮੋਹਨ ਯਾਦਵ, ਜੋ ਕਿ ਉਜੈਨ ਦੇ ਰਹਿਣ ਵਾਲੇ ਹਨ, ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ...

Ad Position 21
No active advertisement
ਅਜੀਤ ਡੈਸਕ 02-11-2026

ਉਜੈਨ, 1 ਨਵੰਬਰ (ਪੀ.ਟੀ.ਆਈ.)- ਪੁਲਿਸ ਨੇ ਐਤਵਾਰ ਨੂੰ ਕਿਹਾ ਕਿ ਮੱਧ ਪ੍ਰਦੇਸ਼ ਦੇ ਉਜੈਨ ਸ਼ਹਿਰ ’ਚ ਇੱਕ ਨਿੱਜੀ ਹੋਟਲ ਵਿਚ ਕੂੜੇ ਦੇ ਚੈਂਬਰ ਦੀ ਸਫਾਈ ਕਰਦੇ ਸਮੇਂ ਸਾਹ ਘੁੱਟਣ ਨਾਲ 4  ਮੌਤਾਂ ਹੋ ਗਈਆਂ।ਸਨਿਚਰਵਾਰ ਦੇਰ ਰਾਤ ਵਾਪਰੀ ਇਸ ਘਟਨਾ ਦੌਰਾਨ, ਦੋ ਹੋਰ ਲੋਕ ਜੋ ਉਨ੍ਹਾਂ ਨੂੰ ਬਚਾਉਣ ਲਈ ਚੈਂਬਰ ਵਿਚ ਹੇਠਾਂ ਗਏ ਸਨ, ਉਹ ਵੀ ਬਿਮਾਰ ਹੋ ਗਏ।ਮੁੱਖ ਮੰਤਰੀ ਮੋਹਨ ਯਾਦਵ, ਜੋ ਕਿ ਉਜੈਨ ਦੇ ਰਹਿਣ ਵਾਲੇ ਹਨ, ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਹੈ।

ਅਧਿਕਾਰੀਆਂ ਅਨੁਸਾਰ ਇਹ ਘਟਨਾ ਸਨਿਚਰਵਾਰ ਰਾਤ 11 ਵਜੇ ਦੇ ਕਰੀਬ ਉਜੈਨ-ਦੇਵਾਸ ਰੋਡ ‘ਤੇ ਸਥਿਤ ਸ਼੍ਰੀ ਗੰਗਾ ਹੋਟਲ ਵਿਚ ਵਾਪਰੀ। ਉਜੈਨ ਦੇ ਪੁਲਿਸ ਸੁਪਰਡੈਂਟ ਪ੍ਰਦੀਪ ਸ਼ਰਮਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ 4 ਲੋਕ ਚੈਂਬਰ ਦੀ ਸਫਾਈ ਲਈ ਅੰਦਰ ਗਏ ਸਨ ਅਤੇ ਸਾਹ ਘੁੱਟਣ ਨਾਲ ਉਨ੍ਹਾਂ ਦੀ ਮੌਤ ਹੋ ਗਈ। ਪੁਲਿਸ ਨੇ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਕਮਲੇਸ਼ ਤੰਬੋਲੀ, ਨਿਤਿਨ ਵਾਲਮੀਕ, ਮਨੋਜ ਮੀਨਾ ਅਤੇ ਵਾਹਿਦ ਵਜੋਂ ਕੀਤੀ ਗਈ ਹੈ।

Ad Position 22
No active advertisement
ਪਿਛਲੀ ਖ਼ਬਰ 5ਵੇਂ ਟੀ-20 ’ਚ ਨਿਊਜ਼ੀਲੈਂਡ ਨੇ ਭਾਰਤ ਨੂੰ 7 ਵਿਕਟਾਂ ਨਾਲ ਹਰਾਇਆ ਅਗਲੀ ਖ਼ਬਰ ਮਨੀਪੁਰ ਦੇ ਨੋਨੀ ’ਚ ਵਿਰੋਧੀ ਗੁੱਟਾਂ ਵਿਚਾਲੇ ਗੋਲੀਬਾਰੀ ਨਾਲ ਤਿੰਨ ਮੌਤਾਂ
Ad Position 24