01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਸੀ.ਬੀ.ਆਈ. ਵਲੋਂ ‘ਮਹਾਦੇਵ ਸੱਟੇਬਾਜ਼ੀ ਐਪ’ ਮਾਮਲੇ ਦੇ ਮੁੱਖ ਮੁਲਜ਼ਮ ਦੀ ਓਮਾਨ ਤੋਂ ਹਵਾਲਗੀ

ਨਵੀਂ ਦਿੱਲੀ, 1 ਨਵੰਬਰ (ਪੀ.ਟੀ.ਆਈ.)-ਅਧਿਕਾਰੀਆਂ ਨੇ ਐਤਵਾਰ ਨੂੰ ਕਿਹਾ ਕਿ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ 6,000 ਕਰੋੜ ਰੁਪਏ ਦੇ ‘ਮਹਾਦੇਵ ਆਨਲਾਈਨ ਸੱਟੇਬਾਜ਼ੀ ਐਪ’ ਮਾਮਲੇ ਦੇ ਕਥਿਤ ਮੁੱਖ ਮੁਲਜ਼ਮ ਸੌਰਭ ਚੰਦਰਾਕਰ ਦੀ ਓਮਾਨ ਤੋਂ ਭਾਰਤ ਲਈ ਹਵਾਲਗੀ ਕਰ ਲਈ ਹੈ।ਅਧਿਕਾਰੀਆਂ ਨੇ ਕਿਹਾ ਕਿ ਓਮਾਨ ਗਈ ਸੀ.ਬੀ.ਆਈ. ਦੀ ਇੱਕ ਟੀਮ ਚੰਦਰਾਕਰ ਨੂੰ ਭਾਰਤ ਵਾਪਸ ਲੈ ਆਈ ਹੈ। ਹੁਣ ਉਸਨੂੰ ਸੋਮਵਾਰ ਨੂੰ ਛੱਤੀਸਗੜ੍ਹ ਦੇ ਰਾਏਪੁਰ ਵਿਚ ...

Ad Position 21
No active advertisement
ਅਜੀਤ ਡੈਸਕ 02-11-2026

ਨਵੀਂ ਦਿੱਲੀ, 1 ਨਵੰਬਰ (ਪੀ.ਟੀ.ਆਈ.)-ਅਧਿਕਾਰੀਆਂ ਨੇ ਐਤਵਾਰ ਨੂੰ ਕਿਹਾ ਕਿ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ 6,000 ਕਰੋੜ ਰੁਪਏ ਦੇ ‘ਮਹਾਦੇਵ ਆਨਲਾਈਨ ਸੱਟੇਬਾਜ਼ੀ ਐਪ’ ਮਾਮਲੇ ਦੇ ਕਥਿਤ ਮੁੱਖ ਮੁਲਜ਼ਮ ਸੌਰਭ ਚੰਦਰਾਕਰ ਦੀ ਓਮਾਨ ਤੋਂ ਭਾਰਤ ਲਈ ਹਵਾਲਗੀ ਕਰ ਲਈ ਹੈ।ਅਧਿਕਾਰੀਆਂ ਨੇ ਕਿਹਾ ਕਿ ਓਮਾਨ ਗਈ ਸੀ.ਬੀ.ਆਈ. ਦੀ ਇੱਕ ਟੀਮ ਚੰਦਰਾਕਰ ਨੂੰ ਭਾਰਤ ਵਾਪਸ ਲੈ ਆਈ ਹੈ। ਹੁਣ ਉਸਨੂੰ ਸੋਮਵਾਰ ਨੂੰ ਛੱਤੀਸਗੜ੍ਹ ਦੇ ਰਾਏਪੁਰ ਵਿਚ ਇੱਕ ਵਿਸ਼ੇਸ਼ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

ਸੀ.ਬੀ.ਆਈ. ਦੇ ਇੱਕ ਬੁਲਾਰੇ ਨੇ ਇਕ ਬਿਆਨ ਵਿਚ ਕਿਹਾ ਕਿ ਚੰਦਰਾਕਰ ਦੋ ਸੀ.ਬੀ.ਆਈ. ਮਾਮਲਿਆਂ ਅਤੇ ਇਕ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਮਾਮਲੇ ਵਿਚ ਲੋੜੀਂਦਾ ਸੀ, ਜਿਸ ਵਿਚ ਪਹਿਲਾਂ ਹੀ ਚਾਰਜਸ਼ੀਟ ਦਾਇਰ ਕੀਤੀ ਜਾ ਚੁੱਕੀ ਹੈ।ਸੌਰਭ ਚੰਦਰਾਕਰ ਵਿਰੁੱਧ ਜਾਰੀ ‘ਰੈੱਡ ਕਾਰਨਰ ਨੋਟਿਸ’ ਦੇ ਆਧਾਰ ‘ਤੇ, ਰਾਇਲ ਓਮਾਨ ਪੁਲਿਸ ਨੇ ਉਸਨੂੰ ਲੱਭ ਲਿਆ ਅਤੇ ਹਿਰਾਸਤ ਵਿਚ ਲੈ ਲਿਆ ਸੀ।

Ad Position 22
No active advertisement
ਪਿਛਲੀ ਖ਼ਬਰ ਸਾਊਦੀ ਅਰਬ ਜਾਣ ਵਾਲੀਆਂ ਭਾਰਤੀ ਉਡਾਣਾਂ ’ਚ ਵਿਘਨ ਜਾਰੀ ਅਗਲੀ ਖ਼ਬਰ ਸਿੱਖਿਅਤ ਤੇ ਆਤਮ-ਨਿਰਭਰ ਭਾਰਤ ਦੇ ਨਿਰਮਾਣ ’ਚ ਯੋਗਦਾਨ ਪਾਉਣ ਨੌਜਵਾਨ-ਰਾਸ਼ਟਰਪਤੀ
Ad Position 24