ਜੋਗਾ, 31 ਜੁਲਾਈ (ਮਨਜੀਤ ਸਿੰਘ ਘੜੈਲੀ)- 70ਵੀਆਂ ਪੰਜਾਬ ਰਾਜ ਜ਼ੋਨ ਪੱਧਰੀ ਸਕੂਲ ਖੇਡਾਂ ਤਹਿਤ ਜੋਨ ਜੋਗਾ ਦੀਆਂ ਗਰਮ ਰੁੱਤ ਸਕੂਲ ਖੇਡਾਂ ਦੇ ਮੁਕਾਬਲੇ ਜੋਨ ਦੇ ਵੱਖ-ਵੱਖ ਸਕੂਲਾਂ ‘ਚ ਚੱਲ ਰਹੇ ਹਨ। ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਨ ਲਈ ਜੋਨ ਜੋਗਾ ਦੇ ਪ੍ਰਧਾਨ ਹੈੱਡ ਮਾਸਟਰ ਸਹਸ ਰੱਲਾ ਮੁਨੀਸ਼ ਕੁਮਾਰ ਅਤੇ ਅਮਨਦੀਪ ਸਿੰਘ ਚਹਿਲ ਪ੍ਰਿੰਸੀਪਲ ਆਦਰਸ਼ ਸਕੂਲ ਭੁਪਾਲ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਡੀ.ਪੀ.ਈ. ਪਾਲਾ ਸਿੰਘ ਨੇ ਦੱਸਿਆ ਕਿ ਜੋਨ ਸਕੱਤਰ ਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਅੰਡਰ-14 ਸਾਲ (ਲੜਕੇ) ਦੇ ਮੁਕਾਬਲਿਆਂ ‘ਚੋਂ ਕਬੱਡੀ ‘ਚ ਸ. ਸ. ਸ. ਸ. ਅਤਲਾ ਕਲਾਂ, ਸ. ਹ. ਸ. ਰੱਲਾ (ਮੁੰਡੇ) ਤੇ ਸ.ਸ.ਸ.ਸ. ਅਕਲੀਆ, ਅੰਡਰ-17 ਸਾਲ (ਲੜਕੇ) ਕਬੱਡੀ ਵਿਚੋਂ ਸ.ਸ.ਸ.ਸ. ਅਤਲਾ ਕਲਾਂ, ਸ.ਹ.ਸ. ਰੱਲਾ (ਮੁੰਡੇ) ਤੇ ਗੁਰੂਕੁਲ ਅਕੈਡਮੀ ਉੱਭਾ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ, ਵਾਲੀਬਾਲ ਅੰਡਰ-14 (ਲੜਕੇ) ‘ਚੋਂ ਦਾ ਰੈਨੇਸਾਂ ਸਕੂਲ ਤਾਮਕੋਟ ਤੇ ਆਦਰਸ਼ ਸਕੂਲ ਭੁਪਾਲ, ਲੜਕੀਆਂ ਵਿਚੋਂ ਸ.ਸ.ਸ.ਸ. ਬੁਰਜਹਰੀ ਅਤੇ ਦਾ ਰੈਨੇਸਾਂ ਸਕੂਲ ਤਾਮਕੋਟ ਨੇ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਵਾਲੀਬਾਲ ਅੰਡਰ-17 ਸਾਲ (ਲੜਕੇ) ਵਿਚੋਂ ਰੈਨੇਸਾਂ ਸਕੂਲ ਤਾਮਕੋਟ ਨੇ ਪਹਿਲਾ ਬਾਬਾ ਫਰੀਦ ਅਕੈਡਮੀ ਨੇ ਦੂਜਾ ਤੇ ਸ.ਸ.ਸ.ਸ. ਬੁਰਜਹਰੀ ਨੇ ਤੀਜਾ, ਅੰਡਰ-17 ਸਾਲ ਲੜਕੀਆਂ ਵਿਚੋਂ ਦਾ ਰੈਨੇਸਾਂ ਸਕੂਲ ਤਾਮਕੋਟ ਨੇ ਪਹਿਲਾ ਤੇ ਸ.ਸ.ਸ.ਸ. (ਕੰ.) ਰੱਲਾ ਨੇ ਦੂਜਾ, ਨੈੱਟਬਾਲ ਅੰਡਰ-14 (ਲੜਕੇ) ‘ਚੋਂ ਸ.ਹ.ਸ. ਮਾਖਾ ਚਹਿਲਾਂ ਨੇ ਪਹਿਲਾ, ਕਾਮਰੇਡ ਜੰਗੀਰ ਸਿੰਘ ਜੋਗਾ ਸ.ਸ.ਸ. (ਮੁੰਡੇ) ਜੋਗਾ ਨੇ ਦੂਜਾ, ਅੰਡਰ-17 ‘ਚ ਕਾਮਰੇਡ ਜੰਗੀਰ ਸਿੰਘ ਜੋਗਾ ਸ.ਸ.ਸ. (ਮੁੰ.) ਜੋਗਾ ਨੇ ਪਹਿਲਾ, ਸਨਾਵਰ ਸਕੂਲ ਭੁਪਾਲ ਨੇ ਦੂਜਾ ਤੇ ਸ.ਹ.ਸ. ਮਾਖਾ ਚਹਿਲਾਂ ਨੇ ਤੀਜਾ, ਅੰਡਰ-14 ਕੁੜੀਆਂ ‘ਚੋਂ ਸ.ਹ.ਸ. ਮਾਖਾ ਚਹਿਲਾਂ ਨੇ ਪਹਿਲਾ, ਸ.ਸ.ਸ.ਸ. (ਕੰ) ਜੋਗਾ ਨੇ ਦੂਜਾ ਤੇ ਸਨਾਵਰ ਸਕੂਲ ਭੁਪਾਲ ਨੇ ਤੀਜਾ, ਅੰਡਰ-17 ਕੁੜੀਆਂ ‘ਚੋਂ ਸ.ਸ.ਸ.ਸ. (ਕੰ.) ਜੋਗਾ ਨੇ ਪਹਿਲਾ, ਸ.ਹ.ਸ. ਮਾਖਾ ਚਹਿਲਾਂ ਨੇ ਦੂਜਾ ਤੇ ਸਨਾਵਰ ਸਕੂਲ ਭੁਪਾਲ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਜਸਵਿੰਦਰ ਕੌਰ, ਗਗਨਦੀਪ ਕੌਰ, ਹਰਦੀਪ ਸਿੰਘ, ਮਨਜੀਤ ਸਿੰਘ ਜਟਾਣਾ, ਬਲਦੇਵ ਸਿੰਘ, ਕਮਲਦੀਪ ਸਿੰਘ, ਜਸਪ੍ਰੀਤ ਸਿੰਘ, ਗੁਰਲਾਭ ਸਿੰਘ, ਬਲਵਿੰਦਰ ਸਿੰਘ, ਲਵਪ੍ਰੀਤ ਸਿੰਘ, ਸੁਖਚੈਨ ਸਿੰਘ, ਦਲਵੀਰ ਸਿੰਘ, ਸੰਜੀਵ ਕੁਮਾਰ, ਅਮਨਦੀਪ ਸਿੰਘ, ਹੈਪੀ, ਬਾਬੂ ਸਿੰਘ, ਹਰਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ।