18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਸੀਨੀਅਰ ਸਿਟੀਜ਼ਨ ਪ੍ਰੇਮ ਚੰਦ ਗੁਪਤਾ ਦੀ ਸ਼ਿਕਾਇਤ 'ਤੇ ਅਦਾਲਤ ਵਲੋਂ ਨਗਰ ਨਿਗਮ ਨੂੰ 1 ਲੱਖ 85 ਹਜ਼ਾਰ ਜੁਰਮਾਨਾ

Ad Position 21
No active advertisement
ਅਜੀਤ ਡੈਸਕ 20-12-2025
ਮੋਗਾ, 19 ਦਸੰਬਰ (ਗੁਰਤੇਜ ਸਿੰਘ ਬੱਬੀ)-ਨਗਰ ਨਿਗਮ ਮੋਗਾ ਜੋ ਕਿ ਹਰ ਸਮੇਂ ਸੁਰਖ਼ੀਆਂ 'ਚ ਰਹਿੰਦਾ ਹੈ | ਇਸ ਮੌਕੇ ਜਾਣਕਾਰੀ ਦਿੰਦਿਆਂ ਸੁਪਰ ਸੀਨੀਅਰ ਸਿਟੀਜ਼ਨ ਪ੍ਰੇਮ ਚੰਦ ਗੁਪਤਾ (ਗੁਪਤਾ ਬੁੱਕ ਡੀਪੂ) ਨੇ ਦੱਸਿਆ ਕਿ ਉਨ੍ਹਾਂ ਨਗਰ ਨਿਗਮ ਮੋਗਾ 'ਚ ਕਿਰਾਏ ਦੀ ਇਕ ਐਫ.ਡੀ. ਜਿਸ ਦੀ ਰਕਮ 33 ਹਜ਼ਾਰ ਜਮਾਂ ਕਰਵਾਈ ਸੀ | ਉਨ੍ਹਾਂ ਦੱਸਿਆ ਕਿ ਇਹ ਐਫ.ਡੀ. ਵਾਪਸ ਲੈਣ ਸਬੰਧੀ ਉਨ੍ਹਾਂ ਨੇ ਨਗਰ ਨਿਗਮ ਮੋਗਾ ਤੋਂ ਮੰਗ ਕੀਤੀ ਸੀ, ਜਿਸ ਕਾਰਨ ਉਨ੍ਹਾਂ ਨੂੰ ਲਗ-ਪਗ 5 ਸਾਲ ਨਗਰ ਨਿਗਮ ਮੋਗਾ ਦੇ ਚੱਕਰ ਮਾਰਨੇ ਪਏ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਕਈ ਵਾਰ ਕਮਿਸ਼ਨਰ ਨਗਰ ਨਿਗਮ ਪਾਸੋਂ ਮੰਗ ਕੀਤੀ ਸੀ ਕਿ ਉਨ੍ਹਾਂ ਦੀ ਕਿਰਾਏ ਸਬੰਧੀ ਜਮਾਂ ਸਕਿਉਰਿਟੀ ਉਨ੍ਹਾਂ ਨੂੰ ਵਾਪਸ ਕੀਤੀ ਜਾਵੇ ਜਿਸ 'ਤੇ ਨਗਰ ਨਿਗਮ ਵਲੋਂ ਉਨ੍ਹਾਂ ਨੂੰ ਲੰਬਾ ਸਮਾਂ ਇੰਤਜ਼ਾਰ ਕਰਵਾਇਆ | ਇਸ ਤੋਂ ਬਾਅਦ ਉਨ੍ਹਾਂ ਨੇ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਦਾ ਰੁਖ਼ ਕੀਤਾ | ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਹੁਕਮਾਂ 'ਤੇ ਉਨ੍ਹਾਂ ਨੂੰ ਸਕਿਉਰਿਟੀ ਨਗਰ ਨਿਗਮ ਵਲੋਂ ਸਮੇਤ ਵਿਆਜ 1 ਲੱਖ 35 ਹਜ਼ਾਰ ਵਾਪਸ ਦੇ ਦਿੱਤੀ ਗਈ | ਉਪਰੰਤ ਉਨ੍ਹਾਂ ਨਗਰ ਨਿਗਮ ਮੋਗਾ 'ਤੇ ਇਕ ਡੈਫਾਮੇਸ਼ਨ ਦਾ ਕੇਸ ਦਰਜ ਕਰਵਾਇਆ ਤੇ ਮਾਣਯੋਗ ਮੋਗਾ ਕੋਰਟ ਵਿਚ ਆਪਣੀ ਐਪਲੀਕੇਸ਼ਨ ਦਾਇਰ ਕੀਤੀ, ਜਿਸ 'ਚ ਉਨ੍ਹਾਂ ਲਿਖਿਆ ਕਿ ਪਿਛਲੇ 5 ਸਾਲ ਤੋਂ ਜੋ ਉਨ੍ਹਾਂ ਨੂੰ ਨਗਰ ਨਿਗਮ ਦੇ ਚੱਕਰ ਮਾਰਨੇ ਪਾਏ ਤੇ ਜਿਸ ਕਾਰਨ ਨੂੰ ਕਾਫ਼ੀ ਸਮਾਂ ਬਰਬਾਦ ਕਰਨਾ ਪਿਆ | ਉਨ੍ਹਾਂ ਦੱਸਿਆ ਕਿ ਮਾਣਯੋਗ ਅਦਾਲਤ ਵਲੋਂ ਉਨ੍ਹਾਂ ਦੇ ਹੱਕ 9 ਦਸੰਬਰ 2025 ਨੂੰ ਆਰਡਰ ਕੀਤੇ ਗਏ ਤੇ ਨਗਰ ਨਿਗਮ ਮੋਗਾ ਨੂੰ 1 ਲੱਖ 85 ਹਜ਼ਾਰ ਦਾ ਜੁਰਮਾਨਾ ਲਗਾਇਆ ਗਿਆ ਤੇ ਤੁਰੰਤ ਪ੍ਰਭਾਵ ਨਾਲ ਉਨ੍ਹਾਂ ਨੂੰ ਦੋ ਮਹੀਨੇ ਦੇ ਅੰਦਰ-ਅੰਦਰ ਇਸ ਦੀ ਅਦਾਇਗੀ ਲਈ ਆਰਡਰ ਕੀਤੇ ਗਏ |
Ad Position 22
No active advertisement
ਪਿਛਲੀ ਖ਼ਬਰ ਸੈਂਕੜੇ ਕਿਸਾਨਾਂ ਮਜ਼ਦੂਰਾਂ ਬੀਬੀਆਂ ਵਲੋਂ ਪੱਕੇ ਮੋਰਚੇ ਦੇ ਦੂਜੇ ਦਿਨ ਡੀ.ਸੀ. ਕੰਪਲੈਕਸ ਸਾਹਮਣੇ ਧਰਨਾ ਜਾਰੀ ਅਗਲੀ ਖ਼ਬਰ ਚੇਅਰਮੈਨ ਗਿੱਲ ਵਲੋਂ ਤਰਸੇਮ ਸਿੰਘ ਹਾਂਗਕਾਂਗ ਨੂੰ ਸਮਾਜਿਕ ਜਾਗਿ੍ਤੀ ਫ਼ਰੰਟ ਹਾਂਗਕਾਂਗ ਦਾ ਪ੍ਰਧਾਨ ਨਿਯੁਕਤ
Ad Position 24