14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੇ ਬੇਮਿਸਾਲ ਮੁਕਾਬਲਾ ਕੀਤਾ-ਰਾਜਵਿੰਦਰ, ਭਾਰਤੀ, ਪੱਪੂ ਰਾਮੂੰਵਾਲਾ

Ad Position 21
No active advertisement
ਖਣਮੁਖ ਭਾਰਤੀ ਪੱਤੋ, ਰਣਵਿੰਦਰ ਸਿੰਘ ਪੱਪੂ, ਰਾਜਵਿੰਦਰ ਸਿੰਘ ਧਰਮਕੋਟ, ਅਜੀਤਪਾਲ ਸਿੰਘ ਰਣੀਆਂ, ਸੁਖਮੰਦਰ ਸਿੰਘ ਮੱਦੋਕੇ | <br/> 21-12-2025
ਨਿਹਾਲ ਸਿੰਘ ਵਾਲਾ, 20 ਦਸੰਬਰ (ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖਾਲਸਾ)-ਹਲਕਾ ਨਿਹਾਲ ਸਿੰਘ ਵਾਲਾ ਵਿਖੇ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੇ ਲਾਜਵਾਬ ਮੁਕਾਬਲਾ ਕੀਤਾ ਹੈ ਬੇਸ਼ੱਕ ਸਰਕਾਰ ਚੋਣਾਂ 'ਚ ਸਰਕਾਰੀ ਤੰਤਰ ਅਤੇ ਪੁਲਿਸ ਪ੍ਰਸ਼ਾਸਨ ਦੀ ਦੁਰਵਰਤੋਂ ਕੀਤੀ ਗਈ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਚੇਅਰਮੈਨ ਖਣਮੁਖ ਭਾਰਤੀ ਪੱਤੋ, ਸੀਨੀਅਰ ਅਕਾਲੀ ਆਗੂ ਰਣਵਿੰਦਰ ਸਿੰਘ ਪੱਪੂ ਰਾਮੂੰਵਾਲਾ, ਹਲਕਾ ਇੰਚਾਰਜ ਰਾਜਵਿੰਦਰ ਸਿੰਘ ਧਰਮਕੋਟ, ਸਾਬਕਾ ਸਰਪੰਚ ਅਜੀਤਪਾਲ ਸਿੰਘ ਰਣੀਆਂ, ਸੁਖਮੰਦਰ ਸਿੰਘ ਮੱਦੋਕੇ ਨੇ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਦੇ ਪੰਜ ਜ਼ੋਨਾਂ 'ਚ ਸ਼੍ਰੋਮਣੀ ਅਕਾਲੀ ਦਲ ਦੇ ਜਿੱਥੇ ਵੱਖ-ਵੱਖ ਜ਼ੋਨਾਂ ਪੱਤੋ ਹੀਰਾ ਸਿੰਘ ਤੋਂ ਬੀਬੀ ਸੁਖਦੀਪ ਕੌਰ ਸੈਦੋਕੇ ਨੇ ਸ਼੍ਰੋਮਣੀ ਅਕਾਲੀ ਦਲ ਲਈ ਜਿੱਤ ਪ੍ਰਾਪਤ ਕੀਤੀ ਉੱਥੇ ਮਾਣੂੰਕੇ ਜ਼ੋਨ ਤੋਂ ਬੀਬੀ ਸਿਮਰਨ ਸ਼ਰਮਾ, ਬਿਲਾਸਪੁਰ ਜ਼ੋਨ ਤੋਂ ਬੀਬੀ ਹਰਪ੍ਰੀਤ ਕੌਰ, ਡਾਲਾ ਜ਼ੋਨ ਤੋਂ ਡਾ. ਨਿਰਮਲ ਸਿੰਘ ਅਤੇ ਢੁੱਡੀਕੇ ਜ਼ੋਨ ਤੋਂ ਮਾਸਟਰ ਨੱਥਾ ਸਿੰਘ ਨੇ ਮੁਕਾਬਲਾ ਕਰਦਿਆਂ ਦੂਜਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਬਲਾਕ ਸੰਮਤੀ ਜ਼ੋਨਾਂ 'ਚ ਸ਼੍ਰੋਮਣੀ ਅਕਾਲੀ ਦਲ ਨੇ ਖੋਟੇ ਜ਼ੋਨ ਤੋਂ ਦਰਸ਼ਨ ਸਿੰਘ ਅਤੇ ਦੀਨਾਂ ਜ਼ੋਨ ਤੋਂ ਬੀਬੀ ਪਰਮਜੀਤ ਕੌਰ ਨੇ ਜਿੱਤ ਹਾਸਲ ਕੀਤੀ | ਉਕਤ ਆਗੂਆਂ ਨੇ ਸਮੂਹ ਵੋਟਰਾਂ ਵਲੋਂ ਦਿੱਤੇ ਜ਼ਬਰਦਸਤ ਹੁੰਗਾਰੇ ਲਈ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਅੰਤਰਰਾਸ਼ਟਰੀ ਪੰਜਾਬੀ ਉਲੰਪੀਆਡ ਵਿਚ ਸਰਕਾਰੀ ਸਕੂਲ ਜੀ.ਟੀ.ਬੀ. ਗੜ੍ਹ ਦੇ 10 ਵਿਦਿਆਰਥੀ ਫਾਈਨਲ ਰਾਊਾਡ ਵਿਚ ਪੁੱਜੇ ਅਗਲੀ ਖ਼ਬਰ ਲੋਹਗੜ੍ਹ ਨੇ ਬੀਬੀ ਵੀਰਪਾਲ ਕੌਰ ਨੂੰ ਦਿੱਤੀ ਜਿੱਤ ਦੀ ਵਧਾਈ
Ad Position 24