ਮੋਗਾ, 20 ਦਸੰਬਰ (ਸੁਰਿੰਦਰਪਾਲ ਸਿੰਘ)-ਬਲਾਕ ਸੰਮਤੀ ਦੇ ਰਾਮੂੰਵਾਲਾ ਨਵਾਂ ਜ਼ੋਨ ਤੋਂ ਹਰਦੀਪ ਸਿੰਘ ਨੇ ਜਿੱਤ ਦਰਜ ਕਰਨ ਉਪਰੰਤ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਤੋਂ ਅਸ਼ੀਰਵਾਦ ਲਿਆ | ਇਨ੍ਹਾਂ ਸ਼ਾਨਦਾਰ ਜਿੱਤਾਂ ਸਦਕਾ ਆਮ ਆਦਮੀ ਪਾਰਟੀ ਦੇ ਖ਼ੈਮਿਆਂ 'ਚ ਬੇਹੱਦ ਖ਼ੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ | ਆਮ ਆਗੂ ਅਤੇ ਵਰਕਰ ਇਕ ਦੂਜੇ ਨੂੰ ਵਧਾਈਆਂ ਦੇ ਰਹੇ ਹਨ ਅਤੇ ਮੂੰਹ ਮਿੱਠਾ ਕਰਵਾ ਰਹੇ ਹਨ | ਆਪਣੇ ਦਫ਼ਤਰ ਵਿਚ ਵਿਸ਼ੇਸ਼ ਸਮਾਗਮ ਦੌਰਾਨ ਵਿਧਾਇਕ ਬਿਲਾਸਪੁਰ ਨੇ ਜੇਤੂ ਉਮੀਦਵਾਰ ਦਾ ਉਚੇਚਾ ਸਨਮਾਨ ਕੀਤਾ | ਵਿਧਾਇਕ ਨੇ ਇਲਾਕੇ ਦੇ ਲੋਕਾਂ ਦੁਆਰਾ ਦਿੱਤੇ ਇਸ ਫ਼ਤਵੇ ਲਈ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਨੇ ਸੂਬੇ ਦੀ ਭਗਵੰਤ ਸਿੰਘ ਮਾਨ ਸਰਕਾਰ ਦੇ ਲੋਕ ਪੱਖੀ ਫ਼ੈਸਲਿਆਂ 'ਤੇ ਮੋਹਰ ਲਗਾ ਕੇ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਮੁੱਢ ਬੰਨ੍ਹ ਦਿੱਤਾ ਹੈ | ਇਸ ਮੌਕੇ ਮੈਡਮ ਅਮਨਦੀਪ ਕੌਰ, ਜ਼ਿਲ੍ਹਾ ਪ੍ਰਧਾਨ ਅਤੇ ਚੇਅਰਮੈਨ ਮਾਰਕੀਟ ਕਮੇਟੀ ਨਿਹਾਲ ਸਿੰਘ ਵਾਲਾ ਬਰਿੰਦਰ ਕੁਮਾਰ ਮਧੇਕੇ, ਸਰਪੰਚ ਕਰਮਜੀਤ ਕੌਰ, ਅਮਰਜੀਤ ਕੌਰ, ਪਿ੍ਤਪਾਲ ਕੌਰ, ਬਲਜੀਤ ਕੌਰ ਮੈਂਬਰ, ਦਵਿੰਦਰ ਕੌਰ ਪੰਚ, ਭੋਲਾ ਸਿੰਘ ਪੰਚ, ਸਰਬਜੀਤ ਸਿੰਘ ਖ਼ਾਲਸਾ ਧੂੜਕੋਟ, ਸੋਨੀ, ਅਮਰਜੀਤ ਸਿੰਘ ਨੰਗਲ, ਵਰਿੰਦਰ ਸਿੰਘ ਬਿਲਾਸਪੁਰ, ਚੰਨਾ ਸਿੰਘ ਪੰਚ ਅਤੇ ਸੁਰਜੀਤ ਸਿੰਘ ਪੰਚ ਧੂੜਕੋਟ ਰਣਸੀਂਹ ਆਦਿ ਹਾਜ਼ਰ ਸਨ |