ਮੋਗਾ, 20 ਦਸੰਬਰ (ਗੁਰਤੇਜ ਸਿੰਘ ਬੱਬੀ)-ਪਿੰਡ ਝੱਤਰਾ ਨਿਵਾਸੀ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਸ ਦੇ ਰਿਸ਼ਤੇਦਾਰ ਰਣਜੀਤ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਮਾਹਲਾ ਕਲਾਂ ਦਾ ਮੋਟਰਸਾਈਕਲ ਪਲਟੀਨਾ ਜਿਸ ਦਾ ਰਜਿਸਟਰ ਨੰਬਰ ਪੀ. ਬੀ. 69 ਸੀ 3567 ਮਾਡਲ 2018 ਚੈਸੀ ਨੰਬਰ 50941 ਇੰਜਨ ਨੰਬਰ 226 00 ਅਤੇ ਰੰਗ ਕਾਲਾ ਹੈ ਜੋ ਕਿ ਉਸ ਦਾ ਭਤੀਜਾ ਰਾਜਦੀਪ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਪੜ੍ਹਨ ਅਤੇ ਗਰੌਸਰੀ ਸਟੋਰ 'ਤੇ ਕੰਮ ਕਰਨ ਲਈ ਰੋਜ਼ਾਨਾ ਮੋਗਾ ਵਿਖੇ ਲੈ ਕੇ ਜਾਂਦਾ ਹੈ 15 ਦਸੰਬਰ ਨੂੰ ਚੋਰੀ ਹੋ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜਦੀਪ ਸਿੰਘ ਨੇ ਦੱਸਿਆ ਕਿ ਪੜ੍ਹਾਈ ਕਰਨ ਤੋਂ ਬਾਅਦ 15 ਦਸੰਬਰ ਨੂੰ ਬਾਅਦ ਦੁਪਹਿਰ 3 ਵਜੇ ਦੇ ਕਰੀਬ ਵੀ. ਡਬਲਯੂ. ਗਰੌਸਰੀ ਸਟੋਰ ਲੁਧਿਆਣਾ ਰੋਡ ਮੋਗਾ ਵਿਖੇ ਮੋਟਰਸਾਈਕਲ ਖੜ੍ਹਾ ਕਰਕੇ ਕੰਮ ਉੱਪਰ ਲੱਗ ਗਿਆ ਤੇ ਡਿਊਟੀ ਖਤਮ ਹੋਣ 'ਤੇ ਕਰੀਬ 10 ਵਜੇ ਬਾਹਰ ਆ ਕੇ ਜਦੋਂ ਮੈਂ ਆਪਣਾ ਮੋਟਰਸਾਈਕਲ ਦੇਖਿਆ ਤਾਂ ਮੋਟਰਸਾਈਕਲ ਗਾਇਬ ਸੀ | ਜਿਸ ਦੀ ਮੈਂ ਕਾਫੀ ਸਮਾਂ ਇੱਧਰ ਉੱਧਰ ਭਾਲ ਕੀਤੀ ਪਰ ਕਿਤੇ ਵੀ ਨਹੀਂ ਮਿਲਿਆ | ਇਸ ਚੋਰੀ ਹੋਏ ਮੋਟਰਸਾਈਕਲ ਦੀ ਰਿਪੋਰਟ ਥਾਣਾ ਸਿਟੀ ਮੋਗਾ ਵਿਖੇ ਲਿਖਵਾਈ ਗਈ ਪ੍ਰੰਤੂ ਤਿੰਨ ਦਿਨ ਬੀਤਣ 'ਤੇ ਵੀ ਮੋਟਰਸਾਈਕਲ ਦੀ ਕੋਈ ਉੱਘ ਸੁੱਘ ਨਹੀਂ ਮਿਲੀ | ਜਿਸ ਕਰਕੇ ਉਸ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਮੋਗਾ ਪੁਲਿਸ ਤੋਂ ਮੰਗ ਕੀਤੀ ਹੈ ਕਿ ਉਸ ਦੇ ਮੋਟਰਸਾਈਕਲ ਦੀ ਭਾਲ ਕਰਕੇ ਉਸ ਦੇ ਸਪੁਰਦ ਕੀਤਾ ਜਾਵੇ |