ਨਿਹਾਲ ਸਿੰਘ ਵਾਲਾ, 21 ਦਸੰਬਰ (ਸੁਖਦੇਵ ਸਿੰਘ ਖ਼ਾਲਸਾ)-ਦਰਬਾਰ ਸੰਪਰਦਾਇ ਲੋਪੋ ਮੌਜੂਦਾ ਮੁੱਖ ਸੇਵਾਦਾਰ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਸੰਤ ਆਸ਼ਰਮ ਜਗਰਾਉਂ ਵਿਖੇ ਸਫ਼ਰ-ਏ ਸ਼ਹਾਦਤ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਇਕ ਰੋਜ਼ਾ ਧਾਰਮਿਕ ਦੀਵਾਨ ਸਜਾਏ ਗਏ | ਇਸ ਮੌਕੇ ਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਉਣ ਉਪਰੰਤ ਦਰਬਾਰ ਸੰਪ੍ਰਦਾਇ ਲੋਪੋ ਦੇ ਕਵੀਸ਼ਰੀ ਜਥੇ ਵਲੋਂ ਸੰਗਤਾਂ ਨੂੰ ਸੰਤ ਸੁਆਮੀ ਦਰਬਾਰਾ ਸਿੰਘ ਲੋਪੋ ਵਾਲਿਆਂ ਦੁਆਰਾ ਰਚਿਤ ਕਾਵਿ ਸੰਗ੍ਰਹਿ 'ਚੋਂ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਗਿਆ | ਇਸ ਮੌਕੇ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਨੇ ਗੁਰਬਾਣੀ ਸ਼ਬਦ ਦੀ ਕਥਾ ਕਰਦਿਆਂ ਕਿਹਾ ਕਿ ਜਦੋਂ ਤੱਕ ਜੀਵ ਲੋਭ ਵੱਸ ਹੋ ਕੇ ਮੇਰੀ-ਮੇਰੀ ਕਰਦਾ ਰਹਿੰਦਾ ਹੈ, ਤਦ ਤੱਕ ਇਸ ਦਾ ਆਤਮਿਕ ਜੀਵਨ ਦਾ ਇੱਕ ਵੀ ਕੰਮ ਸੰਵਰਦਾ ਨਹੀਂ | ਇਸ ਮੌਕੇ ਭਾਗੀਰਥ ਸਿੰਘ ਲੋਪੋ, ਸਿਧਾਰਥ ਸਿੰਘ ਚੁੱਘਾ ਆਸਟ੍ਰੇਲੀਆ, ਜਥੇਦਾਰ ਜਿੰਦਰ ਸਿੰਘ, ਹਰਧਿਆਨ ਸਿੰਘ ਕੈਨੇਡਾ, ਕੁਲਦੀਪ ਸਿੰਘ ਕਲਸੀ, ਪਾਲ ਸਿੰਘ ਰਸੂਲਪੁਰ, ਸੂਬੇਦਾਰ ਰਾਮਪ੍ਰਕਾਸ਼ ਸਿੰਘ, ਸੂਬੇਦਾਰ ਸੁਖਦੇਵ ਸਿੰਘ, ਮਿਸਤਰੀ ਕੁਲਵੰਤ ਸਿੰਘ, ਕਾਨੂੰਗੋ ਗੁਰਮੀਤ ਸਿੰਘ, ਸੁਖਦੇਵ ਸਿੰਘ ਜਗਰਾਉਂ, ਫ਼ੌਜੀ ਸਰੂਪ ਸਿੰਘ, ਪੱਪੀ ਲੁਧਿਆਣਾ, ਠੇਕੇਦਾਰ ਜੀਤ ਸਿੰਘ, ਕੁਲਵਿੰਦਰ ਸਿੰਘ ਟੀਟੂ, ਕਸ਼ਮੀਰ ਸਿੰਘ ਬਾਰਨਹਾੜਾ, ਬੰਟੀ ਇਆਲ਼ੀ, ਸੰਤੋਖ ਸਿੰਘ ਅਕਾਲਗੜ੍ਹ, ਪਿ੍ਤਪਾਲ ਸਿੰਘ ਜਗਰਾਉਂ, ਸੂਬੇਦਾਰ ਸ਼ਿਨਚਰਨ ਸਿੰਘ, ਹਰਭਜਨ ਸਿੰਘ ਸਵੱਦੀ, ਲਖਬੀਰ ਸਿੰਘ ਲੱਖਾ, ਅਤਿੰਦਰਪਾਲ ਸਿੰਘ, ਅਜਮੇਰ ਸਿੰਘ ਅਜੀਤਵਾਲ, ਜਗਜੀਤ ਸਿੰਘ ਜੱਗਾ, ਹਰਨਾਮ ਸਿੰਘ ਨਾਮਾ, ਮਨਪ੍ਰੀਤ ਸਿੰਘ ਮੰਤਰੀ, ਥਾਣੇਦਾਰ ਲਾਭ ਸਿੰਘ ਕਲੇਰ, ਹਰਵਿੰਦਰ ਸਿੰਘ, ਕਰਮਜੀਤ ਸਿੰਘ ਕਾਕਾ, ਗੁਰਚਰਨ ਸਿੰਘ ਮੋਗਾ, ਗ੍ਰੰਥੀ ਗੁਰਦੇਵ ਸਿੰਘ, ਕੁਲਵੰਤ ਸਿੰਘ ਤਤਲਾ, ਸੁਖਦੀਪ ਸਿੰਘ ਗਗੜਾ, ਅਮਰਜੀਤ ਸਿੰਘ ਢੋਲਣ, ਜਿੰਦਰ ਸਿੰਘ ਬਾਸੀਆਂ ਵੇਟ, ਸੁਖਜਿੰਦਰ ਸਿੰਘ, ਕਮਲਜੀਤ ਸਿੰਘ ਕੁਹਾੜਾ, ਕੁਲਦੀਪ ਸਿੰਘ ਲੁਧਿਆਣਾ, ਪਿ੍ਤਪਾਲ ਸਿੰਘ ਲੁਧਿਆਣਾ, ਦਰਸ਼ਨ ਸਿੰਘ ਬਾਰਨਹਾੜਾ, ਬਿੱਟੂ ਠੇਕੇਦਾਰ ਚੌਂਕੀਮਾਨ, ਰਾਜਵੀਰ ਸਿੰਘ ਧੂੜਕੋਟ, ਪਿ੍ਤਪਾਲ ਸਿੰਘ ਪਿ੍ਤਾ, ਕੁਲਦੀਪ ਸਿੰਘ ਸੋਨੂੰ ਆਦਿ ਹਾਜ਼ਰ ਸਨ |