ਧਰਮਕੋਟ, 22 ਦਸੰਬਰ (ਪਰਮਜੀਤ ਸਿੰਘ)-ਭਾਰਤੀ ਜਨਤਾ ਪਾਰਟੀ ਦੀ ਚੋਣ ਲੜ ਚੁੱਕੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰਾਂ ਦੀ ਬੈਠਕ ਸੱਦੀ ਗਈ ਜਿਸ ਵਿਚ ਉਮੀਦਵਾਰਾਂ ਦੀ ਹੌਸਲਾ ਅਫਜਾਈ ਕੀਤੀ ਅਤੇ ਵੋਟਰਾਂ ਦਾ ਧੰਨਵਾਦ ਕੀਤਾ ਗਿਆ | ਵੱਡੀ ਗਿਣਤੀ ਦੇ ਵਿਚ ਧਰਮਕੋਟ ਦੇ ਵੋਟਰਾਂ ਨੇ ਭਰੋਸਾ ਕੀਤਾ ਅਤੇ ਕਮਲ ਦੇ ਨਿਸ਼ਾਨ ਨੂੰ ਵੋਟ ਕੀਤੀ | ਰਹੀਆਂ ਕਮੀਆਂ ਦਾ ਵਿਸ਼ਲੇਸ਼ਣ ਕੀਤਾ ਅਤੇ ਆਉਣ ਵਾਲੇ ਸਮੇਂ ਵਿਚ ਭਾਜਪਾ ਦੀਆਂ ਨੀਤੀਆਂ ਅਤੇ ਭਾਜਪਾ ਝੰਡੇ ਨੂੰ ਘਰ-ਘਰ ਪਹੁੰਚਾਉਣ ਲਈ ਵਰਕਰਾਂ ਨੂੰ ਪ੍ਰੇਰਿਤ ਕੀਤਾ | ਸੰਗਠਨ ਦੀ ਮਜ਼ਬੂਤੀ ਲਈ ਬੂਥ ਪੱਧਰ 'ਤੇ ਕਮੇਟੀਆਂ ਬਣਾਉਣ ਲਈ ਸ਼ਕਤੀ ਕੇਂਦਰਾਂ ਦਾ ਗਠਨ ਕੀਤਾ ਗਿਆ ਤਾਂ ਜੋ ਵਿਧਾਨ ਸਭਾ ਦੇ ਸਾਰੇ ਬੂਥਾਂ ਦੇ ਹਰ ਘਰ ਤੱਕ ਪਹੁੰਚ ਕਰਨ ਲਈ ਸੰਗਠਨ ਤਿਆਰ ਹੋ ਸਕੇ | ਅੱਜ ਦੀ ਮੀਟਿੰਗ ਵਿਚ ਸੁਲਤਾਨ ਸੇਵਕ ਸਿੰਘ ਮੱਲ੍ਹੀ, ਦਰਸ਼ਨ ਸਿੰਘ ਘਾਰੂ, ਬੀਬੀ ਜਸਵੀਰ ਕੌਰ ਦੇ ਸਪੁੱਤਰ ਗੁਰਮੀਤ ਸਿੰਘ ਸ਼ੇਰਪੁਰ, ਬਲਾਕ ਸੰਮਤੀ ਲੜੇ ਵਰਕਰ, ਮੰਡਲ ਪ੍ਰਧਾਨ ਸੁਖਚੈਨ ਸਿੰਘ ਦਾਤਾ, ਰਾਉ ਵਰਿੰਦਰ ਪੱਬੀ, ਦਵਿੰਦਰ ਸਿੰਘ ਮਾਨ ਮੰਡਲ ਪ੍ਰਧਾਨ ਕਿਸ਼ਨਪੁਰਾ ਕਲਾਂ, ਜਗਜੀਤ ਸਿੰਘ ਇੰਦਰਗੜ੍ਹ ਵਾਈਸ ਪ੍ਰਧਾਨ, ਗੁਰਭੇਜ ਸਿੰਘ ਮੰਡਲ ਪ੍ਰਧਾਨ ਕੋਟ ਈਸੇ ਖਾਂ, ਗੁਰਨਾਮ ਸਿੰਘ ਮਸੀਤਾਂ, ਨਵਲ ਸੂਦ ਸਟੇਟ ਐਜੂਕੇਸ਼ਨ ਸੈਲ, ਬਲਵੰਤ ਸਿੰਘ ਸੈਕਟਰੀ ਜ਼ਿਲ੍ਹਾ ਮੋਗਾ, ਵਿਸ਼ਾਲ ਨਰੂਲਾ ਵਾਈਸ ਪ੍ਰਧਾਨ ਜ਼ਿਲ੍ਹਾ ਯੁਵਾ ਮੋਰਚਾ, ਵਿਨੇ ਗੋਇਲ ਯੁਵਾ ਪ੍ਰਧਾਨ, ਸੰਦੀਪ ਬਜਾਜ ਸ਼ਹਿਰੀ ਪ੍ਰਧਾਨ, ਸੁਖਵਿੰਦਰ ਸਿੰਘ ਸੰਘੇੜਾ, ਬਲਵਿੰਦਰ ਸਿੰਘ ਕੈਲਾ, ਨਾਹਰ ਸਿੰਘ ਚੀਮਾ, ਹਰਮੰਦਰ ਸਿੰਘ ਲੁਹਾਰਾ, ਗੁਰਪ੍ਰੀਤ ਸਿੰਘ ਸਦਰਕੋਟ, ਬਲਜਿੰਦਰ ਸਿੰਘ ਨੂਰਪੁਰ ਹਕੀਮਾ, ਪ੍ਰੀਤਮ ਸਿੰਘ ਫ਼ਤਿਹਗੜ੍ਹ ਕੋਰੋਟਾਣਾ, ਮਨਜੀਤ ਕੌਰ, ਅੰਗਰੇਜ਼ ਸਿੰਘ ਜਲਾਲਾਬਾਦ, ਗੁਰਦੀਪ ਸਿੰਘ ਸੂਬੇਦਾਰ, ਸੁਰੈਣ ਸਿੰਘ ਭਿੰਡਰ ਕਲਾਂ, ਹਰਚੰਦ ਸਿੰਘ ਬੱਡੂਵਾਲ, ਸਰਬਜੀਤ ਸਿੰਘ ਕਿਸ਼ਨਪੁਰਾ ਕਲਾਂ, ਹਰਵਿੰਦਰ ਸਿੰਘ ਇੰਦਰਗੜ੍ਹ, ਤੀਰਥ ਸਿੰਘ ਮਹਿਣਾ, ਜਗਦੀਪ ਕੌਰ ਕਪੂਰੇ ਜਨਰਲ ਸਕੱਤਰ, ਅਮਨਦੀਪ ਕੌਰ, ਪਰਮਜੀਤ ਕੌਰ, ਵੀਰਪਾਲ ਕੌਰ ਪ੍ਰਧਾਨ ਮਹਿਲਾ ਮੋਰਚਾ ਧਰਮਕੋਟ, ਪਰਮਜੀਤ ਕੌਰ, ਮਨਦੀਪ ਕੌਰ ਤੋਂ ਇਲਾਵਾ ਹੋਰ ਵਰਕਰ ਹਾਜ਼ਰ ਸਨ |