ਧਰਮਕੋਟ, 22 ਦਸੰਬਰ (ਪਰਮਜੀਤ ਸਿੰਘ)-ਕੋਟ ਈਸੇ ਖਾਂ-ਧਰਮਕੋਟ ਰੋਡ 'ਤੇ ਬਣੇ ਹੋਏ ਬੋਰਨ ਕਿੰਗ ਪੈਲੇਸ ਵਿਚ ਡੈਕੋਰੇਸ਼ਨ ਨੂੰ ਅੱਗ ਲੱਗਣ ਨਾਲ ਭਾਰੀ ਨੁਕਸਾਨ ਹੋਣ ਦੀ ਖ਼ਬਰ ਹੈ | ਮੌਕੇ 'ਤੇ ਜਾ ਕੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਬੋਰਨ ਕਿੰਗ ਪੈਲੇਸ ਦੇ ਮਾਲਕ ਨੇ ਦੱਸਿਆ ਕਿ ਇਹ ਅੱਗ ਬਾਹਰ ਗੇਟ ਕੋਲ ਕੀਤੀ ਗਈ ਡੈਕੋਰੇਸ਼ਨ ਵਿਚੋਂ ਤਾਰ ਸ਼ਾਰਟ ਹੋਣ ਨਾਲ ਲੱਗੀ ਹੈ, ਭਾਵੇਂ ਉਨ੍ਹਾਂ ਨੇ ਨੁਕਸਾਨ ਸਬੰਧੀ ਕੋਈ ਬਹੁਤੀ ਜਾਣਕਾਰੀ ਨਹੀਂ ਦਿੱਤੀ ਪ੍ਰੰਤੂ ਦੇਖਣ ਨੂੰ ਮਿਲਿਆ ਕਿ ਭਾਰੀ ਨੁਕਸਾਨ ਹੋਇਆ ਹੈ | ਪ੍ਰੰਤੂ ਇਸ ਅੱਗ ਲੱਗਣ ਨਾਲ ਪੈਲੇਸ ਦਾ ਪੂਰੀ ਤਰ੍ਹਾਂ ਬਚਾਅ ਹੋ ਗਿਆ | ਉਨ੍ਹਾਂ ਨੇ ਕਿਹਾ ਕਿ ਅੱਗ 'ਤੇ ਕਾਬੂ ਪਾਇਆ ਜਾ ਚੁੱਕਾ ਹੈ ਅਤੇ ਨੁਕਸਾਨ ਹੋਏ ਸਮਾਨ ਨੂੰ ਪਾਸੇ ਰੱਖ ਕੇ ਇਸ ਜਗ੍ਹਾ 'ਤੇ ਸਵੇਰ ਤੱਕ ਨਵਾਂ ਸਮਾਨ ਅਤੇ ਨਵੀਂ ਡੈਕੋਰੇਸ਼ਨ ਕਰ ਦਿੱਤੀ ਜਾਵੇਗੀ |