29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਦਿਨ ਦਿਹਾੜੇ ਗਲੀ ਚੋਂ ਐਕਟਿਵਾ ਚੋਰੀ

Ad Position 21
No active advertisement
ਅਜੀਤ ਡੈਸਕ 23-12-2025
ਮੋਗਾ, 22 ਦਸੰਬਰ (ਗੁਰਤੇਜ ਸਿੰਘ ਬੱਬੀ)-ਸ਼ਹਿਰ ਵਿਚ ਦਿਨੋਂ-ਦਿਨ ਵਧ ਰਹੀਆਂ ਚੋਰੀਆਂ ਨੇ ਆਮ ਲੋਕਾਂ ਦੀ ਸੁਰੱਖਿਆ 'ਤੇ ਵੱਡਾ ਸਵਾਲ ਖੜ੍ਹਾ ਕਰ ਦਿੱਤਾ ਹੈ | ਮਿਹਨਤ ਮਜ਼ਦੂਰੀ ਨਾਲ ਕੀਤੀ ਗਈ ਕਮਾਈ 'ਤੇ ਚੋਰ ਹੱਥ ਮਾਰ ਰਹੇ ਹਨ | ਹਾਲਾਤ ਇਹ ਬਣ ਚੁੱਕੇ ਹਨ ਕਿ ਲੋਕ ਆਪਣੇ ਘਰਾਂ ਦੇ ਬਾਹਰ ਵੀ ਆਪਣੇ ਆਪ ਨੂੰ ਮਹਿਫ਼ੂਜ਼ ਮਹਿਸੂਸ ਨਹੀਂ ਕਰ ਰਹੇ | ਤਾਜ਼ਾ ਮਾਮਲਾ ਸਮਰਾਟ ਹੋਟਲ ਵਾਲੀ ਗਲੀ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਐਕਟਿਵਾ ਸਕੂਟਰੀ ਦਿਨ ਦਿਹਾੜੇ ਚੋਰ ਵਲੋਂ ਚੋਰੀ ਕਰ ਲਈ ਗਈ | ਪੀੜਤ ਡਾ. ਸੰਜੀਵ ਨੇ ਦੱਸਿਆ ਕਿ ਉਹ ਆਪਣੀ ਐਕਟਿਵਾ ਘਰ ਦੇ ਬਾਹਰ ਖੜੀ ਕਰਕੇ ਥੋੜ੍ਹਾ ਸਮਾਨ ਲੈਣ ਲਈ ਅੰਦਰ ਗਿਆ ਸੀ ਵਾਪਸ ਆ ਕੇ ਦੇਖਿਆ ਤਾਂ ਸਕੂਟਰੀ ਉਸ ਜਗ੍ਹਾ 'ਤੇ ਨਹੀਂ ਸੀ, ਜਿੱਥੇ ਉਸ ਨੇ ਖੜੀ ਕੀਤੀ ਸੀ | ਆਸ-ਪਾਸ ਦੇ ਲੋਕਾਂ ਤੋਂ ਪੁੱਛਿਆ ਗਿਆ ਪਰ ਸਭ ਨੇ ਅਣਜਾਣ ਬਣਨ ਦੀ ਗੱਲ ਕਹੀ | ਘਰ ਦੇ ਬਾਹਰ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ 'ਚ ਸਾਫ਼ ਨਜ਼ਰ ਆਇਆ ਕਿ ਇਕ ਸ਼ਖ਼ਸ, ਜੋ ਸਿਰ ਤੋਂ ਮੋਨਾ ਸੀ ਅਤੇ ਦਾੜੀ ਸੀ, ਗਲੀ ਵਿਚ ਘੁੰਮਦਾ ਹੋਇਆ ਆਇਆ ਅਤੇ ਮੌਕਾ ਵੇਖ ਕੇ ਐਕਟਿਵਾ 'ਤੇ ਬੈਠ ਕੇ ਉਸ ਨੂੰ ਰੋੜ ਕੇ ਲੈ ਗਿਆ | ਡਾ. ਸੰਜੀਵ ਨੇ ਤੁਰੰਤ ਇਸ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਅਤੇ ਆਪਣੀ ਸਕੂਟਰੀ ਲੱਭ ਕੇ ਦੇਣ ਦੀ ਗੁਜ਼ਾਰਿਸ਼ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਭਾਰਤੀ ਜਨਤਾ ਪਾਰਟੀ ਦੇ ਨਿਸ਼ਾਨ 'ਤੇ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਬੈਠਕ ਅਗਲੀ ਖ਼ਬਰ ਬੋਰਨ ਕਿੰਗ ਪੈਲੇਸ ਦੀ ਡੈਕੋਰੇਸ਼ਨ ਨੂੰ ਲੱਗੀ ਅੱਗ
Ad Position 24