29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਸੀ.ਪੀ.ਆਈ. ਦੇ ਕਾਰਕੁਨਾਂ ਵਲੋਂ ਨਿਹਾਲ ਸਿੰਘ ਵਾਲਾ 'ਚ ਰੋਹ ਭਰਪੂਰ ਮੁਜ਼ਾਹਰਾ

Ad Position 21
No active advertisement
ਅਜੀਤ ਡੈਸਕ 23-12-2025
ਨਿਹਾਲ ਸਿੰਘ ਵਾਲਾ, 22 ਦਸੰਬਰ (ਸੁਖਦੇਵ ਸਿੰਘ ਖ਼ਾਲਸਾ, ਪਲਵਿੰਦਰ ਸਿੰਘ ਟਿਵਾਣਾ)-ਕਾਰਪੋਰੇਟ ਘਰਾਨਿਆਂ ਦੀ ਦਲਾਲ ਅਤੇ ਮਿਹਨਤਕਸ਼ ਲੋਕਾਂ ਦੇ ਹੱਕਾਂ ਨੂੰ ਕੁਚਲਨ ਵਾਲੀ ਕੇਂਦਰ ਸਰਕਾਰ ਵਿਰੁੱਧ ਅੱਜ ਇੱਥੇ ਭਾਰਤੀ ਕਮਿਊਨਿਸਟ ਪਾਰਟੀ ਦੇ ਸੱਦੇ 'ਤੇ ਵੱਡੀ ਗਿਣਤੀ 'ਚ ਸੀ.ਪੀ.ਆਈ. ਪਾਰਟੀ ਕਾਰਕੁਨਾਂ ਨੇ ਨਿਹਾਲ ਸਿੰਘ ਵਾਲਾ ਦੇ ਮੁੱਖ ਚੌਂਕ 'ਚ ਰੋਸ ਮੁਜ਼ਾਹਰਾ ਕੀਤਾ ਅਤੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ ਗਿਆ | ਇਸ ਮੌਕੇ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਕੁਲਦੀਪ ਸਿੰਘ ਭੋਲਾ ਨੇ ਕਿਹਾ ਕਿ ਕੇਂਦਰ ਸਰਕਾਰ ਆਏ ਦਿਨ ਲੋਕ ਵਿਰੋਧੀ ਨੀਤੀਆਂ/ਕਾਨੂੰਨ ਬਣਾ ਰਹੀ ਹੈ ਅਤੇ ਫਾਸਿਸਟ ਤਰੀਕੇ ਨਾਲ ਲਾਗੂ ਕਰ ਰਹੀ ਹੈ | ਲੋਕਤੰਤਰ ਦੀ ਕਾਤਲ ਸਰਕਾਰ ਵਲੋਂ ਪਹਿਲਾਂ ਕਿਰਤੀ ਪੱਖੀ 44 ਲੇਬਰ ਕਾਨੂੰਨਾਂ ਨੂੰ ਚਾਰ ਕੋਡਾ 'ਚ ਬਦਲ ਦਿੱਤਾ ਹੈ ਅਤੇ ਬਾਅਦ ਨਰੇਗਾ ਵਰਗੇ ਕਾਨੂੰਨ ਨੂੰ ਵੀ ਖ਼ਤਮ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਨਰੇਗਾ ਜੋ ਕਮਿਊਨਿਸਟ ਪਾਰਟੀਆਂ ਦੇ ਦਖ਼ਲ ਨਾਲ 2005 'ਚ ਬਣਿਆ ਸੀ | ਜਿਸ 'ਚ ਕਾਮੇ ਨੂੰ ਕੰਮ ਮੰਗਣ ਅਤੇ ਸਾਲ 'ਚ 100 ਦਿਨ ਕੰਮ ਪ੍ਰਾਪਤ ਕਰਨ ਅਧਿਕਾਰ ਪ੍ਰਾਪਤ ਸੀ ਅਤੇ ਇਸ ਨਰੇਗਾ ਦਾ ਨਾਂ ਬਦਲ ਕੇ ਪਹਿਲਾਂ ਕਾਂਗਰਸ ਨੇ 2008 'ਚ ਮਗਨਰੇਗਾ ਕਰ ਦਿੱਤਾ ਸੀ ਅਤੇ ਮੌਜੂਦਾ ਕੇਂਦਰ ਸਰਕਾਰ ਨੇ ਇਸ ਕਾਨੂੰਨ ਦਾ ਨਾਂ ਹੀ ਨਹੀਂ ਬਦਲਿਆ ਬਲਕਿ ਸਾਜ਼ਿਸਾਨਾ ਢੰਗ ਨਾਲ ਇਸ ਕਾਨੂੰਨ ਨੂੰ ਹੀ ਕਥਿਤ ਤੌਰ 'ਤੇ ਖ਼ਤਮ ਕਰ ਦਿੱਤਾ ਹੈ | ਪਾਰਟੀ ਦੇ ਕੰਟਰੋਲ ਕਮਿਸ਼ਨ ਮੈਂਬਰ ਕਾਮਰੇਡ ਜਗਜੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੇ ਨਰੇਗਾ ਕਾਮੇ ਅਤੇ ਹੋਰ ਮਿਹਨਤਕਸ਼ ਲੋਕ ਕੇਂਦਰ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਨੂੰ ਹੋਰ ਬਰਦਾਸ਼ਤ ਨਹੀਂ ਕਰਨਗੇ | ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਬਾਕੀ ਲੋਕ ਪੱਖੀ ਪਾਰਟੀਆਂ ਨਾਲ ਮਿਲ ਕੇ ਜ਼ੋਰਦਾਰ ਅੰਦੋਲਨ ਕਰੇਗੀ ਅਤੇ ਕਾਰਪੋਰੇਟ ਪੱਖੀ ਕੇਂਦਰ ਸਰਕਾਰ ਨੂੰ ਉਖਾੜ ਸੁੱਟਿਆ ਜਾਵੇਗਾ | ਇਸ ਰੋਹ ਭਰਪੂਰ ਮੁਜ਼ਾਹਰੇ ਦੀ ਅਗਵਾਈ ਕਾਮਰੇਡ ਗੁਰਦਿੱਤ ਸਿੰਘ ਦੀਨਾ ਸਾਹਿਬ, ਕਾਮਰੇਡ ਮਹਿੰਦਰ ਸਿੰਘ ਧੂੜਕੋਟ, ਕਾਮਰੇਡ ਸੁਖਦੇਵ ਸਿੰਘ ਭੋਲਾ, ਕਾਮਰੇਡ ਸਰਪੰਚ ਕੁਲਵੰਤ ਸਿੰਘ, ਕਾਮਰੇਡ ਇੰਦਰਜੀਤ ਸਿੰਘ ਦੀਨਾ, ਕਾਮਰੇਡ ਸਿਕੰਦਰ ਸਿੰਘ ਮਧੇਕੇ, ਕਾਮਰੇਡ ਕੇਵਲ ਸਿੰਘ ਰਾਊਕੇ, ਕਾਮਰੇਡ ਮੁਕੰਦ ਸਿੰਘ ਕੁੱਸਾ, ਬੀਬੀ ਗੁਰਪ੍ਰੀਤ ਕੌਰ ਬੀੜ ਰਾਊਕੇ ਆਦਿ ਕਮਿਊਨਿਸਟ ਆਗੂਆਂ ਨੇ ਕੀਤੀ |
Ad Position 22
No active advertisement
ਪਿਛਲੀ ਖ਼ਬਰ ਮੋਦੀ ਸਰਕਾਰ ਨੇ ਸਫਲ ਚੱਲ ਰਹੇ ਮਨਰੇਗਾ ਕਾਨੂੰਨ ਨੂੰ ਬਦਲ ਕੇ ਨਵਾਂ ਕਾਨੂੰਨ ਲਿਆਂਦਾ-ਮਾਲਵਿਕਾ ਸੂਦ ਅਗਲੀ ਖ਼ਬਰ ਭਾਰਤੀ ਜਨਤਾ ਪਾਰਟੀ ਦੇ ਨਿਸ਼ਾਨ 'ਤੇ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਬੈਠਕ
Ad Position 24