29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਨਰੇਗਾ ਮਜ਼ਦੂਰਾਂ ਨੇ ਕੇਂਦਰ ਸਰਕਾਰ ਵਿਰੁੱਧ ਮੁਜ਼ਾਹਰਾ ਕਰ ਕੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ

Ad Position 21
No active advertisement
ਅਜੀਤ ਡੈਸਕ 23-12-2025
ਮੋਗਾ, 22 ਦਸੰਬਰ (ਸੁਰਿੰਦਰਪਾਲ ਸਿੰਘ)-ਭਾਰਤੀ ਕਮਿਊਨਿਸਟ ਪਾਰਟੀ ਮੋਗਾ, ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਪੰਜਾਬ ਅਤੇ ਏਟਕ ਦੇ ਸਾਂਝੇ ਸੱਦੇ 'ਤੇ ਮੋਗਾ ਵਿਖੇ ਨਰੇਗਾ ਮਜ਼ਦੂਰਾਂ ਨੇ ਕੇਂਦਰ ਸਰਕਾਰ ਵਿਰੁੱਧ ਜ਼ੋਰਦਾਰ ਮੁਜ਼ਾਹਰਾ ਕਰ ਕੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ | ਇਸ ਮੌਕੇ ਭਾਰਤੀ ਕਮਿਊਨਿਸਟ ਪਾਰਟੀ ਦੇ ਨੈਸ਼ਨਲ ਕੌਂਸਲ ਮੈਂਬਰ ਸੁਖਜਿੰਦਰ ਮਹੇਸ਼ਰੀ, ਜ਼ਿਲ੍ਹਾ ਕੌਂਸਲ ਮੈਂਬਰ ਡਾ. ਇੰਦਰਵੀਰ ਗਿੱਲ ਤੇ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਸ਼ੇਰ ਸਿੰਘ ਦੌਲਤਪੁਰਾ ਨੇ ਕਿਹਾ ਕਿ ਨਰੇਗਾ 2005 ਵਿਚ ਹੋਂਦ ਵਿਚ ਆਇਆ ਸੀ | ਇਹ ਕਮਿਊਨਿਸਟ ਪਾਰਟੀਆਂ ਵਲੋਂ ਮਨਮੋਹਨ ਸਿੰਘ ਸਰਕਾਰ ਨੂੰ ਸਮਰਥਨ ਦੇ ਮੱਦੇਨਜ਼ਰ ਕਮਿਊਨਿਸਟਾਂ ਦੀ ਮੰਗ 'ਤੇ ਹੋਂਦ ਵਿਚ ਆਇਆ ਸੀ | ਇਹ ਮੰਗ ਆਧਾਰਿਤ 100 ਦਿਨ ਸਾਲਾਨਾ ਰੁਜ਼ਗਾਰ ਗਰੰਟੀ ਸੀ | ਉਜਰਤ ਸਮੇਂ ਅਨੁਸਾਰ 6 ਘੰਟੇ ਦਿਹਾੜੀ ਆਧਾਰਿਤ ਸੀ, ਵਿਚੋਂ ਇਕ ਘੰਟਾ ਰੋਟੀ ਦੀ ਛੁੱਟੀ ਕਰਨ ਦਾ ਹੱਕ ਸੀ | ਕਾਂਗਰਸ ਨੇ 4 ਸਾਲ ਪਿੱਛੋਂ ਜਦੋਂ ਸਰਕਾਰ ਤੋਂ ਕਮਿਊਨਿਸਟ ਪਾਰਟੀਆਂ ਨੇ ਸਮਰਥਨ ਵਾਪਸ ਲੈ ਲਿਆ ਸੀ, 14 ਫਰਵਰੀ 2008 ਨੂੰ ਨਰੇਗਾ ਵਿਜ ਕੰਮ ਦਿਹਾੜੀ ਸਮਾਂ ਵਧਾ ਕੇ ਅੱਠ ਘੰਟੇ ਕਰ ਦਿੱਤਾ ਸੀ | ਨਰੇਗਾ ਦੇ ਨਾਂਅ ਵਿਚ ਤਬਦੀਲੀ ਕਰਦਿਆਂ ਇਸ ਅੱਗੇ ਮਹਾਤਮਾ ਗਾਂਧੀ ਲਾ ਕੇ ਮਗਨਰੇਗਾ ਬਣਾ ਦਿੱਤਾ ਸੀ | ਉਹ ਸਮਝਦੇ ਸਨ ਕਿ ਮਹਾਤਮਾ ਗਾਂਧੀ ਲਾਉਣ ਨਾਲ ਕਾਂਗਰਸ ਨੂੰ ਫ਼ਾਇਦਾ ਹੋਵੇਗਾ | ਉਨ੍ਹਾਂ ਕਿਹਾ ਕਿ ਬੀ.ਜੇ.ਪੀ. ਸ਼ੁਰੂ ਤੋਂ ਹੀ ਨਰੇਗਾ ਦੇ ਪੱਖ ਵਿਚ ਨਹੀਂ ਸੀ | ਉਹ ਨਰੇਗਾ ਫ਼ੰਡ ਵਿਚ ਲਗਾਤਾਰ ਕਟੌਤੀ ਕਰਦੇ ਰਹੀ, ਜਿਸ ਨਾਲ ਕੰਮ ਨੂੰ ਘਟਾਉਣਾ ਉਸ ਦੀ ਨੀਤੀ ਬਣ ਗਈ | ਉਸ ਨੇ ਹੁਣ ਲੋਕ ਸਭਾ ਵਿਚ ਨਵਾਂ ਕਾਨੂੰਨ ਵਿਕਸਤ ਭਾਰਤ ਗਰੰਟੀ ਫ਼ਾਰ ਰੁਜ਼ਗਾਰ ਐਂਡ ਅਜੀਵਕਾ ਮਿਸ਼ਨ (ਗਰਾਮੀਣ) ਪਾਸ ਕਰ ਦਿੱਤਾ ਹੈ | ਨਵੇਂ ਕਾਨੂੰਨ ਵਿਚ ਘੱਟੋ ਘੱਟ ਮਜ਼ਦੂਰੀ ਸ਼ਬਦ ਉਡਾ ਦਿੱਤਾ ਹੈ | ਇਹ ਕੇਂਦਰ ਨੇ ਆਪਣੇ ਹੱਥ ਵਿਚ ਲੈ ਲਿਆ ਹੈ ਕਿ ਉਜ਼ਰਤਾਂ ਦਾ ਨੋਟੀਫ਼ਿਕੇਸ਼ਨ ਕੇਂਦਰ ਜਾਰੀ ਕਰਿਆ ਕਰੇਗਾ | ਉਨ੍ਹਾਂ ਕਿਹਾ ਕਿ ਕੰਮ ਦਿਹਾੜੀ ਸਮਾਂ ਨਰੇਗਾ 2005 ਦੇ ਸ਼ੁਰੂਆਤੀ ਦੌਰ ਵਾਲਾ 6 ਘੰਟੇ ਕੀਤਾ ਜਾਵੇ ਅਤੇ ਕੰਮ ਦੀ ਮਿਣਤੀ ਇਸ ਹਿਸਾਬ ਨਾਲ ਤਹਿ ਕੀਤੀ ਜਾਵੇ | ਦਿਨਾਂ ਦੀ ਗਰੰਟੀ 200 ਦਿਨ ਸਾਲਾਨਾ ਕੀਤਾ ਜਾਵੇ | ਇਸ ਸਮੇਂ ਕਾ. ਜਗਦੀਸ਼ ਚਾਹਲ ਤੇ ਮਾ. ਭੁਪਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਜਿੱਥੇ ਕੇਂਦਰ ਸਰਕਾਰ ਕਿਰਤ ਕਾਨੂੰਨਾਂ ਨੂੰ ਖ਼ਤਮ ਕਰ ਕੇ ਲੋਕਾਂ 'ਤੇ ਬੋਝ ਵਧਾ ਰਹੀ ਹੈ ਉੱਥੇ ਨਰੇਗਾ ਨੂੰ ਖ਼ਤਮ ਕਰ ਕੇ ਨਵਾਂ ਕਾਨੂੰਨ ਜੋ ਲੋਕ ਵਿਰੋਧੀ ਹੈ, ਲਿਆਂਦਾ ਹੈ | ਇਸ ਨਵੇਂ ਕਾਨੂੰਨ ਵਿਚ ਸੂਬਿਆਂ ਉੱਤੇ ਭਾਰ ਵਧਾ ਦਿੱਤਾ ਗਿਆ ਹੈ | ਪਹਿਲਾਂ ਸੂਬਿਆਂ ਦਾ ਹਿੱਸਾ 10 ਫ਼ੀਸਦੀ ਪੈਂਦਾ ਸੀ | ਹੁਣ ਇਹ ਵਧਾ ਕੇ 40 ਫ਼ੀਸਦੀ ਕਰ ਦਿੱਤਾ ਗਿਆ ਹੈ | ਇਸ ਸਮੇਂ ਸਰਬ ਭਾਰਤ ਨੌਜਵਾਨ ਸਭਾ ਦੇ ਪੰਜਾਬ ਪ੍ਰਧਾਨ ਕਰਮਵੀਰ ਬੱਧਨੀ ਤੇ ਜ਼ਿਲ੍ਹਾ ਸੀਨੀਅਰ ਮੀਤ ਸਕੱਤਰ ਬੋਹੜ ਬੁੱਟਰ ਨੇ ਕਿਹਾ ਕਿ ਅਸੀਂ ਦੇਸ਼ ਦੇ ਨੌਜਵਾਨ ਕੇਂਦਰ ਸਰਕਾਰ ਦੀ ਇਸ ਲੋਕ ਵਿਰੋਧੀ ਨੀਤੀ ਦੀ ਨਿੰਦਾ ਕਰਦੇ ਹੋਏ ਕਿਰਤੀ ਲੋਕਾਂ ਦੀ ਇਸ ਲੜਾਈ ਦੀ ਹਮਾਇਤ ਕਰਦੇ ਹਾਂ | ਇਸ ਸਮੇਂ ਸਟੇਜ ਸਕੱਤਰ ਦੀ ਭੂਮਿਕਾ ਸਵਰਾਜ ਸਿੰਘ ਢੁੱਡੀਕੇ ਵਲੋਂ ਨਿਭਾਈ ਗਈ ਅਤੇ ਆਏ ਹੋਏ ਆਗੂਆਂ ਤੇ ਨਰੇਗਾ ਕਾਮਿਆਂ ਦਾ ਸਰਬਜੀਤ ਕੌਰ ਬੁੱਧ ਸਿੰਘ ਵਾਲਾ ਵਲੋਂ ਧੰਨਵਾਦ ਕੀਤਾ ਗਿਆ | ਇਸ ਸਮੇਂ ਹੋਰਨਾਂ ਤੋਂ ਇਲਾਵਾ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦੇ ਜ਼ਿਲ੍ਹਾ ਸਕੱਤਰ ਸਵਰਾਜ ਸਿੰਘ ਖੋਸਾ, ਪੰਜਾਬ ਇਸਤਰੀ ਸਭਾ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਖੋਸਾ, ਗੁਰਮੀਤ ਸਿੰਘ ਚੂਹੜਚੱਕ, ਬਿੰਦਰ ਝੰਡੇਆਣਾ, ਜਸਵੀਰ ਚੰਦ ਨਵਾਂ, ਚੰਦ ਸਿੰਘ ਚੰਦ ਪੁਰਾਣਾ, ਕਰਮਜੀਤ ਦੌਲਤਪੁਰਾ, ਬੂਟਾ ਸਿੰਘ ਬੁੱਧ ਸਿੰਘ ਵਾਲਾ, ਪੂਜਾ ਖੋਸਾ ਅਤੇ ਨੌਜਵਾਨ ਆਗੂ ਜਸਪ੍ਰੀਤ ਬੱਧਨੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਲੂਮਿੰਗ ਬਡਜ਼ ਸਕੂਲ ਮੋਗਾ ਵਿਚ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੀ ਸ਼ਹਾਦਤ ਨੂੰ ਸਮਰਪਿਤ ਵਿਸ਼ੇਸ਼ ਸਭਾ ਅਗਲੀ ਖ਼ਬਰ ਮੋਦੀ ਸਰਕਾਰ ਨੇ ਸਫਲ ਚੱਲ ਰਹੇ ਮਨਰੇਗਾ ਕਾਨੂੰਨ ਨੂੰ ਬਦਲ ਕੇ ਨਵਾਂ ਕਾਨੂੰਨ ਲਿਆਂਦਾ-ਮਾਲਵਿਕਾ ਸੂਦ
Ad Position 24