29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਸ਼ੂਗਰ ਚੇਤਨਾ ਸੁਸਾਇਟੀ ਦੇ ਸਥਾਪਨਾ ਦਿਵਸ ਅਤੇ ਮਾਤਾ ਸੁਦੇਸ਼ ਰਾਣੀ ਦੀ ਬਰਸੀ 'ਤੇ 28 ਨੂੰ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਏਗੀ-ਰਜਿੰਦਰ ਛਾਬੜਾ

Ad Position 21
No active advertisement
ਅਜੀਤ ਡੈਸਕ 23-12-2025
ਮੋਗਾ, 22 ਦਸੰਬਰ (ਅਸ਼ੋਕ ਬਾਂਸਲ)-ਸ਼ੂਗਰ ਚੇਤਨਾ ਸੁਸਾਇਟੀ 28 ਦਸੰਬਰ ਨੂੰ ਸਵੇਰੇ 8 ਵਜੇ ਤੋਂ 10 ਵਜੇ ਤੱਕ ਗੀਤਾ ਭਵਨ ਚੌਕ ਮੋਗਾ ਵਿਖੇ ਲਾਲ ਪੈਥ ਲੈਬ ਵਿਖੇ ਮਾਤਾ ਸੁਦੇਸ਼ ਰਾਣੀ ਦੀ ਬਰਸੀ ਅਤੇ ਸੁਸਾਇਟੀ ਦੇ ਸਥਾਪਨਾ ਦਿਵਸ ਨੂੰ ਯਾਦ ਕਰਦਿਆਂ ਇਕ ਵੱਡਾ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਏਗੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਸੰਸਥਾਪਕ ਰਜਿੰਦਰ ਛਾਬੜਾ ਨੇ ਦੱਸਿਆ ਕਿ ਇਸ ਕੈਂਪ ਵਿਚ ਪੰਜ ਤਰ੍ਹਾਂ ਦੇ ਟੈੱਸਟ ਮੁਫ਼ਤ ਕੀਤੇ ਜਾਣਗੇ, ਜਿਨ੍ਹਾਂ ਵਿਚ ਐਚ.ਬੀ.ਏ.ਐਲ.ਸੀ., ਐਲ.ਐਫ.ਟੀ., ਆਰ.ਐਫ.ਟੀ. ਅਤੇ ਥਾਇਰੈਡ ਆਦਿ ਸ਼ਾਮਲ ਹਨ | ਉਨ੍ਹਾਂ ਕਿਹਾ ਕਿ ਪ੍ਰਤੀ ਵਿਅਕਤੀ ਪੰਜ ਟੈੱਸਟਾਂ ਵਿਚੋਂ ਕੋਈ ਵੀ ਇਕ ਟੈੱਸਟ ਕਰਵਾ ਸਕਦਾ ਹੈ | ਉਨ੍ਹਾਂ ਕਿਹਾ ਕਿ ਸੁਸਾਇਟੀ ਪਿਛਲੇ 13 ਸਾਲਾਂ ਤੋਂ ਹਰ ਹਫ਼ਤੇ ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਗੀਤਾ ਭਵਨ ਚੌਕ ਵਿਖੇ ਸ਼ਹਿਰ ਵਾਸੀਆਂ ਲਈ ਮੁਫ਼ਤ ਸ਼ੂਗਰ ਚੈੱਕਅਪ ਅਤੇ ਜਨਰਲ ਮੈਡੀਕਲ ਚੈੱਕਅਪ ਕੈਂਪ ਲਗਾ ਰਹੀ ਹੈ | ਇਸ ਤੋਂ ਇਲਾਵਾ ਲੋਕਾਂ ਨੂੰ ਬਿਮਾਰੀਆਂ ਦੀ ਰੋਕਥਾਮ ਬਾਰੇ ਜਾਗਰੂਕ ਕਰ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਈ-ਸਿਗਰੇਟ, ਵੇਪ ਜਾਂ ਹੋਰ ਹਾਨੀਕਾਰਕ ਰਸਾਇਣ ਉਪਕਰਨਾਂ ਨੂੰ ਸਟੋਰ ਕਰਨ, ਵੇਚਣ, ਪ੍ਰਚਾਰਿਤ, ਵਰਤੋਂ ਉੱਪਰ ਪਾਬੰਦੀ ਅਗਲੀ ਖ਼ਬਰ ਨਰੇਗਾ ਕਾਨੂੰਨ ਦੀ ਰਾਖੀ ਲਈ ਆਖ਼ਰੀ ਦਮ ਤੱਕ ਲੜਾਈ ਜਾਰੀ ਰੱਖਾਂਗੇ-ਕਾ. ਬਲਰਾਜ ਸਿੰਘ ਬੱਧਨੀ
Ad Position 24