29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਨਰੇਗਾ ਕਾਨੂੰਨ ਦੀ ਰਾਖੀ ਲਈ ਆਖ਼ਰੀ ਦਮ ਤੱਕ ਲੜਾਈ ਜਾਰੀ ਰੱਖਾਂਗੇ-ਕਾ. ਬਲਰਾਜ ਸਿੰਘ ਬੱਧਨੀ

Ad Position 21
No active advertisement
ਅਜੀਤ ਡੈਸਕ 23-12-2025
ਬੱਧਨੀ ਕਲਾਂ, 22 ਦਸੰਬਰ (ਸੰਜੀਵ ਕੋਛੜ)-ਖੱਬੇ ਪੱਖੀ ਧਿਰਾਂ ਹਮੇਸ਼ਾ ਲੋਕਾਂ ਦੀ ਲੜਾਈ ਲੜਨ ਲਈ ਆਪਣੇ ਆਪ ਨੂੰ ਪੇਸ਼ ਕਰਦੀਆਂ ਰਹਿੰਦੀਆਂ ਨੇ ਅੱਜ ਵੀ ਜਦੋਂ ਮੋਦੀ ਸਰਕਾਰ ਨਰੇਗਾ ਕਾਨੂੰਨ ਖ਼ਤਮ ਕਰਨ ਦੇ ਰਸਤੇ 'ਤੇ ਤੁਰੀ ਹੋਈ ਹੈ, ਉਦੋਂ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਇਸ ਗੱਲ ਦੇ ਖ਼ਿਲਾਫ਼ ਆਪਣੀ ਅਤੇ ਨਰੇਗਾ ਕਾਮਿਆਂ ਦੀ ਆਵਾਜ਼ ਨੂੰ ਬੁਲੰਦ ਕਰਦੇ ਹੋਏ ਨਰੇਗਾ ਕਾਨੂੰਨ ਦੀ ਰਾਖੀ ਕਰੇਗੀ | ਇਹ ਪ੍ਰਗਟਾਵਾ ਕਾਮਰੇਡ ਬਲਰਾਜ ਸਿੰਘ ਬੱਧਨੀ ਨੇ ਕਾਮਿਆ ਤੇ ਧਰਨੇ ਵਿਚ ਸ਼ਾਮਲ ਹੋਣ ਜਾ ਰਹੇ ਪਿੰਡ ਬੱਧਨੀ ਖ਼ੁਰਦ ਦੇ ਨਰੇਗਾ ਕਾਮਿਆ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਨਰੇਗਾ ਕਾਨੂੰਨ ਬਣਨ ਵੇਲੇ ਕੰਮ ਦਿਹਾੜੀ ਛੇ ਘੰਟੇ ਅਤੇ ਰੋਟੀ ਦਾ ਇਕ ਘੰਟਾ ਪਾ ਕੇ ਸੱਤ ਘੰਟਾ ਬਣਦੀ ਸੀ ਪਰ ਹੁਣ ਇਹ ਮੋਦੀ ਸਰਕਾਰ ਇਸ ਕਾਨੂੰਨ ਦੇ ਵਿਚ ਬਦਲਾਅ ਕਰਕੇ ਕੰਮ ਦਿਹਾੜੀ 12 ਘੰਟੇ ਕਰਕੇ ਇਸ ਨੂੰ ਸਮੇਤ ਰੋਟੀ ਦਾ ਘੰਟਾ ਪਾ ਕੇ 13 ਘੰਟੇ ਕਰਨ ਜਾ ਰਹੀ ਹੈ, ਜੋ ਕਿ ਨਰੇਗਾ ਕਾਮੇ ਕਿਸੇ ਹਾਲਤ ਵਿਚ ਬਰਦਾਸ਼ਤ ਨਹੀਂ ਕਰਨਗੇ | ਇਸ ਸਮੇਂ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਝੰਡੇ ਥੱਲੇ ਹੋ ਰਹੇ ਰੋਸ ਮੁਜ਼ਾਹਰੇ ਵਿਚ ਸ਼ਾਮਲ ਹੋਣ ਲਈ ਨਰੇਗਾ ਕਾਮੇ ਰਵਾਨਾ ਹੋਏ | ਇਸ ਮੌਕੇ ਕਾਮਰੇਡ ਕੁਲਵੰਤ ਸਿੰਘ, ਸਾਬਕਾ ਸਰਪੰਚ ਗਿਆਨ ਸਿੰਘ, ਜਗਦੇਵ ਸਿੰਘ, ਬਲਦੇਵ ਸਿੰਘ, ਮਨਜੀਤ ਕੌਰ, ਬਲਜੀਤ ਕੌਰ, ਮਹਿੰਦਰ ਕੌਰ, ਪਰਮਜੀਤ ਕੌਰ ਸਮੇਤ ਵੱਡੀ ਗਿਣਤੀ ਨਰੇਗਾ ਕਾਮੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ੂਗਰ ਚੇਤਨਾ ਸੁਸਾਇਟੀ ਦੇ ਸਥਾਪਨਾ ਦਿਵਸ ਅਤੇ ਮਾਤਾ ਸੁਦੇਸ਼ ਰਾਣੀ ਦੀ ਬਰਸੀ 'ਤੇ 28 ਨੂੰ ਮੁਫ਼ਤ ਮੈਡੀਕਲ ਚੈੱਕਅਪ ਕੈਂ... ਅਗਲੀ ਖ਼ਬਰ ਲੁਧਿਆਣਾ ਦੇ ਨਿੱਜੀ ਹਸਪਤਾਲ ਦੀ ਵੱਡੀ ਅਣਗਹਿਲੀ- ਜਸਬੀਰ ਕੌਰ ਕੜਾਹੇ ਵਾਲਾ ਦੀ ਲਾਸ਼ ਚੈੱਕ ਕੀਤੇ ਬਗੈਰ ਕਿਸੇ ਹੋਰ ਨੂੰ...
Ad Position 24