ਮੋਗਾ, 23 ਦਸੰਬਰ (ਜਸਪਾਲ ਸਿੰਘ ਬੱਬੀ)-ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਰੈੱਡ ਕਰਾਸ ਡੇ ਕੇਅਰ ਸੈਂਟਰ ਸੀਨੀਅਰ ਸਿਟੀਜ਼ਨ ਕੌਂਸਲ, (ਸੇਵਾਮੁਕਤ ਕਰਮਚਾਰੀ) ਮੋਗਾ ਦੀ ਮੀਟਿੰਗ ਕੌਸਲ ਦਫ਼ਤਰ ਮੋਗਾ ਵਿਖੇ ਸਰਬਜੀਤ ਸਿੰਘ ਡੀ.ਐਸ.ਪੀ.ਐਨ.ਡੀ.ਪੀ.ਐਸ. ਨਾਲ ਫੈਡਸਨ ਦੇ ਸੀਨੀਅਰ ਉਪ ਪ੍ਰਧਾਨ ਅਤੇ ਸੀਨੀਅਰ ਸਿਟੀਜ਼ਨ ਕੌਂਸਲ, ਸੇਵਾ ਮੁਕਤ ਕਰਮਚਾਰੀ ਮੋਗਾ ਪ੍ਰਧਾਨ ਸਰਦਾਰੀ ਲਾਲ ਕਾਮਰਾ ਅਤੇ ਮੈਂਬਰਾਂ ਨਾਲ ਮੀਟਿੰਗ ਹੋਈ | ਮੀਟਿੰਗ ਵਿਚ ਬਜ਼ੁਰਗਾਂ ਦੀ ਜਾਣ, ਮਾਲ ਦੀ ਸੁਰੱਖਿਆ ਤੇ ਭਲਾਈ ਸਬੰਧੀ ਜਰੂਰੀ ਕਦਮ ਉਠਾਉਣ ਲਈ ਵਿਚਾਰ ਚਰਚਾ ਕੀਤੀ | ਪ੍ਰਧਾਨ ਸਰਦਾਰੀ ਲਾਲ, ਦਰਬਾਰ ਸਿੰਘ ਗਿੱਲ, ਵਿਜੇ ਕੁਮਾਰ ਨੇ ਕੌਂਸਲ ਦੀ ਜਾਣਕਾਰੀ, ਇਤਿਹਾਸ ਤੇ ਬੀਤੇ ਸਮੇਂ ਚਲਾਈਆਂ ਤੇ ਹੁਣ ਚਲ ਰਹੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ | ਇਸ ਮੌਕੇ ਸਰਬਜੀਤ ਸਿੰਘ ਡੀ.ਐਸ.ਪੀ.ਐਨ.ਡੀ.ਪੀ.ਐਸ. ਨੇ ਕਿਹਾ ਕਿ ਬਜ਼ੁਰਗ ਸਾਡਾ ਵਡਮੁੱਲਾ ਸਰਮਾਇਆ ਹਨ ਬਜ਼ੁਰਗਾ ਨੂੰ ਕਿਸੇ ਤਰਾਂ ਦੀ ਸਮੱਸਿਆ ਨਹੀ ਆਉਣ ਦਿੱਤੀ ਜਾਵੇਗੀ | ਇਸ ਮੌਕੇ ਬਲਵੀਰ ਸਿੰਘ ਰੀਡਰ ਟੂ ਡੀ.ਐਸ.ਪੀ.ਨੂੰ ਕੌਂਸਲ ਦੀ ਡਾਇਰੈਕਟਰੀ ਅਤੇ ਫੈਡਸਨ ਦਾ ਤਿਮਾਹੀ ਮੈਗਜ਼ੀਨ ਭੇਟ ਕੀਤਾ | ਵਿਜੈ ਸ਼ਰਮਾ ਨੇ ਧੰਨਵਾਦ ਕੀਤਾ | ਮੀਟਿੰਗ ਵਿਚ ਜੋਗਿੰਦਰ ਸਿੰਘ ਸੰਘਾ, ਗੁਰਚਰਨ ਸਿੰਘ ਸੁਪਰਡੈਂਟ, ਪ੍ਰਸ਼ੋਤਮ ਲਾਲ ਸ਼ਰਮਾ, ਮਲਕੀਤ ਸਿੰਘ, ਗੁਰਦੀਪ ਸਿੰਘ ਬਰਾੜ, ਰੇਸ਼ਮ ਸਿੰਘ ਔਲਖ, ਵਿਜੈ ਕੁਮਾਰ ਬਾਂਸਲ, ਜਸਪਤ ਰਾਏ ਸ਼ਰਮਾ, ਸੁਖਮੰਦਰ ਸਿੰਘ, ਸਤਿੰਦਰਪਾਲ ਗੋਰਾ, ਅਮਰਜੀਤ ਛਾਬੜਾ, ਯਸ਼ਪਾਲ ਰਾਏ, ਹਰਮੀਤ ਸਿੰਘ ਬਰਾੜ, ਬਲਦੇਵ ਸਿੰਘ ਸਮੇਤ ਕੌਂਸਲ ਦੇ ਮੈਂਬਰ ਤੇ ਅਹੁਦੇਦਾਰ ਸ਼ਾਮਲ ਸਨ |