ਮੋਗਾ, 26 ਦਸੰਬਰ (ਸੁਰਿੰਦਰਪਾਲ ਸਿੰਘ)-ਸਥਾਨਕ ਸਰਕਾਰ ਵਿਭਾਗ ਪੰਜਾਬ ਵਲੋਂ ਨਗਰ ਨਿਗਮ ਮੋਗਾ ਦੀ ਨਵੀਂ ਵਾਰਡਬੰਦੀ ਨੂੰ ਯੋਜਨਾ ਬੰਦ ਤਰੀਕੇ ਨਾਲ ਮੁੜ ਤੋਂ ਤਿਆਰ ਕਰਦੇ ਹੋਏ ਨੋਟੀਫ਼ਿਕੇਸ਼ਨ ਮਿਤੀ 20 ਦਸੰਬਰ ਜਾਰੀ ਕੀਤਾ ਗਿਆ ਹੈ ਜਿਸ ਦੀ ਇਕ-ਇਕ ਕਾਪੀ ਡਿਪਟੀ ਕਮਿਸ਼ਨਰ ਮੋਗਾ/ ਨਗਰ ਨਿਗਮ ਮੋਗਾ ਦੇ ਨੋਟਿਸ ਬੋਰਡ 'ਤੇ ਚਿਪਕਾ ਦਿੱਤੀ ਗਈ ਹੈ | ਸਰਕਾਰ ਪਾਸੋਂ ਪ੍ਰਾਪਤ ਹੋਇਆ ਵਾਰਡਾਂ ਨੂੰ ਦਰਸਾਉਂਦਾ ਨਕਸ਼ਾ ਨਗਰ ਨਿਗਮ ਮੋਗਾ ਦੇ ਮੀਟਿੰਗ ਹਾਲ 'ਚ ਵਾਚਣ ਲਈ ਰੱਖਿਆ ਗਿਆ ਹੈ | ਜੇਕਰ ਕਿਸੇ ਵਿਅਕਤੀ ਵਿਸ਼ੇਸ਼ ਨੂੰ ਵਾਰਡਾਂ ਦੀ ਹੱਦਬੰਦੀ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਇਤਰਾਜ਼ ਸੁਝਾਅ ਦੇਣਾ ਹੋਵੇ ਤਾਂ ਉਹ ਆਪਣਾ ਇਤਰਾਜ਼ ਸੁਝਾਅ ਮਿਤੀ 29 ਦਸੰਬਰ ਸ਼ਾਮ 4 ਵਜੇ ਤੱਕ ਨਗਰ ਨਿਗਮ ਦਫ਼ਤਰ ਦੇ ਕਮਰਾ ਨੰਬਰ 7 (ਡਾਇਰੀ ਡਿਸਪੈਚ) ਵਿਚ ਆ ਕੇ ਨਿੱਜੀ ਤੌਰ 'ਤੇ ਜਾਂ ਕਿਸੇ ਅਧਿਕਾਰਤ ਨੁਮਾਇੰਦੇ ਰਾਹੀਂ ਦੇ ਸਕਦੇ ਹਨ | ਨਿਸ਼ਚਿਤ ਕੀਤੇ ਸਮੇਂ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੇ ਇਤਰਾਜ਼ ਜਾਂ ਸੁਝਾਅ 'ਤੇ ਗ਼ੌਰ ਨਹੀਂ ਕੀਤਾ ਜਾਵੇਗਾ |