ਧਾਰਮਿਕ, ਰਾਜਸੀ, ਸਮਾਜਿਕ ਸ਼ਖਸੀਅਤਾਂ ਨੂੰ ਬਾਬਾ ਮਹਿੰਦਰ ਸਿੰਘ ਨੇ ਕੀਤਾ ਸਨਮਾਨਿਤ
ਕੋਟ ਈਸੇ ਖਾਂ, 27 ਦਸੰਬਰ (ਗੁਰਮੀਤ ਸਿੰਘ ਖਾਲਸਾ)-ਧਰਮ ਤੇ ਮਨੁੱਖਤਾ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਦੇ 350 ਸਾਲਾ ਅਰਧ ਸ਼ਤਾਬਦੀ ਸਮਾਗਮ, ਚਾਰ ਸਾਹਿਬਜ਼ਾਦੇ ਅਤੇ ਮਾਤਾ ਗੁਜ਼ਰ ਕੌਰ ਦੀ ਲਾਸਾਨੀ ਸ਼ਹਾਦਤ, ਸਰਬੰਸਦਾਨੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਅਤੇ ਬਾਬਾ ਕੇਹਰ ਸਿੰਘ ਦੀ ਸਾਲਾਨਾ ਯਾਦ ਦੇ ਸਬੰਧ ਵਿਚ ਜਨੇਰ ਟਕਸਾਲ ਵਿਖੇ ਪੰਜ ਦਿਨਾਂ ਧਾਰਮਿਕ ਸਮਾਗਮਾਂ ਦੇ ਅਖੀਰਲੇ ਦਿਨ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਧਾਰਮਿਕ ਦੀਵਾਨਾ ਵਿਚ ਪੁੱਜ ਕੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋਈਆਂ | ਇਨ੍ਹਾਂ ਸਮਾਗਮਾਂ ਵਿਚ ਨਾਮਵਰ ਧਾਰਮਿਕ ਸ਼ਖਸੀਅਤਾਂ, ਕਥਾ ਵਾਚਕ, ਕਵੀਸ਼ਰ, ਰਾਗੀ ਜਥਿਆਂ ਨੇ ਗੁਰਬਾਣੀ ਕਥਾ, ਗੁਰੂ ਇਤਿਹਾਸ ਤੇ ਕੀਰਤਨ ਦੁਆਰਾ ਸੰਗਤਾਂ ਨੂੰ ਗੁਰੂ ਚਰਨਾ ਨਾਲ ਜੋੜਿਆ | ਸਮਾਗਮਾਂ ਵਿਚ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਤੇ ਹੋਰ ਸਿਆਸੀ ਆਗੂਆਂ ਨੇ ਵੀ ਹਾਜ਼ਰੀਆਂ ਭਰੀਆਂ | ਪੁੱਜੀਆਂ ਸ਼ਖਸੀਅਤਾਂ ਦਾ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਮਹਿੰਦਰ ਸਿੰਘ ਤੇ ਪ੍ਰਬੰਧਕਾਂ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਸਮਾਗਮਾਂ ਵਿਚ ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ, ਬਾਬਾ ਬਲਦੇਵ ਸਿੰਘ ਜੋਗੇਵਾਲਾ, ਉਸਤਾਦ ਰਾਗੀ ਬਲਬੀਰ ਸਿੰਘ, ਉਸਤਾਦ ਕਾਲੇ ਰਾਮ ਜਲੰਧਰ, ਬਾਬਾ ਗੁਰਨਾਮ ਸਿੰਘ ਡਰੋਲੀ ਭਾਈ, ਗਿਆਨੀ ਗਗਨਦੀਪ ਸਿੰਘ ਪਟਨਾ ਸਾਹਿਬ, ਗਿਆਨੀ ਹਰਪ੍ਰੀਤ ਸਿੰਘ, ਗਿਆਨੀ ਜਸਵਿੰਦਰ ਸਿੰਘ ਲੁਧਿਆਣਾ, ਬਾਬਾ ਬਲਦੇਵ ਸਿੰਘ ਮਣੀ ਮਾਜਰਾ, ਬਾਬਾ ਦਰਸ਼ਨ ਦਾਸ, ਬਾਬਾ ਮਨਜਿੰਦਰ ਦਾਸ, ਬਾਬਾ ਪ੍ਰਦੀਪ ਸਿੰਘ ਦੀਪੀ, ਬਾਬਾ ਸਤਨਾਮ ਸਿੰਘ ਕਪੂਰੇ, ਬਾਬਾ ਰਾਮ ਸਿੰਘ ਧਰਮਕੋਟ, ਬਾਬਾ ਕੁਲਦੀਪ ਸਿੰਘ ਧੱਲੇਕੇ, ਗਿਆਨੀ ਸਤਨਾਮ ਸਿੰਘ ਜਨੇਰ ਟਕਸਾਲ, ਬਾਬਾ ਭੁਪਿੰਦਰ ਸਿੰਘ, ਬਾਬਾ ਗੁਰਚਰਨ ਸਿੰਘ ਰੌਲੀ, ਬਾਬਾ ਇੰਦਰਪਾਲ ਸਿੰਘ, ਬਾਬਾ ਹਰੀ ਸਿੰਘ ਜ਼ੀਰਾ, ਮਹੰਤ ਸ਼ਿਵਰਾਓ ਸਿੰਘ, ਗਿਆਨੀ ਜਗਦੇਵ ਸਿੰਘ, ਭਾਈ ਸ਼ਾਮ ਸਿੰਘ ਸਲੀਣਾ, ਬਾਬਾ ਤੇਗਾ ਸਿੰਘ ਰੌਲੀ, ਬਾਬਾ ਚਮਕੌਰ ਸਿੰਘ, ਭਾਈ ਗੁਰਮੁਖ ਸਿੰਘ, ਬਾਬਾ ਪਿਆਰਾ ਸਿੰਘ ਧਰਮਕੋਟ, ਬਾਬਾ ਬਲਵਿੰਦਰ ਸਿੰਘ ਅਜੀਤਵਾਲ, ਭਾਈ ਕੋਮਲ ਸਿੰਘ ਮਨਾਵਾਂ, ਭਾਈ ਰਣਬੀਰ ਸਿੰਘ, ਭਾਈ ਸੁੱਖਾ ਸਿੰਘ ਮੋਗਾ, ਸੀਨੀਅਰ ਅਕਾਲੀ ਆਗੂ ਰਜਿੰਦਰ ਸਿੰਘ ਡੱਲਾ, ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਦਾਤੇਵਾਲ, ਪਰਮਿੰਦਰ ਸਿੰਘ ਸਰਪੰਚ, ਮਿਸਤਰੀ ਦਰਸ਼ਨ ਸਿੰਘ, ਮਾਸਟਰ ਗੁਰਸੇਵਕ ਸਿੰਘ, ਗੁਰਮੀਤ ਸਿੰਘ ਗਗੜਾ, ਨਿਰਵੈਰ ਸਿੰਘ ਫਤਿਹਗੜ੍ਹ ਪੰਜਤੂਰ, ਜਗਰੂਪ ਸਿੰਘ ਰੰਡਿਆਲਾ, ਭੁਪਿੰਦਰ ਸਿੰਘ ਪੀ.ਏ. ਲਾਡੀ ਢੋਸ, ਅਵਤਾਰ ਸਿੰਘ ਪੀ.ਏ. ਲੋਹਗੜ੍ਹ, ਗੁਰਜੰਟ ਸਿੰਘ ਰਾਮੂੰਵਾਲਾ, ਸੇਵਾਦਾਰ ਰਜਿੰਦਰ ਗੋਰਾ, ਹਰਜਿੰਦਰ ਸਿੰਘ ਰਾਜਾ, ਦੀਪਾ ਸੇਖੋਂ, ਕਮਿੱਕਰ ਸਿੰਘ ਔਗੜ ਤੇ ਹੋਰ ਮੌਜੂਦ ਰਹੇ |
ਜਨੇਰ ਟਕਸਾਲ ਵਿਖੇ 5 ਦਿਨਾਂ ਗੁਰਮਤਿ ਸਮਾਗਮਾਂ 'ਚ ਵੱਡੀ ਗਿਣਤੀ ਨਾਲ ਪੁੱਜੀਆਂ ਸੰਗਤਾਂ
ਅਜੀਤ ਡੈਸਕ
28-12-2025