ਧਰਮਕੋਟ, 27 ਦਸੰਬਰ (ਪਰਮਜੀਤ ਸਿੰਘ)-ਭਾਈ ਘਨੱਈਆ ਏਕਤਾ ਕਾਲਜ ਆਫ਼ ਨਰਸਿੰਗ ਜੋ ਕਿ ਸਾਲ 2007 ਤੋਂ ਨਰਸਿੰਗ ਦੇ ਖੇਤਰ ਵਿਚ ਚੱਲ ਰਿਹਾ ਹੈ, ਦੇ ਪਿ੍ੰਸੀਪਲ ਡਾ. ਦਲਜੀਤ ਕੌਰ ਤੂਰ ਜੋ ਕਿ 2012 ਤੋਂ ਇਸ ਕਾਲਜ ਵਿਚ ਬਤੌਰ ਪਿ੍ੰਸੀਪਲ ਸੇਵਾਵਾਂ ਦੇ ਰਹੇ ਹਨ, ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਲ 2025 ਅਧੀਨ ਹੋਈਆਂ ਨਰਸਿੰਗ ਦੀਆਂ ਪ੍ਰੀਖਿਆਵਾਂ ਦੇ ਨਤੀਜਿਆਂ ਵਿਚੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਾਲਜ ਦੇ ਵਿਦਿਆਰਥੀਆਂ ਨੇ ਜ਼ਿਲ੍ਹੇ ਵਿਚੋਂ ਤਾਂ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ ਹੀ, ਇਸ ਦੇ ਨਾਲ ਹੀ ਪੂਰੇ ਪੰਜਾਬ ਵਿਚੋਂ ਵੀ ਪਹਿਲੇ 10 ਵਿਦਿਆਰਥੀਆਂ ਵਿਚ ਆਪਣਾ ਨਾਂਅ ਬਣਾਇਆ | ਉਨ੍ਹਾਂ ਦੱਸਿਆ ਕਿ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਦੁਆਰਾ ਸਾਲ 2025 ਵਿਚ ਘੋਸ਼ਿਤ ਕੀਤੇ ਨਤੀਜਿਆਂ ਵਿਚੋਂ ਕਾਲਜ ਦੇ ਵਿਦਿਆਰਥੀ ਜਿਵੇਂ ਕਿ ਬੀ.ਐਸ.ਸੀ. ਸਾਲ ਪਹਿਲਾ ਵਿਚੋਂ ਜਸਲੀਨ ਕੌਰ (ਜ਼ਿਲ੍ਹੇ ਵਿਚੋਂ ਪਹਿਲੀ ਪੁਜ਼ੀਸ਼ਨ), ਬੀ.ਐਸ.ਸੀ. ਸਾਲ ਦੂਜਾ ਸੁਨੈਨਾ ਮੋਗਾ ਜ਼ਿਲ੍ਹੇ ਸਮੇਤ 18 ਜ਼ਿਲਿ੍ਹਆਂ ਵਿਚੋਂ ਪਹਿਲੀ ਪੁਜ਼ੀਸ਼ਨ ਤੇ ਪੰਜਾਬ ਵਿਚੋਂ 9ਵੀਂ ਪੁਜ਼ੀਸ਼ਨ ਅਤੇ ਗੁਰਲੀਨ ਕੌਰ ਸੰਧੂ ਮੋਗਾ ਜ਼ਿਲ੍ਹੇ ਸਮੇਤ 18 ਜ਼ਿਲਿ੍ਹਆਂ ਵਿਚੋਂ ਦੂਸਰੀ ਪੁਜ਼ੀਸ਼ਨ ਤੇ ਪੰਜਾਬ ਵਿਚੋਂ 10ਵੀਂ ਪੁਜ਼ੀਸ਼ਨ, ਬੀ.ਐਸ.ਸੀ. ਸਾਲ ਤੀਜਾ ਵਿਚੋਂ ਧਾਂਜੀ ਕੁਮਾਰ ਜ਼ਿਲ੍ਹੇ ਵਿਚੋਂ ਪਹਿਲੀ ਪੁਜ਼ੀਸ਼ਨ, ਬੀ.ਐਸ.ਸੀ. ਸਾਲ ਚੌਥਾ ਵਿਚੋਂ ਨਵਜੋਤ ਕੌਰ ਜ਼ਿਲ੍ਹੇ ਵਿਚੋਂ ਪਹਿਲੀ ਪੁਜ਼ੀਸ਼ਨ ਲੈ ਕੇ ਮੱਲਾਂ ਮਾਰੀਆਂ | ਇਸ ਦੇ ਨਾਲ ਹੀ ਪੰਜਾਬ ਨਰਸਿੰਗ ਰਜਿਸਟ੍ਰੇਸ਼ਨ ਕੌਂਸਲ ਵਲੋਂ ਜੀ.ਐਨ.ਐਮ. ਪਹਿਲਾ, ਦੂਜਾ ਅਤੇ ਤੀਜਾ ਦੇ ਜੋ ਨਤੀਜੇ ਐਲਾਨੇ ਗਏ ਉਨ੍ਹਾਂ ਵਿਚੋਂ ਵੀ ਭਾਈ ਘਨੱਈਆ ਏਕਤਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਜ਼ਿਲ੍ਹੇ ਵਿਚੋਂ ਮੱਲਾਂ ਮਾਰੀਆਂ ਜਿਸ ਵਿਚ ਜੀ.ਐਨ.ਐਮ. ਸਾਲ ਪਹਿਲਾ ਵਿਚੋਂ ਅਮਾਨਤਦੀਪ ਕੌਰ ਜ਼ਿਲ੍ਹੇ ਵਿਚੋਂ ਪਹਿਲੀ ਪੁਜ਼ੀਸ਼ਨ, ਜੀ.ਐਨ.ਐਮ. ਸਾਲ ਦੂਜਾ ਵਿਚੋਂ ਕਿਰਨਜੋਤ ਕੌਰ ਜ਼ਿਲ੍ਹੇ ਵਿਚੋਂ ਪਹਿਲੀ ਪੁਜ਼ੀਸ਼ਨ, ਜੀ.ਐਨ.ਐਮ. ਸਾਲ ਤੀਜਾ ਵਿਚੋਂ ਰਮਨਦੀਪ ਨੇ ਜ਼ਿਲ੍ਹੇ ਵਿਚੋਂ ਪਹਿਲੀ ਪੁਜ਼ੀਸ਼ਨ ਹਾਸਲ ਕੀਤੀ | ਡਾ. ਤੂਰ ਵਲੋਂ ਦੱਸਿਆ ਗਿਆ ਕਿ ਇਨ੍ਹਾਂ ਸ਼ਾਨਦਾਰ ਨਤੀਜਿਆਂ ਦਾ ਕਾਰਨ ਮੈਨੇਜਮੈਂਟ ਕਮੇਟੀ ਵਲੋਂ ਉਪਲਬਧ ਕਰਵਾਈਆਂ ਗਈਆਂ ਵਧੀਆ ਸਹੂਲਤਾਂ ਅਤੇ ਸਟਾਫ਼ ਦੀ ਅਣਥੱਕ ਮਿਹਨਤ ਹੈ ਜਿਸ ਕਰ ਕੇ ਇਸ ਸਾਲ ਵੀ ਭਾਈ ਘਨੱਈਆ ਏਕਤਾ ਕਾਲਜ ਆਫ਼ ਨਰਸਿੰਗ ਵਿਚ ਦਾਖ਼ਲਾ ਲੈਣ ਲਈ ਵਿਦਿਆਰਥੀਆਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ |