01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਹਰਭਗਵਾਨ ਸਿੰਘ ਬਰਾੜ ਕੈਨੇਡਾ ਦੀ ਮਾਤਾ ਨਸੀਬ ਕੌਰ ਬਰਾੜ ਦਾ ਦਿਹਾਂਤ

Ad Position 21
No active advertisement
ਅਜੀਤ ਡੈਸਕ 28-12-2025
ਪਿੰਡ ਥਰਾਜ ਵਿਖੇ ਅੱਜ 1 ਵਜੇ ਹੋਵੇਗਾ ਅੰਤਿਮ ਸੰਸਕਾਰ
ਠੱਠੀ ਭਾਈ, 27 ਦਸੰਬਰ (ਜਗਰੂਪ ਸਿੰਘ ਮਠਾੜੂ)-ਪਿੰਡ ਥਰਾਜ ਦੇ ਬਰਾੜ ਪਰਿਵਾਰ ਅਮਰ ਸਿੰਘ ਕਾਕਾ ਬਰਾੜ, ਹਰਭਗਵਾਨ ਸਿੰਘ ਬਰਾੜ ਸਰੀ ਕੈਨੇਡਾ ਦੇ ਸਤਿਕਾਰਯੋਗ ਮਾਤਾ, ਹਰਪ੍ਰੀਤ ਸਿੰਘ ਬਰਾੜ ਅਤੇ ਗੁਰਪ੍ਰੀਤ ਸਿੰਘ ਬਰਾੜ ਦੇ ਤਾਈ ਮਾਤਾ ਨਸੀਬ ਕੌਰ ਬਰਾੜ ਧਰਮ ਪਤਨੀ ਸਵਰਗੀ ਜਥੇਦਾਰ ਗੁਰਦਿਆਲ ਸਿੰਘ ਬਰਾੜ ਸਾਬਕਾ ਪ੍ਰਧਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਥਰਾਜ ਜੋ 25 ਦਸੰਬਰ ਨੂੰ ਵਾਹਿਗੁਰੂ ਵਲੋਂ ਬਖਸ਼ੀ ਹੋਈ ਸੁਆਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਅਕਾਲ ਚਲਾਣਾ ਕਰ ਗਏ ਸਨ | ਉਨ੍ਹਾਂ ਦੇ ਅਕਾਲ ਚਲਾਣੇ ਨਾਲ ਬਰਾੜ ਪਰਿਵਾਰ ਅਤੇ ਪਿੰਡ ਥਰਾਜ ਵਿਚ ਸੋਗ ਦੀ ਲਹਿਰ ਫੈਲ ਗਈ ਹੈ | ਪਰਿਵਾਰਕ ਜਾਣਕਾਰੀ ਮੁਤਾਬਕ ਉਨ੍ਹਾਂ ਦਾ ਅੰਤਿਮ ਸੰਸਕਾਰ 28 ਦਸੰਬਰ ਦਿਨ ਐਤਵਾਰ ਨੂੰ ਪਿੰਡ ਥਰਾਜ (ਮੋਗਾ) ਵਿਖੇ ਦੁਪਹਿਰ 1 ਵਜੇ ਕੀਤਾ ਜਾਵੇਗਾ | ਸਰਦਾਰਨੀ ਨਸੀਬ ਕੌਰ ਬਰਾੜ ਆਪਣੇ ਪਿੱਛੇ ਪੁੱਤਰ ਅਮਰ ਸਿੰਘ ਕਾਕਾ ਬਰਾੜ, ਹਰਭਗਵਾਨ ਸਿੰਘ ਬਰਾੜ ਸਮੇਤ ਭਰਿਆ ਪੂਰਾ ਪਰਿਵਾਰ ਛੱਡ ਗਏ ਹਨ | ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਅਤੇ ਇਲਾਕੇ ਦੇ ਮੁਹਤਬਰ ਆਗੂਆਂ ਨੇ ਬਰਾੜ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਕੈਂਸਰ ਤੇ ਅੱਖਾਂ ਦਾ ਚੈਕਅੱਪ ਕੈਂਪ 30 ਨੂੰ ਅਗਲੀ ਖ਼ਬਰ ਭਾਈ ਘਨੱਈਆ ਏਕਤਾ ਕਾਲਜ ਧਰਮਕੋਟ ਦੇ ਨਰਸਿੰਗ ਕੋਰਸਾਂ ਦੇ ਨਤੀਜੇ ਸ਼ਾਨਦਾਰ ਰਹੇ-ਡਾ. ਦਲਜੀਤ ਕੌਰ ਤੂਰ
Ad Position 24
No active advertisement