ਬੱਧਨੀ ਕਲਾਂ, 27 ਦਸੰਬਰ (ਸੰਜੀਵ ਕੋਛੜ)-ਮੇਜਰ ਸਿੰਘ ਧਾਲੀਵਾਲ ਯਾਦਗਾਰੀ ਟਰੱਸਟ ਬੌਡੇ ਵਲੋਂ ਸਵਰਗਵਾਸੀ ਮੇਜਰ ਸਿੰਘ ਧਾਲੀਵਾਲ ਦੇ ਸਪੁੱਤਰਾਂ ਜਗਮੋਹਨ ਸਿੰਘ, ਬਲਦੇਵ ਸਿੰਘ ਕੈਨੇਡਾ ਅਤੇ ਸਮੁੱਚੇ ਧਾਲੀਵਾਲ ਪਰਿਵਾਰ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੌਡੇ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਬੌਡੇ ਦੇ ਸਾਰੇ ਵਿਦਿਆਰਥੀਆਂ ਨੂੰ ਕੋਟੀਆਂ ਅਤੇ ਬੂਟ ਵੰਡੇ ਗਏ | ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੌਡੇ ਵਿਖੇ ਹੋਏ ਪ੍ਰਭਾਵਸ਼ਾਲੀ ਪ੍ਰੋਗਰਾਮ ਵਿਚ ਮੁਖਤਿਆਰ ਸਿੰਘ ਭਾਗੀਕੇ, ਸਿਕੰਦਰ ਸਿੰਘ ਭਾਗੀਕੇ, ਅਮਰਿੰਦਰਪਾਲ ਸਿੰਘ ਵਿਕੀ ਧਾਲੀਵਾਲ, ਹਰਜੰਟ ਸਿੰਘ ਬੌਡੇ ਨੇ ਬੋਲਦਿਆਂ ਟਰੱਸਟ ਦੇ ਲਗਾਤਾਰ 24ਵੇਂ ਸਾਲ ਕੀਤੇ ਗਏ ਇਸ ਕਾਰਜ ਦੀ ਸ਼ਲਾਘਾ ਕੀਤੀ | ਸਕੂਲ ਪਿ੍ੰਸੀਪਲ ਜਸਵਿੰਦਰ ਸਿੰਘ ਗਰਚਾ ਨੇ ਟਰੱਸਟ ਅਤੇ ਪਤਵੰਤਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ਮੁਖਤਿਆਰ ਸਿੰਘ ਭਾਗੀਕੇ, ਸਿਕੰਦਰ ਸਿੰਘ ਭਾਗੀਕੇ, ਹਰਜੰਟ ਸਿੰਘ ਬੌਡੇ, ਜਸਵਿੰਦਰ ਸਿੰਘ ਸਰਪੰਚ, ਪਿ੍ੰਸੀਪਲ ਜਸਵਿੰਦਰ ਸਿੰਘ, ਜਗਸੀਰ ਸਿੰਘ ਬੌਡੇ, ਗੌਰਵ, ਅਮਰਜੀਤ ਸਿੰਘ ਪੰਚ, ਜੋਗਿੰਦਰ ਸਿੰਘ ਚੇਅਰਮੈਨ, ਲਛਮਣ ਸਿੰਘ ਪੰਚ, ਗੁਰਨਾਮ ਸਿੰਘ ਪੰਚ, ਜਸਪਾਲ ਸਿੰਘ ਪੰਚ, ਰਣਜੀਤ ਸਿੰਘ ਫੌਜੀ, ਹਰਬੰਸ ਸਿੰਘ, ਭੋਲਾ ਸਿੰਘ ਨੰਬਰਦਾਰ, ਜਸਪ੍ਰੀਤ ਸਿੰਘ ਜੱਸੀ ਬੌਡੇ, ਬਲਬੀਰ ਸਿੰਘ ਪੰਚ, ਗੁਰਪ੍ਰੇਮ ਸਿੰਘ, ਰਣਧੀਰ ਸਿੰਘ ਕਿੰਦਾ, ਬਠਿੰਡਾ ਸਿੰਘ ਨੰਬਰਦਾਰ, ਮੇਜਰ ਸਿੰਘ ਫੌਜੀ, ਜਗਤਾਰ ਸਿੰਘ, ਰਜਿੰਦਰ ਸਿੰਘ ਕੁੱਸਾ, ਪਿੰਡ ਦੀ ਪੰਚਾਇਤ, ਸਕੂਲ ਪ੍ਰਬੰਧਕ ਕਮੇਟੀ, ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ |