02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਟੀ.ਬੀ. ਤੇ ਹੋਰਨਾਂ ਬਿਮਾਰੀਆਂ ਦੇ ਮਰੀਜ਼ਾਂ ਦੀ ਸੇਵਾ ਕਰ ਰਿਹਾ ਮੈਡੀਸਨ ਮੈਨ ਰਾਜਿੰਦਰ ਸਿੰਘ ਖੋਟੇ

Ad Position 21
No active advertisement
ਅਜੀਤ ਡੈਸਕ 28-12-2025
ਬੱਧਨੀ ਕਲਾਂ, 27 ਦਸੰਬਰ (ਸੰਜੀਵ ਕੋਛੜ)-ਮੈਡੀਸਨ ਮੈਨ ਵਜੋਂ ਆਪਣੀ ਵਿਲੱਖਣ ਪਹਿਚਾਣ ਬਣਾ ਚੁੱਕੇ ਰਾਜਿੰਦਰ ਸਿੰਘ ਖੋਟੇ ਟੀ. ਬੀ. ਸਮੇਤ ਹੋਰਨਾਂ ਬਿਮਾਰੀਆਂ ਦੇ ਹਜ਼ਾਰਾਂ ਮਰੀਜ਼ਾਂ ਦੀ ਸੇਵਾ ਲਈ ਦਿਨ ਰਾਤ ਇਕ ਕਰਕੇ ਖੁਸ਼ੀ ਅਤੇ ਮਾਣ ਮਹਿਸੂਸ ਕਰ ਰਿਹਾ ਹੈ | ਮਾਹਿਰ ਡਾਕਟਰਾਂ ਦੀ ਦੇਖ ਰੇਖ ਹੇਠ ਜਿੱਥੇ ਟੀ.ਬੀ. ਦੇ ਹਜ਼ਾਰਾਂ ਮਰੀਜ਼ਾਂ ਲਈ ਆਪਣੀਆਂ ਸੇਵਾਵਾਂ ਨਿਰਸਵਾਰਥ ਬਾਖੂਬੀ ਨਿਭਾ ਰਿਹਾ ਹੈ ਉੱਥੇ ਹੀ ਸਰਕਾਰੀ ਦਵਾਈ ਦੇ ਨਾਲ-ਨਾਲ ਡਾਕਟਰਾਂ ਦੀਆਂ ਹਦਾਇਤਾਂ 'ਤੇ ਜਰੂਰੀ ਦਵਾਈਆਂ ਅਤੇ ਖਾਣਾ ਆਦਿ ਤੋਂ ਇਲਾਵਾ ਲੋੜਵੰਦਾਂ ਨੂੰ ਗਰਮ ਕੱਪੜੇ ਦੇਣ ਦਾ ਵੀ ਉਪਰਾਲਾ ਕਰ ਰਿਹਾ ਹੈ | ਐਚ. ਆਈ. ਵੀ. ਅਤੇ ਕੈਂਸਰ ਦੇ ਮਰੀਜ਼ਾਂ ਦੀ ਸੇਵਾ ਤੋਂ ਇਲਾਵਾ ਝੁੱਗੀਆਂ ਝੌਂਪੜੀਆਂ ਵਿਚ ਰਹਿੰਦੇ ਟੱਪਰੀਵਾਸਾਂ ਦੀ ਸੇਵਾ, ਘਰਾਂ ਅੰਦਰ ਪਏ ਗਰੀਬ ਤੇ ਲੋੜਵੰਦ ਮਰੀਜ਼ਾਂ ਤੱਕ ਮੁਫਤ ਦਵਾਈਆਂ ਤੇ ਖਾਣਾ ਪੁੱਜਦਾ ਕਰਦਾ ਹੈ | ਉਸ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਕਰੀਬ 70 ਫੀਸਦੀ ਸਮਾਂ ਅਤੇ 50 ਫੀਸਦੀ ਕਮਾਈ ਲੋੜਵੰਦਾਂ ਦੀ ਸੇਵਾ ਵਿਚ ਲਗਾ ਕੇ ਮਾਣ ਅਤੇ ਖੁਸ਼ੀ ਮਹਿਸੂਸ ਕਰਦਾ ਹੈ | ਉਸ ਦਾ ਕਹਿਣਾ ਹੈ ਕਿ ਇਸ ਕਾਰਜ ਵਿਚ ਵੱਖ ਵੱਖ ਸੰਸਥਾਵਾਂ, ਜਥੇਬੰਦੀਆਂ, ਕਾਰੋਬਾਰੀ, ਕਲੱਬਾਂ ਆਦਿ ਵੀ ਉਸ ਦਾ ਪੂਰਾ ਸਾਥ ਦੇ ਰਹੀਆਂ ਹਨ |
Ad Position 22
No active advertisement
ਪਿਛਲੀ ਖ਼ਬਰ ਬਿਰਧ ਆਸ਼ਰਮ ਵਿਖੇ ਸਿਹਤ ਸੰਭਾਲ ਬਾਰੇ ਜਾਣਕਾਰੀ ਦਿੱਤੀ ਅਗਲੀ ਖ਼ਬਰ ਵਿਦਿਆਰਥੀਆਂ ਨੂੰ ਕੋਟੀਆਂ ਅਤੇ ਬੂਟ ਵੰਡੇ
Ad Position 24
No active advertisement