ਪੰਜਗਰਾੲੀਂ ਕਲਾਂ, 28 ਦਸੰਬਰ (ਸੁਖਮੰਦਰ ਸਿੰਘ ਬਰਾੜ)-ਜ਼ਿਲ੍ਹਾ ਪੱਧਰੀ ਗਣਿਤ ਮੇਲਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਪੰਜਗਰਾਈਾ ਕਲਾਂ ਵਿਖੇ ਕਰਵਾਇਆ ਗਿਆ | ਇਸ ਮੌਕੇ ਸਕੂਲ ਪਹੁੰਚੇ ਵੱਖ-ਵੱਖ ਵਿਦਿਆਰਥੀਆਂ, ਉਨ੍ਹਾਂ ਦੇ ਗਾਈਡ ਅਧਿਆਪਕਾਂ ਨੂੰ ਜ਼ਿਲ੍ਹਾ ਗਾਈਡੈਂਸ ਕਾਊਾਸਲਰ ਜਸਬੀਰ ਸਿੰਘ ਜੱਸੀ ਨੇ ਜੀ ਆਇਆਂ ਆਖਿਆ | ਨੋਡਲ ਅਫ਼ਸਰ ਪਿ੍ੰਸੀਪਲ ਦੀਪਕ ਸਿੰਘ ਨੇ ਦੱਸਿਆ ਕਿ ਇਹ ਗਣਿਤ ਮੇਲਾ ਰਾਸ਼ਟਰੀ ਅਵਿਸ਼ਕਾਰ ਅਭਿਆਨ ਤਹਿਤ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਭਾਗੀਦਾਰਾਂ ਤੇ ਗਾਈਡ ਅਧਿਆਪਕਾਂ ਦਾ ਧੰਨਵਾਦ ਕੀਤਾ | ਇਸ ਮੌਕੇ ਪੰਜ ਬਲਾਕਾਂ ਦੇ ਜੇਤੂ ਵਿਦਿਆਰਥੀਆਂ ਨੇ ਆਪਣੇ ਚਾਰਟ ਤੇ ਮਾਡਲਾਂ ਨਾਲ ਗਣਿਤ ਵਿਸ਼ੇ ਸਬੰਧੀ ਆਪਣੇ ਗਿਆਨ ਦਾ ਪ੍ਰਗਟਾਵਾ ਕੀਤਾ | ਇਸ ਗਣਿਤ ਮੇਲੇ ਦੀ ਜੱਜਮੈਂਟ ਲੈਕਚਰਾਰ ਜੁਗਨੂੰ ਗਰਗ, ਲੈਕਚਰਾਰ ਜਸਪ੍ਰੀਤ ਸਿੰਘ, ਗਣਿਤ ਮਾਸਟਰ ਵਿੱਕੀ ਗੋਇਲ, ਮੈਥ ਮਾਸਟਰ ਜਗਦੀਪ ਸਿੰਘ ਨੇ ਕੀਤੀ | ਗਣਿਤ ਮੁਕਾਬਲੇ 'ਚ ਰੀਕੇਰਸ਼ਨ ਮੈਥੇਮੈਟੀਕਲ ਵਿਸ਼ੇ 'ਚ ਵੀਰਪਾਲ ਕੌਰ ਸਰਕਾਰੀ ਹਾਈ ਸਕੂਲ ਸਿਬੀਆਂ, ਕੋਮਲਪ੍ਰੀਤ ਕੌਰ ਪੀ.ਐਮ.ਸ੍ਰੀ ਸਰਕਾਰੀ ਹਾਈ ਸਕੂਲ ਡੋਡ, ਮਨਪ੍ਰੀਤ ਕੌਰ ਪੀ.ਐਮ.ਸ੍ਰੀ ਸਰਕਾਰੀ ਸੀ.ਸੈ.ਸਕੂਲ ਬਰਗਾੜੀ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਿਲ ਕੀਤਾ | ਗਣਿਤ ਮੌਡਲਿੰਗ ਵਿਸ਼ੇ 'ਚ ਹਿਮਾਂਸ਼ੀ ਸ਼ਰਮਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਪੰਜਗਰਾਈਾ ਕਲਾਂ, ਸੁਖਮਨਜੀਤ ਕੌਰ ਸਰਕਾਰੀ ਹਾਈ ਸਕੂਲ ਮੁਮਾਰਾ, ਕਿਰਨਪ੍ਰੀਤ ਕੌਰ ਸਰਕਾਰੀ ਸੀਨੀਅਰ ਸੈਕੰਡਰ ਸਕੂਲ ਅਰਾਈਆਂਵਾਲਾ ਕਲਾਂ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਿਲ ਕੀਤਾ | ਇੰਟੀਗਰੇਟਿੰਗ ਮੈਥ ਵਿਦ ਆਈ.ਟੀ ਵਿਸ਼ੇ 'ਚ ਗੁਰਸੇਵਕ ਸਿੰਘ ਸਰਕਾਰੀ ਹਾਈ ਸਕੂਲ ਬਹਿਬਲ ਕਲਾਂ, ਸ਼ੈਲਪ੍ਰੀਤ ਸਿੰਘ ਪੀ.ਐਮ.ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਗਾੜੀ, ਜੋਤਜੀਵਨ ਸਿੰਘ ਐਚ.ਐਸ.ਐਨ, ਐਸ.ਓ.ਈ.ਸਕੂਲ ਜੈਤੋ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਿਲ ਕੀਤਾ | ਰੀਅਲ ਲਾਈਫ਼ ਐਪਲੀਕੇਸ਼ਨ ਆਫ਼ ਮੈਥ ਵਿਸ਼ੇ 'ਚ ਸਿਮਰਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੀਕਲਾਂ, ਲੱਛਮੀ ਪੀ.ਐਮ.ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਲੇਵਾਲਾ, ਜਸਮੀਨ ਕੌਰ ਪੀ.ਐਮ.ਸ੍ਰੀ ਸਰਕਾਰੀ ਹਾਈ ਸਕੂਲ ਡੋਡ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਿਲ ਕੀਤਾ | ਮੇਲੇ ਦੀ ਅਖ਼ੀਰ 'ਚ ਸਮੂਹ ਭਾਗੀਦਾਰਾਂ ਨੂੰ ਪ੍ਰਮਾਣ ਪੱਤਰ, ਪਹਿਲੀਆਂ ਤਿੰਨ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ |