21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਬਸਪਾ ਬੇਜ਼ਮੀਨੇ ਲੋਕਾਂ ਦੇ ਹੱਕ ਵਿਚ ਨਿੱਤਰੀ

Ad Position 21
No active advertisement
ਅਜੀਤ ਡੈਸਕ 01-06-2025
ਮਸਤੂਆਣਾ ਸਾਹਿਬ, 31 ਮਈ (ਦਮਦਮੀ)-ਲੋਕ ਸਭਾ ਸੰਗਰੂਰ ਦੀ ਬਹੁਜਨ ਸਮਾਜ ਪਾਰਟੀ ਦੀ ਅਹੁਦੇਦਾਰਾਂ ਦੀ ਵਿਸ਼ੇਸ਼ ਮੀਟਿੰਗ ਚਮਕੌਰ ਸਿੰਘ ਵੀਰ ਸੂਬਾ ਜਨਰਲ ਸੈਕਟਰੀ ਅਤੇ ਡਾ ਮੱਖਣ ਸਿੰਘ ਸੀਨੀਅਰ ਬਸਪਾ ਆਗੂ ਦੀ ਪ੍ਰਧਾਨਗੀ ਹੇਠ ਮਸਤੂਆਣਾ ਸਾਹਿਬ ਵਿਖੇ ਹੋਈ, ਜਿਸ ਵਿਚ ਲੈਕ ਅਮਰਜੀਤ ਸਿੰਘ ਜਲੂਰ ਜ਼ੋਨ ਇੰਚਾਰਜ ਪਟਿਆਲਾ ਵਿਸ਼ੇਸ਼ ਤੌਰ ਤੇ ਪਹੁੰਚੇ | ਪਿਛਲੇ ਦਿਨੀਂ ਜੋ ਬੇਜ਼ਮੀਨੇ ਮਜ਼ਦੂਰ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਜਾਇਜ਼ ਤੌਰ ਤੇ ਜ਼ਮੀਨ ਦੀ ਮੰਗ ਕਰ ਰਹੇ ਲੋਕਾਂ ਨੂੰ ਜੇਲ੍ਹਾਂ ਵਿਚ ਡੱਕ ਦਿੱਤਾ ਸੀ | ਉਨ੍ਹਾਂ ਨੂੰ ਰਿਹਾਅ ਕਰਵਾਉਣ ਵਿੱਚ ਬਹੁਜਨ ਸਮਾਜ ਪਾਰਟੀ ਦਾ ਅਹਿਮ ਰੋਲ ਹੈ, ਬਸਪਾ ਦੇ ਬਾਨੀ ਸਾਹਿਬ ਕਾਂਸ਼ੀ ਰਾਮ ਜੀ ਨੇ ਨਾਅਰਾ ਦਿੱਤਾ ਸੀ ਕਿ 'ਜੋ ਜ਼ਮੀਨ ਸਰਕਾਰੀ ਹੈ ਉਹ ਜ਼ਮੀਨ ਹਮਾਰੀ ਹੈ' ਅਤੇ ਉੱਤਰ ਪ੍ਰਦੇਸ਼ ਵਿਚ ਭੈਣ ਕੁਮਾਰੀ ਮਾਇਆਵਤੀ ਸਭ ਤੋਂ ਪਹਿਲਾਂ ਮੁੱਖ ਮੰਤਰੀ ਬਣੇ ਤਾਂ ਪਹਿਲੇ ਤਿੰਨ ਮਹੀਨਿਆਂ ਲੱਖਾਂ ਏਕੜ ਜ਼ਮੀਨ ਜੋ ਸਰਕਾਰੀ ਅਤੇ ਪੰਚਾਇਤੀ ਪਈ ਸੀ, ਉਨ੍ਹਾਂ ਦੇ ਤਿੰਨ ਤਿੰਨ ਕਿੱਲਿਆਂ ਦੇ ਪਟੇ ਬਣਾ ਕੇ ਬਿਨ੍ਹਾਂ ਕਿਸੇ ਧਰਮ, ਜਾਤ ਦੇਖੇ ਬਿਨਾਂ ਬੇਜ਼ਮੀਨਿਆਂ ਵਿਚ ਪੱਕੇ ਤੌਰ ਤੇ ਇੰਤਕਾਲ ਕਰ ਕੇ ਦੇ ਦਿੱਤੇ ਗਏ ਸਨ ਅਤੇ ਉਸੇ ਤਰਜ਼ ਤੇ ਬਹੁਜਨ ਸਮਾਜ ਪਾਰਟੀ 2027 ਵਿਚ ਪੰਜਾਬ ਵਿਚ ਸਰਕਾਰ ਬਣਾ ਕੇ ਪਹਿਲੇ ਛੇ ਮਹੀਨਿਆਂ ਵਿਚ ਜੋ 9 ਲੱਖ ਏਕੜ ਜ਼ਮੀਨ ਪੰਚਾਇਤੀ ਅਤੇ ਸਰਕਾਰੀ ਜ਼ਮੀਨ ਪਈ ਹੈ | ਉਸ ਨੂੰ ਬਿਨ੍ਹਾਂ ਕਿਸੇ ਧਰਮ, ਬਿਨ੍ਹਾਂ ਕਿਸੇ ਜਾਤ, ਬਿਨ੍ਹਾਂ ਕਿਸੇ ਮਜ਼੍ਹਬ ਦੇਖੇ ਤੇ ਲੋੜਵੰਦ ਗ਼ਰੀਬ ਬੇਜ਼ਮੀਨੇ ਲੋਕਾਂ ਵਿਚ ਵੰਡਣ ਦਾ ਪ੍ਰਬੰਧ ਕਰੇਗੀ | ਲੈਕ ਅਮਰਜੀਤ ਸਿੰਘ ਜਲੂਰ ਨੇ ਕਿਹਾ ਕਿ ਮਜ਼ਦੂਰਾਂ ਦੇ ਹੱਕ ਵਿਚ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਭਾਰਤੀ, ਜਨਤਾ ਪਾਰਟੀ ਜਾਂ ਕਮਿਨਿਸਟਾਂ ਨੇ ਹਾਅ ਦਾ ਨਾਅਰਾ ਤੱਕ ਨਹੀਂ ਮਾਰਿਆ | ਸਾਰੇ ਬੇਜ਼ਮੀਨੇ ਮਜ਼ਦੂਰਾਂ ਨੂੰ ਜੇਲ੍ਹਾਂ ਵਿਚੋਂ ਰਿਹਾਅ ਕਰਾਉਣ ਦਾ ਪ੍ਰਬੰਧ ਬਹੁਜਨ ਸਮਾਜ ਪਾਰਟੀ ਨੇ ਕੀਤਾ | ਚਮਕੌਰ ਸਿੰਘ ਵੀਰ ਅਤੇ ਡਾ ਮੱਖਣ ਸਿੰਘ ਨੇ ਸਾਂਝੇ ਤੌਰ ਤੇ ਕਿਹਾ ਕਿ 22 ਜੂਨ ਜੋ ਕਿ ਅਨਾਜ ਮੰਡੀ ਸੰਗਰੂਰ ਵਿਖੇ ਹੋਣ ਜਾ ਰਹੀ ਹੈ, ਉਹ 2027 ਵਿਚ ਸਰਕਾਰ ਬਣਾਉਣ ਲਈ ਮੀਲ ਪੱਥਰ ਸਾਬਤ ਹੋਵੇਗੀ | ਇਸ ਰੈਲੀ ਨੂੰ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਸੂਬਾ ਪ੍ਰਧਾਨ ਅਤੇ ਸ਼੍ਰੀ ਅਜੀਤ ਸਿੰਘ ਭੈਣੀ ਪਰਜਾਪਤੀ ਸੂਬਾ ਇੰਚਾਰਜ ਮੁੱਖ ਮਹਿਮਾਨ ਹੋਣਗੇ | ਇਸ ਸਮੇਂ ਸਤਿਗੁਰ ਸਿੰਘ ਕੌਹਰੀਆਂ ਜ਼ਿਲ੍ਹਾ ਪ੍ਰਧਾਨ ਸੰਗਰੂਰ, ਡਾ ਸਰਬਜੀਤ ਸਿੰਘ ਖੇੜੀ ਜ਼ਿਲ੍ਹਾ ਪ੍ਰਧਾਨ ਬਰਨਾਲਾ, ਜਗਤਾਰ ਸਿੰਘ ਨਾਰੀਕੇ ਜ਼ਿਲ੍ਹਾ ਪ੍ਰਧਾਨ ਮਲੇਰਕੋਟਲਾ, ਸੂਬੇਦਾਰ ਰਣਧੀਰ ਸਿੰਘ ਨਾਗਰਾ, ਨਿਰਮਲ ਸਿੰਘ ਮੱਟੂ, ਪਵਿੱਤਰ ਸਿੰਘ, ਅਮਰੀਕ ਸਿੰਘ ਕੈਂਥ, ਭੋਲਾ ਸਿੰਘ ਧਰਮਗੜ੍ਹ, ਡਾ ਮਿੱਠੂ ਸਿੰਘ, ਰਾਮਪਾਲ ਸਿੰਘ ਮਹਿਲਾਂ, ਗੁਰਮੇਲ ਸਿੰਘ ਧੂਰੀ,ਹਾਕਮ ਸਿੰਘ ਭੌਰਾ, ਓਮ ਪ੍ਰਕਾਸ਼ ਸਰੋਏ, ਸ਼ਮਸ਼ਾਦ ਅੰਸਾਰੀ, ਸੰਤੋਖ ਸਿੰਘ ਅਮਰਗੜ੍ਹ, ਅਮਨ ਭੁਕਲ ਲਹਿਰਾ, ਡਾ ਰਾਜਕੁਮਾਰ ਬੋਪਰ, ਹਰੀ ਕਿ੍ਸ਼ਨ, ਦਰਸ਼ਨ ਸਿੰਘ ਬਾਜਵਾ, ਬਲਵਿੰਦਰ ਸਿੰਘ, ਮੇਜਰ ਸਿੰਘ ਖੇੜੀ, ਜਗਰੂਪ ਸਿੰਘ ਤਪਾ, ਸੁਖਵਿੰਦਰ ਸਿੰਘ ਢੋਲੂ, ਦਰਸ਼ਨ ਸਿੰਘ ਤਪਾ, ਸਤਪਾਲ ਸਿੰਘ ਸੰਘੇੜਾ, ਗੁਰਪ੍ਰੀਤ ਸਿੰਘ ਮੂੰਮ, ਗੁਰਮੇਲ ਸਿੰਘ ਰੰਗੀਲਾ, ਗੁਰਦੇਵ ਸਿੰਘ ਘਾਬਦਾਂ, ਬਲਵੀਰ ਸਿੰਘ ਕਾਲਾਝਾੜ, ਅਵਤਾਰ ਸਿੰਘ ਭਰਾਜ, ਗੁਰਜੰਟ ਸਿੰਘ, ਮਿੱਠਾ ਸਿੰਘ ਬਾਲੀਆ, ਰਣਧੀਰ ਸਿੰਘ ਕੌਹਰੀਆਂ, ਰਜਿੰਦਰ ਸਿੰਘ, ਰਾਮ ਸਿੰਘ ਲੌਂਗੋਵਾਲ, ਸੋਮਾ ਗੰਡੇਵਾਲ, ਕਸ਼ਮੀਰਾ ਸਿੰਘ, ਪ੍ਰੇਮ ਸਿੰਘ, ਲਾਲ ਸਿੰਘ ਠੇਕੇਦਾਰ ਆਦਿ ਵੱਡੀ ਗਿਣਤੀ ਵਿੱਚ ਬਸਪਾ ਦੇ ਅਹੁਦੇਦਾਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਪੰਚਾਇਤ ਨੇ ਸਟਿ੍ੰਗ ਡਿ੍ੰਕ ਅਤੇ ਕੂਲਿੱਪ ਦੀ ਵਿੱਕਰੀ 'ਤੇ ਲਾਈ ਪਾਬੰਦੀ <br/> ਅਗਲੀ ਖ਼ਬਰ ਵਿਦੇਸ਼ ਭੇਜਣ ਦੇ ਨਾਂਅ 'ਤੇ ਠੱਗੀ ਮਾਰਨ ਵਾਲੇ ਟਰੈਵਲ ਏਜੰਟ ਤੇ ਮਾਮਲਾ ਦਰਜ
Ad Position 24