21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਪੰਚਾਇਤ ਨੇ ਸਟਿ੍ੰਗ ਡਿ੍ੰਕ ਅਤੇ ਕੂਲਿੱਪ ਦੀ ਵਿੱਕਰੀ 'ਤੇ ਲਾਈ ਪਾਬੰਦੀ <br/>

Ad Position 21
No active advertisement
ਅਜੀਤ ਡੈਸਕ 01-06-2025
ਕੌਹਰੀਆਂ, 31 ਮਈ (ਸੁਨੀਲ ਕੁਮਾਰ ਗਰਗ)-ਨੌਜਵਾਨਾਂ ਵਿਚ ਦਿਨੋਂ ਦਿਨ ਵੱਧ ਰਹੇ ਨਸ਼ੇ ਦੇ ਰੁਝਾਨ ਸਬੰਧੀ ਹਲਕਾ ਦਿੜ੍ਹਬਾ ਦੇ ਅਧੀਨ ਪੈਂਦੇ ਪਿੰਡ ਹਰੀਗੜ੍ਹ ਦੀ ਸਮੁੱਚੀ ਪੰਚਾਇਤ ਅਤੇ ਪਿੰਡ ਦੇ ਲੋਕਾਂ ਨੇ ਸਟਿ੍ੰਗ ਡਰਿੰਕ ਅਤੇ ਕੁਲਿਪ ਵੇਚਣ ਤੇ ਪੂਰਨ ਪਾਬੰਦੀ ਲਾਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਕੁਲਦੀਪ ਕੌਰ ਨੇ ਦੱਸਿਆ ਕਿ ਸਮੂਹ ਗ੍ਰਾਮ ਪੰਚਾਇਤ ਨੇ ਪਿੰਡ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੇ ਗੁਰੂਘਰ ਵਿਖੇ ਵੱਡੀ ਗਿਣਤੀ ਇਕੱਤਰ ਲੋਕਾਂ ਦੀ ਹਾਜ਼ਰੀ ਵਿੱਚ ਇਹ ਮਤਾ ਪਾਇਆ | ਇਸ ਮਤੇ ਵਿਚ ਲਿਖਿਆ ਗਿਆ, ਕਿ ਜੇਕਰ ਕੋਈ ਵੀ ਦੁਕਾਨਦਾਰ ਐਨਰਜ਼ੀ ਡਿ੍ੰਕ ਸਟਿੰਗ, ਕੁਲਿਪ ਦੋਵੇਂ ਚੀਜਾਂ ਵੇਚਦਾ ਮਿਲ ਗਿਆ ਤਾਂ ਉਸ ਨੰੂ 50,000 ਰੁਪਏ ਜੁਰਮਾਨਾ ਲਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਨੂੰ 10 ਜੂਨ ਤੱਕ ਦਾ ਸਮਾਂ ਦਿੱਤਾ ਗਿਆ ਹੈ, ਜੇਕਰ ਫਿਰ ਵੀ ਕੋਈ ਇਸ ਵਿਚ ਸੁਧਾਰ ਨਹੀਂ ਕਰਦਾ ਤਾਂ ਉਸ ਨੂੰ ਪੁਲਿਸ ਪ੍ਰਸ਼ਾਸਨ ਦੇ ਹਵਾਲੇ ਕਰਕੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਪਿੰਡ ਵਿੱਚ 15 ਸਾਲ ਤੋਂ ਸ਼ਰਾਬ ਦਾ ਠੇਕਾ ਨਹੀਂ ਹੈ | ਪਿੰਡ ਵਾਸੀਆਂ ਨੇ ਸ਼ਰਾਬ ਦੇ ਠੇਕੇ ਦਾ ਸਖਤ ਵਿਰੋਧ ਕਰਕੇ ਪਿੰਡ ਵਿਚੋਂ ਸ਼ਰਾਬ ਦਾ ਠੇਕਾ ਚੁਕਵਾ ਦਿੱਤਾ ਸੀ | ਇਸ ਮੌਕੇ ਪਿੰਡ ਦੀ ਸਰਪੰਚ ਕੁਲਦੀਪ ਕੌਰ, ਮਾਸਟਰ ਦੇਸਰਾਜ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਸੂਬਾਈ ਆਗੂ ਦਿਲਬਾਗ ਸਿੰਘ ਹਰੀਗੜ੍ਹ, ਮਨਜੀਤ ਸਿੰਘ ਪੰਚ, ਬਲਵਿੰਦਰ ਸਿੰਘ ਕਾਕਾ ਪੰਚ, ਕੁਲਦੀਪ ਸਿੰਘ ਪੰਚ, ਗੁਰਵਿੰਦਰ ਸਿੰਘ ਪੰਚ, ਕਿ੍ਸ਼ਨ ਸਿੰਘ ਪੰਚ, ਸੁਰੇਸ਼ ਕੁਮਾਰ ਪੰਚ, ਕੈਪਟਨ ਲਾਭ ਸਿੰਘ, ਸੁਖਜਿੰਦਰ ਸਿੰਘ ਸੈਕਟਰੀ, ਤਰਨਜੀਤ ਸਿੰਘ ਫ਼ੌਜੀ, ਮਨਜੀਤ ਸਿੰਘ ਭੂਰਾ, ਕੁਲਵਿੰਦਰ ਸਿੰਘ, ਅਮਨਦੀਪ ਸਿੰਘ ਹਰੀਕਾ, ਸਨਗਗਨਦੀਪ ਹਰੀਕਾ, ਅਮਨਦੀਪ ਸਿੰਘ ਹਰੀਕਾ, ਜਸਵਿੰਦਰ ਸਿੰਘ ਗੌਗੀ, ਡਾ ਰਘਵਿੰਦਰ ਸਿੰਘ, ਬਿੱਕਰ ਸਿੰਘ ਬਜਾਜ, ਕਮਿੱਕਰ ਸਿੰਘ ਹਰੀਕਾ, ਡਾਕਟਰ ਲਖਵਿੰਦਰ ਸਿੰਘ, ਸੁਖਪ੍ਰੀਤ ਸਿੰਘ ਹਰੀਕਾ, ਹਰਪਾਲ ਸਿੰਘ, ਸਗਨਦੀਪ ਸਿੰਘ, ਗੁੱਡੂ ਸਿੰਘ, ਖੁਸ਼ਵਿੰਦਰ ਸਿੰਘ, ਰਿੰਕੂ ਪੰਡਿਤ, ਸਰਨਦੀਪ ਸਿੰਘ, ਸੋਨੀ ਸਿੰਘ, ਗਗਨ ਸਿੰਘ, ਕਾਕਾ ਸਿੰਘ ਹੈਪੀ ਸਟੂਡੀਓ ਤੋਂ ਇਲਾਵਾ ਵੱਡੀ ਗਿਣਤੀ ਪਿੰਡ ਵਾਸੀ ਅਤੇ ਨੌਜਵਾਨ ਹਾਜ਼ਰ ਹੋਏ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਬਸਪਾ ਬੇਜ਼ਮੀਨੇ ਲੋਕਾਂ ਦੇ ਹੱਕ ਵਿਚ ਨਿੱਤਰੀ
Ad Position 24