ਜਖੇਪਲ, 31 ਮਈ (ਮੇਜਰ ਸਿੰਘ ਸਿੱਧੂ)-ਸੰਯੋਗ ਪੈਲੇਸ ਜਖੇਪਲ ਵਿਖੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਜਿੰਦਰ ਸਿੰਘ ਰਾਜਾ ਬੀਰ ਕਲਾਂ ਅਤੇ ਹਰਭਜਨ ਸਿੰਘ ਸਿੱਧੂ ਚੇਅਰਮੈਨ ਕਿਸਾਨ ਸੈੱਲ ਸੰਗਰੂਰ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਕਿਸਾਨ ਸੈੱਲ ਦੀ ਭਰਵੀਂ ਰੈਲੀ ਕੀਤੀ ਗਈ | ਜਿਸ ਵਿਚ ਸ. ਸੁਖਪਾਲ ਸਿੰਘ ਖਹਿਰਾ ਪ੍ਰਧਾਨ ਆਲ ਇੰਡੀਆ ਕਿਸਾਨ ਸੈੱਲ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ | ਸ. ਖਹਿਰਾ ਨੇ ਆਮ ਆਦਮੀ ਪਾਰਟੀ ਦੀਆਂ ਨਾਕਾਮੀਆਂ ਗਿਣਦੇ ਹੋਏ ਕਿਹਾ ਕਿ ਪੰਜਾਬ ਅੰਦਰ ਕਾਨੂੰਨ ਨਾਂ ਦੀ ਸਥਿਤੀ ਠੀਕ ਨਹੀਂ ਦਿਨ ਦਿਹਾੜੇ, ਡਕੈਤੀਆਂ, ਖੋਹਾਂ, ਕਾਤਿਲ ਹੋ ਰਹੇ ਹਨ, ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਠੁੱਸ ਹੋ ਕੇ ਰਹਿ ਗਈ ਹੈ ਤੇ ਅੱਜ ਵੀ ਨਸ਼ਿਆਂ ਨਾਲ ਨੌਜਵਾਨਾ ਦੀਆਂ ਮੌਤਾਂ ਹੋ ਰਹੀਆਂ ਹਨ | ਛੋਟੇ-ਛੋਟੇ ਸਮਗਲਰਾਂ ਤੇ ਕਾਰਵਾਈ ਹੋ ਰਹੀ ਹੈ ਤੇ ਵੱਡੇ ਮਗਰਮੱਛਾਂ ਨੂੰ ਕੋਈ ਹੱਥ ਨਹੀਂ ਪਾ ਰਿਹਾ, ਜ਼ਮੀਨਾਂ ਤੇ ਕਬਜ਼ੇ ਹੋ ਰਹੇ ਹਨ, ਝੂਠੇ ਪੁਲਿਸ ਮੁਕਾਬਲੇ ਕੀਤੇ ਜਾ ਰਹੇ ਹਨ | ਆਮ ਆਦਮੀ ਪਾਰਟੀ ਦੇ ਪ੍ਰਧਾਨ, ਖਜਾਨਾ ਮੰਤਰੀ ਅਤੇ ਮੁੱਖ ਮੰਤਰੀ ਸੰਗਰੂਰ ਜ਼ਿਲੇ੍ਹ ਨਾਲ ਸਬੰਧਿਤ ਹੋਣ ਦੇ ਬਾਵਜੂਦ ਹਲਕੇ ਦੀਆਂ ਸੜਕਾਂ ਦਾ ਬਹੁਤ ਮੰਦਾ ਹਾਲ ਹੈ, ਜ਼ਿਲੇ੍ਹ ਦੀ ਕਿਸੇ ਵੀ ਲਿੰਕ ਰੋੜ੍ਹ ਤੇ ਚੱਲਣਾ ਮੁਸ਼ਕਿਲ ਹੈ, ਸਿੱਖਿਆ ਕ੍ਰਾਂਤੀ ਵੀ ਪਖਾਨਿਆਂ ਤੱਕ ਸਿਮਤ ਹੋ ਕੇ ਰਹਿ ਗਈ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਦੇ ਜੁਝਾਰੂ ਵਰਕਰਾਂ ਤੇ ਝੂਠੇ ਪਰਚੇ ਹਜ਼ਾਰਾਂ ਦੀ ਗਿਣਤੀ ਵਿਚ ਹੋ ਰਹੇ ਹਨ | ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੇ ਕਮਿਸ਼ਨ ਬਣਾ ਕੇ ਝੂਠੇ ਪਰਚੇ ਰੱਦ ਕੀਤੇ ਜਾਣਗੇ ਤੇ ਗਲਤ ਜਾਣਕਾਰੀ ਦੇਣ ਬਾਲਿਆਂ ਤੇ ਪਰਚੇ ਦਰਜ ਕੀਤੇ ਜਾਣਗੇ |ਕਾਂਗਰਸ ਦੀ ਸਰਕਾਰ ਵਿਚ ਵਰਕਰਾਂ ਦਾ ਮਾਨ ਸਨਮਾਨ ਬਹਾਲ ਹੋਵੇਗਾ | ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਾਉਣ ਲਈ ਪਾਰਟੀ ਦੇ ਸਾਰੇ ਲੀਡਰ ਤੇ ਵਰਕਰ ਸਿਰਤੋੜ ਯਤਨ ਕਰ ਰਹੇ ਹਨ | ਇਸ ਮੌਕੇ ਦਫ਼ਤਰ ਇੰਚਾਰਜ ਸ. ਰਾਹੂਲਇੰਦਰ ਸਿੰਘ ਭੱਠਲ ਲਹਿਰਾਗਾਗਾ, ਸਾਬਕਾ ਜ਼ਿਲ੍ਹਾ ਪ੍ਰਧਾਨ ਰਜਿੰਦਰ ਸਿੰਘ ਰਾਜਾ ਬੀਰ ਕਲਾਂ, ਹਰਭਜਨ ਸਿੰਘ ਸਿੱਧੂ ਚੇਅਰਮੈਨ ਕਿਸਾਨ ਸੈੱਲ, ਕਿਰਨਜੀਤ ਸਿੰਘ ਮਿੱਠਾ ਪ੍ਰਧਾਨ ਪੰਜਾਬ ਸੈੱਲ, ਜਗਦੇਵ ਸਿੰਘ ਕਮਾਲੂ ਸਾਬਕਾ ਵਿਧਾਇਕ, ਮਨਜੀਤ ਸਿੰਘ ਕੋਟ ਫੱਤਾ, ਵਰਿੰਦਰ ਪੰਨਵਾਂ, ਕਬੱਡੀ ਖਿਡਾਰੀ ਗੋਬਿੰਦ ਸਿੰਘ ਗੈਰੀ, ਜੱਸੀ ਸਿੰਘ ਢੱਡਾ, ਸੀਨੀਅਰ ਆਗੂ ਮਲਕੀਤ ਸਿੰਘ ਗੁਰਾਇਆ, ਸਾਬਕਾ ਸਰਪੰਚ ਨਛੱਤਰ ਸਿੰਘ, ਕਬੱਡੀ ਖਿਡਾਰੀ ਬੂਟਾ ਸਿੰਘ, ਕਬੱਡੀ ਖਿਡਾਰੀ ਜਗਸ਼ੀਰ ਸਿੰਘ ਘੱਲੀ, ਕਾਂਗਰਸੀ ਆਗੂ ਸਵਰਨ ਸਿੰਘ ਸੇਮੀ, ਪੰਚ ਇੰਦਰਜੀਤ ਸਿੰਘ ਬਿੱਟੂ, ਸਾਬਕਾ ਸਰਪੰਚ ਬਲਵੰਤ ਸਿੰਘ ਧਾਲੀਵਾਲ, ਸਾਬਕਾ ਸਰਪੰਚ ਜੱਗਾ ਸਿੰਘ, ਸੁਸਾਇਟੀ ਮੈਂਬਰ ਨਸ਼ੀਬ ਸਿੰਘ, ਬਲਾਕ ਸੰਮਤੀ ਮੈਂਬਰ ਜਗਮੇਲ ਸਿੰਘ ਧਾਲੀਵਾਲ, ਸਾਬਕਾ ਸਰਪੰਚ ਸਤਵਿੰਦਰ ਸਿੰਘ ਧਾਲੀਵਾਲ, ਅੱਛਰਾ ਸਿੰਘ ਖ਼ਾਲਸਾ, ਕਾਂਗਰਸੀ ਆਗੂ ਸ਼ੈਸੀ ਸਿੰਘ ਬਰਮੇ ਕਾ, ਬੱਬੂ ਸਿੰਘ, ਸਤਨਾਮ ਸਿੰਘ ਸਿੱਧੂ ਟਰਾਸਪੋਟਰ, ਗੁਰਪ੍ਰੀਤ ਸਿੰਘ, ਹਰਵਿੰਦਰ ਸਿੰਘ ਵਿਰਕ, ਲਾਡੀ ਸਿੱਧੂ, ਦੀਪ ਸਿੰਘ ਗੁਰਵਿੰਦਰ ਸਿੰਘ ਤੇ ਯੁਵਰਾਜ ਸਿੰਘ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਵਿਚ ਔਰਤਾਂ ਤੇ ਪਿੰਡ ਦੇ ਮੋਹਤਵਰ ਵਿਅਕਤੀ ਹਾਜ਼ਰ ਸਨ |