22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੇ 55 ਲੱਖ, ਪਰਚਾ ਦਰਜ

Ad Position 21
No active advertisement
ਅਜੀਤ ਡੈਸਕ 01-06-2025
ਕੌਹਰੀਆਂ, 31 ਮਈ (ਸੁਨੀਲ ਕੁਮਾਰ ਗਰਗ)-ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਇੱਕ ਵਿਅਕਤੀ ਨਾਲ 55 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ ਵਿਚ ਚਾਰ ਜਣਿਆਂ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ | ਜਦੋਂ ਕਿ ਦੋਸ਼ੀਆਂ ਦੀ ਗਿ੍ਫ਼ਤਾਰੀ ਬਾਕੀ ਦੱਸੀ ਜਾ ਰਹੀ ਹੈ | ਇਸ ਸਬੰਧੀ ਚੌਂਕੀ ਕੌਹਰੀਆਂ ਦੇ ਇੰਚਾਰਜ ਰਘਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਕੱਦਮਾ ਹੁਕਮ ਨੰਬਰ ਪੀ.ਜੀ.ਡੀ.ਆਈ.ਡੀ 556487 ਐੱਸ.ਐੱਸ.ਪੀ ਸੰਗਰੂਰ ਵੱਲੋਂ ਬਲਕਾਰ ਸਿੰਘ ਪੁੱਤਰ ਨਿਰੰਜਨ ਸਿੰਘ ਵਾਸੀ ਸ਼ਾਦੀਹਰੀ, ਥਾਣਾ ਦਿੜ੍ਹਬਾ ਬਾਅਦ ਪੜਤਾਲ ਬਰ ਖ਼ਿਲਾਫ਼ ਹਰਨਾਮ ਸਿੰਘ ਉਰਫ਼ ਭੋਲਾ ਸਿੰਘ, ਪਰਮਜੀਤ ਕੌਰ ਪਤਨੀ ਹਰਨਾਮ ਸਿੰਘ ਉਰਫ਼ ਭੋਲਾ, ਗੁਰਪ੍ਰੀਤ ਸਿੰਘ ਪੁੱਤਰ ਹਰਨਾਮ ਸਿੰਘ ਉਰਫ਼ ਭੋਲਾ, ਵਾਸੀਅਨ ਸ਼ਾਦੀਹਰੀ ਹਾਲ ਆਬਾਦ ਕੈਨੇਡਾ ਅਤੇ ਬਿੱਕਰ ਸਿੰਘ ਪੁੱਤਰ ਬਲ ਸਿੰਘ ਸ਼ਾਦੀਹਰੀ ਦੇ ਦਰਜ਼ ਹੋਇਆ | ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਪਰੋਕਤ ਦੋਸ਼ੀਆਂ ਨੇ ਪੀੜਤ ਬਲਕਾਰ ਸਿੰਘ ਦੇ ਲੜਕੇ ਨਵਦੀਪ ਸਿੰਘ ਨੂੰ ਵਿਦੇਸ਼ ਅਮਰੀਕਾ ਭੇਜਣ ਬਾਰੇ ਗੱਲਬਾਤ ਹੋਈ ਸੀ | ਜੋ ਕਿ ਨਵਦੀਪ ਸਿੰਘ ਉਕਤ ਨੂੰ ਸਾਡੇ ਸੱਤ ਮਹੀਨੇ ਵੱਖ ਵੱਖ ਦੇਸ਼ਾਂ ਵਿਚ ਘੁਮਾਉਂਦੇ ਰਹੇ ਅਤੇ ਅਮਰੀਕਾ ਭੇਜਣ ਦੇ ਲਾਰੇ ਵੀ ਲਾਉਂਦੇ ਰਹੇ | ਅਖੀਰ ਹਾਰ ਹੰਭ ਕੇ ਵਾਪਸ ਇੰਡੀਆ ਆ ਗਿਆ | ਦੋਸ਼ੀਆਂ ਨੇ ਨਾਂ ਤਾਂ ਪੀੜਤ ਦੇ ਲੜਕੇ ਨੂੰ ਵਿਦੇਸ਼ ਅਮਰੀਕਾ ਭੇਜਿਆ ਅਤੇ ਨਾ ਹੀ ਉਸ ਪਾਸੋਂ ਹਾਸਿਲ ਕੀਤੀ ਰਕਮ ਵਾਪਸ ਕੀਤੀ | ਜਿਸ ਦੇ ਚੱਲਦਿਆਂ ਦਿੜ੍ਹਬਾ ਪੁਲਿਸ ਵੱਲੋਂ ਉਪਰੋਕਤ ਦੋਸ਼ੀਆਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਅਤੇ ਇਮੀਗ੍ਰੇਸ਼ਨ ਐਕਟ ਹੇਠ ਪਰਚਾ ਦਰਜ ਕੀਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਸਵ: ਸੁਖਦੇਵ ਸਿੰਘ ਢੀਂਡਸਾ ਦਾ ਅੰਗੀਠਾ ਸੰਭਾਲਣ ਦੀ ਰਸਮ ਅੱਜ <br/> ਅਗਲੀ ਖ਼ਬਰ ਆਸਟੇ੍ਰਲੀਆ ਭੇਜਣ ਬਦਲੇ ਈਰਾਨ ਪਹੁੰਚਾ ਕੇ ਪੈਸੇ ਦੀ ਮੰਗ ਕਰਨ 'ਤੇ ਮਾਮਲਾ ਦਰਜ
Ad Position 24