ਸੰਗਰੂਰ, 31 ਮਈ (ਅਮਨਦੀਪ ਸਿੰਘ ਬਿੱਟਾ)-ਸੰਗਰੂਰ ਡਿਸਟਿ੍ਕਟ ਇੰਡਸਟਰੀਅਲ ਚੈਂਬਰ ਬਲਾਕ ਸੰਗਰੂਰ ਦੀ ਪਹਿਲੀ ਅਗਜੈਕਟਿਵ ਮੀਟਿੰਗ ਕਲਾਸਿਕ ਹੋਟਲ ਵਿਚ ਵਿਸ਼ਾਲ ਗੁਪਤਾ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਮਹਿਰੂਮ ਨੇਤਾ ਸ. ਸੁਖਦੇਵ ਸਿੰਘ ਢੀਂਡਸਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਚੈਂਬਰ ਦੀਆਂ ਭਵਿੱਖ ਦੀਆਂ ਨੀਤੀਆਂ ਦੇ ਵਿਚਾਰ- ਵਟਾਂਦਰਾ ਕੀਤਾ ਗਿਆ | ਪੈਟਰਨ ਅਸ਼ੋਕ ਗਰਗ ਵੱਲੋਂ ਹਰ ਮੈਂਬਰ ਨੂੰ ਆਪਣੀ ਫ਼ੈਕਟਰੀ, ਮਕਾਨ ਵਿਖੇ ਪੌਦਾ ਲਗਾਉਣ ਅਤੇ ਉਸ ਦੀ ਸਾਂਭ-ਸੰਭਾਲ ਲਈ ਪ੍ਰੇਰਿਤ ਕੀਤਾ ਗਿਆ | ਪੈਟਰਨ ਹਰੀ ਓਮ ਜਿੰਦਲ ਵਲੋਂ ਯੋਗਾ ਕੈਂਪ, ਹੈਲਥ ਕੈਂਪ ਲਗਾਉਣ ਅਤੇ ਆਪਸੀ ਤਾਲਮੇਲ ਵਧਾਉਣ ਲਈ ਇੱਕ ਪਰਿਵਾਰਕ ਟੂਰ ਦਾ ਵਿਚਾਰ ਵੀ ਰੱਖਿਆ ਗਿਆ | ਸਮੂਹ ਮੈਂਬਰਾਂ ਵਲੋਂ ਮੀਟਿੰਗ ਵਿਚ ਪਾਏ ਗਏ ਮਤਿਆਂ ਤੇ ਸਹਿਮਤੀ ਦਿੱਤੀ ਗਈ | ਸ੍ਰੀ ਗੁਪਤਾ ਵਲੋਂ ਫੋਕਨ ਪੁਆਇੰਟ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੁਲਿਸ ਪੈਟਰੋਲਿੰਗ ਲਈ ਉੱਚ ਅਧਿਕਾਰੀਆਂ ਨਾਲ ਵੀ ਸੰਪਰਕ ਕਰਨ ਦੀ ਗੱਲ ਕੀਤੀ | ਵਿਸ਼ਾਲ ਗੁਪਤਾ ਵੱਲੋਂ ਭਰੋਸਾ ਦਿੱਤਾ ਗਿਆ ਕਿ ਹਰ ਇੱਕ ਫ਼ੈਕਟਰੀ ਮਾਲਕ ਅਤੇ ਉਨ੍ਹਾਂ ਦੇ ਮੁਲਾਜ਼ਮਾਂ ਦੀ ਸੁਰੱਖਿਆ ਸਾਡਾ ਪਹਿਲਾ ਕੰਮ ਹੈ | ਇਸ ਮੌਕੇ ਸੈਕਟਰੀ ਸਰਾਂਸ਼ ਗਰਗ, ਕੈਸ਼ੀਅਰ ਰਾਕੇਸ਼ ਗਰਗ ਰੌਕੀ, ਸੀ. ਵਾਇਸ ਪ੍ਰਧਾਨ ਆਦਰਸ਼ ਗਰਗ, ਮਨੀਸ਼ ਗਰਗ, ਵਾ. ਪ੍ਰਧਾਨ ਅਸ਼ੀਸ਼ ਗੋਇਲ, ਅੰਕੁਰ ਗਰਗ, ਪੈੱ੍ਰਸ ਸੈਕਟਰੀ ਸੇਵਕ ਜਿੰਦਲ, ਪੀ.ਆਰ.ਓ. ਨਿਤੇਸ਼ ਮਘਾਨ, ਅੰਕੁਰ ਬਾਂਸਲ, ਰਾਜੇਸ਼ ਗਰਗ (ਬੱਬੂ), ਸੰਦੀਪ ਸਿੰਗਲਾ (ਜੋਲੀ), ਸੰਜੀਵ ਬਾਂਸਲ, ਅੰਮਿ੍ਤ ਪਾਲ, ਕਮਲ ਕਾਂਤ, ਰਜੀਵ ਗਰਗ, ਸੰਜੇ ਬਾਂਸਲ, ਰਾਜਿੰਦਰ ਮਿੱਤਲ, ਵਿਸ਼ਾਲ ਗਰਗ ਵਿਸ਼ੂ, ਨਵਦੀਪ ਗਰਗ, ਹਨੀ ਬਾਂਸਲ, ਅਰੁਣ ਕੁਮਾਰ, ਨਰੇਸ਼ ਸਿੰਗਲਾ, ਪ੍ਰਵੀਨ ਰੁਮਾਨੀ, ਰਵਿੰਦਰ ਮਿੱਤਲ, ਰਾਜਿੰਦਰ ਕੁਮਾਰ ਪੱਪੂ, ਭਰਤ ਨਾਗਪਾਲ, ਰਾਕੇਸ਼ ਗਰਗ, ਰਾਜਿੰਦਰ ਕੁਮਾਰ ਆਦਿ ਮੈਂਬਰ ਮੌਜੂਦ ਸਨ | ਅੰਕੁਰ ਗਰਗ ਵੱਲੋਂ ਆਏ ਹੋਏ ਸਾਰੇ ਮੈਂਬਰਾਂ ਦਾ ਪਹੁੰਚਣ 'ਤੇ ਧੰਨਵਾਦ ਕੀਤਾ ਗਿਆ |