ਚੀਮਾ ਮੰਡੀ, 31 ਮਈ (ਜਗਰਾਜ ਮਾਨ)-ਜ਼ਿਲ੍ਹਾ ਸੰਗਰੂਰ ਦੇ ਪਿੰਡ ਬੀਰ ਕਲਾਂ ਦੇ ਮਿੱਠੂ ਸਿੰਘ (ਰੋਹੀ) ਦੀ ਸਪੁੱਤਰੀ ਤੇ ਸਰਕਾਰੀ ਸੈਕੰਡਰੀ ਸਕੂਲ ਰੈਜ਼ੀਡੈਸ਼ਲ ਸਕੂਲ ਫ਼ਾਰ ਮੈਰੀਟੋਰੀਅਸ ਸਟੂਡੈਂਟਸ ਬਠਿੰਡਾ ਦੀ ਵਿਦਿਆਰਥਣ ਰਮਨਦੀਪ ਕੌਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਏ ਬਾਰ੍ਹਵੀਂ ਕਲਾਸ ਦੇ ਨਤੀਜੇ ਚੋ 500 'ਚਾੋ 489 (97.80 ਫ਼ੀਸਦੀ, ਅੰਕ ਹਾਸਲ ਕਰ ਕੇ ਜ਼ਿਲ੍ਹਾ ਬਠਿੰਡਾ 'ਚੋ ਤੀਜੀ ਪੁਜ਼ੀਸ਼ਨ ਤੇ ਪੰਜਾਬ ਚੋ 11ਵਾਂ ਰੈਂਕ ਹਾਸਲ ਕਰ ਕੇ ਜ਼ਿਲ੍ਹਾ ਬਠਿੰਡਾ ਤੇ ਜ਼ਿਲ੍ਹਾ ਸੰਗਰੂਰ ਦਾ ਨਾਮ ਰੌਸ਼ਨ ਕਰਨ ਦੇ ਨਾਲ ਨਾਲ ਆਪਣੇ ਪਿੰਡ ਤੇ ਮਾਤਾ ਪਿਤਾ ਦਾ ਨਾਮ ਵੀ ਰੌਸ਼ਨ ਕੀਤਾ ਹੈ, ਰਮਨਦੀਪ ਕੌਰ ਦਾ ਅੱਜ ਆਪਣੇ ਜੱਦੀ ਪਿੰਡ ਪਹੰੁਚਣ ਤੇ ਪਿੰਡ ਦੀ ਗ੍ਰਾਮ ਪੰਚਾਇਤ ਵਲੋਂ ਮਿਲਕ ਪਲਾਂਟ ਸੰਗਰੂਰ ਦੇ ਸਾਬਕਾ ਚੇਅਰਮੈਨ ਤੇ ਸਾਬਕਾ ਸਰਪੰਚ ਖੁਸ਼ਪਾਲ ਸਿੰਘ ਬੀਰ ਕਲਾਂ ਦੇ ਗ੍ਰਹਿ ਵਿਖੇ ਮੌਜੂਦਾ ਸਰਪੰਚ ਜਸਵੰਤ ਸਿੰਘ ਦੀ ਅਗਵਾਈ ਵਿਚ ਸਮੂਹ ਗ੍ਰਾਮ ਪੰਚਾਇਤ ਵਲੋਂ 51 ਸੌ ਰੁਪਏ ਦੀ ਨਕਦ ਰਾਸ਼ੀ ਤੇ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ | ਇੱਥੇ ਦੱਸਣਯੋਗ ਹੈ ਕਿ ਰਮਨਦੀਪ ਕੌਰ ਤਿੰਨ ਭੈਣਾਂ ਹਨ | ਇਸ ਮੌਕੇ ਰਮਨਦੀਪ ਕੌਰ ਦੇ ਪਿਤਾ ਮਿੱਠੂ ਸਿੰਘ ਰੋਹੀ, ਪੰਚ ਊਧਮ ਸਿੰਘ, ਕੁਲਦੀਪ ਸਿੰਘ, ਭਜਨ ਸਿੰਘ, ਭੋਲਾ ਸਿੰਘ ਕਲੱਬ ਪ੍ਰਧਾਨ, ਨੰਬਰਦਾਰ ਗੁਰਪਾਲ ਸਿੰਘ, ਹਰਮੇਲ ਸਿੰਘ ਸੁਸਾਇਟੀ ਮੈਂਬਰ, ਗੁਰਵਿੰਦਰ ਸਿੰਘ, ਅਵਤਾਰ ਸਿੰਘ, ਖੁਸ਼ਪਾਲ ਸਿੰਘ ਖ਼ੁਸ਼ੀ, ਨਿਰਭੈ ਸਿੰਘ, ਹੇਮਾ ਸਿੰਘ, ਨਾਮਦੇਵ ਸਿੰਘ, ਬੱਲਾ ਸਿੰਘ ਹਾਜ਼ਰ ਸਨ |