ਸੁਨਾਮ ਊਧਮ ਸਿੰਘ ਵਾਲਾ, 31 ਮਈ (ਰੁਪਿੰਦਰ ਸਿੰਘ ਸੱਗੂ)-ਪੀਰਾਂ ਦਾ ਪੀਰ ਬਾਬਾ ਚਿਰੰਗੀ ਸ਼ਾਹ ਦਾ 49ਵਾਂ ਵਿਸ਼ਾਲ ਮੇਲਾ 4 ਤੇ 5 ਜੂਨ ਨੂੰ ਪੀਰ ਬਾਬਾ ਚਿੰਰਗੀ ਸ਼ਾਹ ਦੀ ਦਰਗਾਹ ਵਿਖੇ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | ਇਸ ਮੇਲੇ ਦੀਆਂ ਤਿਆਰੀਆਂ ਬਹੁਤ ਹੀ ਜ਼ੋਰਾਂ 'ਤੇ ਚੱਲ ਰਹੀਆਂ ਹਨ | ਇਸ ਮੌਕੇ ਤੇ ਕਮੇਟੀ ਦੇ ਪ੍ਰਧਾਨ ਸੁਰੇਸ਼ ਜਿੰਦਲ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੀਰ ਬਾਬਾ ਚਿਰੰਗੀ ਸ਼ਾਹ ਦਾ ਮੇਲਾ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | ਇਸ ਮੌਕੇ ਤੇ ਉਨ੍ਹਾਂ ਦੱਸਿਆ ਕਿ ਇਸ ਮੇਲੇ ਵਿਚ 4 ਜੂਨ ਨੂੰ ਸਾਮ ਨੂੰ 8 ਵਜੇ ਦਰਬਾਰ ਤੇ ਜਸ਼ਨ-ਏ-ਮਹਿਫਿਲ ਹੋਵੇਗੀ | ਜਿਸ ਵਿਚ ਉੱਘੇ ਸੂਫ਼ੀ ਗਾਇਕ ਲਵਜੀਤ ਖ਼ਾਨ ਆਪਣੀ ਸੂਫ਼ੀ ਗਾਇਕੀ ਨਾਲ ਭਗਤਾ ਨੂੰ ਨਿਹਾਲ ਕਰਨਗੇ | ਇਸ ਤੋ ਇਲਾਵਾ ਹੋਰ ਕਲਾਕਾਰ ਵੀ ਆਪਣੇ ਫਨ ਦਾ ਮੁਜ਼ਾਹਰਾ ਕਰਨਗੇ | ਉਨ੍ਹਾਂ ਦੱਸਿਆ ਕਿ 5 ਜੂਨ ਨੂੰ ਬਾਬਾ ਜੀ ਦੇ ਦਰਬਾਰ ਤੇ ਮੇਲਾ ਭਰੇਗਾ ਇਸ ਤੋ ਇਲਾਵਾ ਇਹ ਦੋਵੇਂ ਦਿਨ ਨੂੰ ਬਾਬਾ ਜੀ ਮੇਲਾ ਭਰੇਗਾ | ਉਨ੍ਹਾਂ ਦੱਸਿਆ ਕਿ ਇਸ ਮੇਲੇ ਨੂੰ ਲੈ ਕੇ ਕਮੇਟੀ ਮੈਂਬਰਾਂ ਦੀਆ ਬਰਾਬਰ ਡਿਊਟੀਆਂ ਲਗਾਈਆਂ ਗਈਆਂ ਹਨ | ਇਸ ਮੌਕੇ ਤੇ ਜਤਿੰਦਰ ਮਾਦਾ, ਰਮੇਸ਼ ਚਾਵਲਾ, ਰਾਜਿੰਦਰ ਕੁਮਾਰ ਰਾਜੂ, ਜਗਦੀਸ ਪੂਰੀ, ਖੁਸਪ੍ਰੀਤ ਸਿੰਘ, ਅਜੈ ਚੰਦਨ, ਪ੍ਰਦੀਪ ਮਿੱਤਲ, ਕੁਲਦੀਪ ਸਿੰਘ, ਗੁਰਦੀਪ ਸਿੰਘ, ਸੋਨੂੰ ਕੁਮਾਰ ਅਤੇ ਮੋਹਿਤ ਕੁਮਾਰ ਸਮੇਤ ਕਮੇਟੀ ਮੈਂਬਰ ਹਾਜ਼ਰ ਸਨ |