22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਅਰੋੜਾ ਮਹਾਂਸਭਾ ਵਲੋਂ ਅਰੂਟ ਮਹਾਰਾਜ ਜੀ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ ਅੱਜ <br/>

Ad Position 21
No active advertisement
ਅਜੀਤ ਡੈਸਕ 01-06-2025
ਸੰਗਰੂਰ, 31 ਮਈ (ਚੌਧਰੀ ਨੰਦ ਲਾਲ ਗਾਂਧੀ)-ਸਥਾਨਕ ਮਾਤਾ ਸ੍ਰੀ ਮਨਸਾ ਦੇਵੀ ਮੰਦਿਰ ਨਾਭਾ ਗੇਟ ਵਿਖੇ ਅਰੋੜਾ ਵੰਸ਼ ਸਮਾਜ ਦੇ ਸੰਸਥਾਪਕ ਸੂਰਿਆਵੰਸ਼ੀ ਸ਼੍ਰੀ ਅਰੂਟ ਜੀ ਮਹਾਰਾਜ ਜੀ ਦੀ ਪਵਿੱਤਰ ਜਯੰਤੀ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਅਰੋੜਾ ਮਹਾਂਸਭਾ ਦੇ ਪ੍ਰਧਾਨ ਡਾਕਟਰ ਮਹਿੰਦਰ ਬਾਬਾ ਨੰਦਵਾਨੀ, ਸੂਬਾ ਜਨਰਲ ਸਕੱਤਰ ਹਰੀਸ਼ ਟੁੱਟੇਜਾ, ਸਮਾਜ ਸੇਵੀ ਅਤੇ ਸੀਨੀਅਰ ਭਾਜਪਾ ਆਗੂ ਜਤਿੰਦਰ ਕਾਲੜਾ, ਜ਼ਿਲ੍ਹਾ ਖ਼ਜ਼ਾਨਚੀ ਸਰਵਣ ਸਚਦੇਵਾ ਦੀ ਅਗਵਾਈ ਵਿਚ ਮਨਾਈ ਗਈ | ਵਿਸ਼ੇਸ਼ ਤੌਰ 'ਤੇ ਸੰਗਰੂਰ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸੂਬਾਈ ਪੈਨਸ਼ਨਰ ਆਗੂ ਰਾਜ ਕੁਮਾਰ ਅਰੋੜਾ, ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਨਰੇਸ਼ ਗਾਬਾ, ਉੱਘੇ ਸਮਾਜ ਸੇਵੀ ਨਗਰ ਕੌਂਸਲਰ ਨੱਥੂ ਲਾਲ ਢੀਂਗਰਾ, ਸਭਾ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਨਗਰ ਕੌਂਸਲਰ ਮਨੀ ਕਥੂਰੀਆ, ਨਗਰ ਕੌਂਸਲਰ ਰੀਤੂ ਕੰਡਾ, ਨਗਰ ਕੌਂਸਲਰ ਜਯੋਤੀ ਪ੍ਰਕਾਸ਼ ਗਾਬਾ, ਨਗਰ ਕੌਂਸਲਰ ਹਿਮਾਂਸ਼ੂ ਗਾਬਾ, ਸਮਾਜ ਸੇਵੀ ਹੈਪੀ ਕੰਡਾ, ਲਾਈਟ ਅਤੇ ਸਾਊਾਡ ਵੈੱਲਫੇਅਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਪ੍ਰਕਾਸ਼ ਚੰਦ ਕਾਲਾ, ਨਗਨ ਸਾਹਿਬ ਦਾਸ ਸੇਵਾ ਦਲ ਦੇ ਪ੍ਰਧਾਨ ਹਰੀਸ਼ ਅਰੋੜਾ, ਸਮਾਜਸੇਵੀ ਨੇਹਾ ਗਰੋਵਰ ਨੇ ਸ਼ਮੂਲੀਅਤ ਕੀਤੀ | ਉੱਘੇ ਸਮਾਜ ਸੇਵੀ ਅਤੇ ਜੈ ਜਵਾਲਾ ਸੇਵਾ ਸੰਮਤੀ ਦੇ ਚੇਅਰਮੈਨ ਸ੍ਰੀ ਰਾਜ ਕੁਮਾਰ ਅਰੋੜਾ ਨੇ ਮੰਚ ਸੰਚਾਲਨ ਦੌਰਾਨ ਕਿਹਾ ਕਿ ਜਦੋਂ ਵੀ ਦੇਸ਼ ਅਤੇ ਧਰਮ ਤੇ ਖ਼ਤਰਾ ਆਇਆ ਹੈ ਅਰੋੜਾ ਬਿਰਾਦਰੀ ਨੇ ਸ਼੍ਰੀ ਅਰੂਟ ਜੀ ਮਹਾਰਾਜ ਦੇ ਸਿਧਾਂਤਾਂ ਤੇ ਚਲਦੇ ਹੋਏ ਕੁਰਬਾਨੀਆਂ ਕਰਨ ਤੋਂ ਪਿੱਛੇ ਪੈਰ ਨਹੀਂ ਹਟਾਇਆ ਸਗੋਂ ਦੇਸ਼ ਅਤੇ ਧਰਮ ਦੀ ਰਖਿਆ ਕੀਤੀ | ਮਹਾਂਸਭਾ ਦੇ ਪ੍ਰਧਾਨ ਡਾਕਟਰ ਮੋਹਿੰਦਰ ਬਾਬਾ ਅਤੇ ਸੂਬਾ ਜਨਰਲ ਸਕੱਤਰ ਹਰੀਸ਼ ਟੁੱਟੇਜਾ ਨੇ ਕਿਹਾ ਕਿ ਅਰੂਟ ਜੀ ਮਹਾਰਾਜ ਭਗਵਾਨ ਸ਼੍ਰੀ ਰਾਮ ਜੀ ਦੇ ਵੰਸ਼ਜ ਹਨ ਇਹਨਾਂ ਨੇ ਭਗਵਾਨ ਪਰਸ਼ੂਰਾਮ ਜੀ ਤੋਂ ਸਿੱਖਿਆ ਪ੍ਰਾਪਤ ਕੀਤੀ ਅਤੇ ਅਰੋੜਾ ਮਹਾਸਭਾ ਪੂਰੇ ਪੰਜਾਬ ਵਿਚ ਅਰੋੜਾ ਸਮਾਜ ਨੂੰ ਇਕ ਜੁੱਟ ਕਰਨ ਲਈ ਯਤਨ ਕਰ ਰਹੀ ਹੈ | ਨਰੇਸ਼ ਗਾਬ, ਨੱਥੂ ਲਾਲ ਢੀਂਗਰਾ, ਮਨੀ ਕਥੂਰੀਆ, ਰੀਤੂ ਕੰਡਾ, ਜੋਤੀ ਗਾਬਾ, ਹਿਮਾਂਸ਼ੂ ਗਾਬਾ, ਨੰਦ ਲਾਲ ਅਰੋੜਾ, ਤਿਲਕ ਰਾਜ ਸਤੀਜਾ ਨੇ ਵੀ ਅੱਜ ਦੇ ਸ਼ੁਭ ਅਤੇ ਖੁਸ਼ੀ ਦੇ ਦਿਹਾੜੇ ਤੇ ਸਮੂਹ ਅਰੋੜਾ ਸਮਾਜ ਨੂੰ ਮੁਬਾਰਕਬਾਦ ਦਿੱਤੀ ਆਰਤੀ ਡਾਕਟਰ ਬਾਬਾ ਅਤੇ ਟੁੱਟੇਜਾ ਨੇ ਦੱਸਿਆ ਕਿ ਅਰੁਟ ਮਹਾਰਾਜ ਜੀ ਦੇ ਜਨਮ ਦਿਨ ਨੂੰ ਸਮਰਪਿਤ 1 ਜੂਨ ਨੂੰ ਸਵੇਰੇ 10 ਵਜੇ ਦੰਦਾ ਚੈੱਕਅਪ ਕੈਂਪ ਲਗਾਇਆ ਜਾਵੇਗਾ | ਇਸ ਮੌਕੇ ਅਰੋੜਾ ਸਮਾਜ ਦੇ ਬਜੁਰਗਾ ਦਾ ਸਨਮਾਨ ਵੀ ਕੀਤਾ ਜਾਵੇਗਾ | ਇਸ ਮੌਕੇ ਤੇ ਹਰੀ ਚੰਦ ਵਰਮਾ, ਡਾਕਟਰ ਦੀਪਕ ਗਰੋਵਰ, ਨਰੇਸ਼ ਬਾਂਗੀਆ, ਤਰੁਣ ਖਰਬੰਦਾ, ਡਿੰਪਲ ਅਰੋੜਾ, ਪ੍ਰੇਮ ਗਰੋਵਰ, ਤਰੁਣ ਮਦਾਨ, ਰਿੰਕੂ, ਹੈਪੀ ਮੁਲਤਾਨੀ, ਮੁਕੇਸ਼ ਟੁੱਟੇਜਾ, ਅਸ਼ੋਕ ਘਾਵਰੀ, ਨੀਰਜ ਟੁੱਟੇਜਾ, ਜਤਿੰਦਰ ਪਾਹਵਾ, ਯਸ਼ਪਾਲ ਸ਼ਰਮਾ, ਰਾਜ ਚੌਧਰੀ, ਭੁਪਿੰਦਰ ਨਾਗਪਾਲ, ਰਾਮ ਲਾਲ ਗੁਲਾਟੀ, ਵਿਜੇ ਕਾਂਤ, ਆਸ਼ਾ ਰਾਣੀ, ਕੋਮਲ, ਚੰਦਰ ਕਾਲੜਾ, ਟੀਟੂ ਸ਼ਰਮਾ, ਜਤਿਨ ਥਾਰੇਜ, ਜਗਦੀਸ਼ ਨੰਦਵਾਨੀ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਪ੍ਰਾਚੀਨ ਭਾਰਤੀ ਇਲਾਜ ਪ੍ਰਣਾਲੀਆਂ ਦੀ ਮਨੁੱਖ ਨੂੰ ਤੰਦਰੁਸਤ ਰੱਖਣ ਵਿਚ ਬਹੁਤ ਮਹੱਤਵਪੂਰਨ ਭੂਮਿਕਾ-ਡਾ. ਭੰਡਾਰੀ ਅਗਲੀ ਖ਼ਬਰ ਪੀਰ ਬਾਬਾ ਚਿਰੰਗੀ ਸ਼ਾਹ ਦਾ 49 ਵਾਂ ਵਿਸ਼ਾਲ ਮੇਲਾ 4 ਤੇ 5 ਜੂਨ ਨੂੰ… <br/>
Ad Position 24