ਸੰਗਰੂਰ, 31 ਮਈ (ਚੌਧਰੀ ਨੰਦ ਲਾਲ ਗਾਂਧੀ)-ਸੰਗਰੂਰ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਸਥਾਨਕ ਜ਼ਿਲ੍ਹਾ ਪੈਨਸ਼ਨਰ ਭਵਨ ਤਹਿਸੀਲ ਕੰਪਲੈਕਸ ਵਿਖੇ ਸੱਭਿਆਚਾਰਕ ਅਤੇ ਸਨਮਾਨ ਸਮਾਰੋਹ ਦਾ ਆਯੋਜਨ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸੂਬਾਈ ਪੈਨਸ਼ਨਰ ਆਗੂ ਰਾਜ ਕੁਮਾਰ ਅਰੋੜਾ ਦੀ ਅਗਵਾਈ ਵਿਚ ਸੰਪੰਨ ਹੋਇਆ | ਸ੍ਰੀ ਅਰੋੜਾ ਨਾਲ ਪ੍ਰਧਾਨਗੀ ਮੰਡਲ ਵਿਚ ਚੇਅਰਮੈਨ ਸ੍ਰੀ ਰਵਿੰਦਰ ਗੁੱਡੂ, ਵਾਇਸ ਚੇਅਰਮੈਨ ਲਾਲ ਚੰਦ ਸੈਣੀ, ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਖ਼ਾਲਸਾ, ਓਮ ਪ੍ਰਕਾਸ਼ ਖਿੱਪਲ, ਕਰਨੈਲ ਸਿੰਘ ਸੇਖੋਂ, ਡਾ. ਮਨਮੋਹਨ ਸਿੰਘ, ਕਿਸ਼ੋਰੀ ਲਾਲ, ਮੁੱਖ ਸਲਾਹਕਾਰ ਆਰ.ਐਲ.ਪਾਂਧੀ, ਜਨਰਲ ਸਕੱਤਰ ਕੰਵਲਜੀਤ ਸਿੰਘ, ਮੰਗਤ ਰਾਜ ਸਖੀਜਾ, ਵਿੱਤ ਸਕੱਤਰ ਸੁਰਿੰਦਰ ਸਿੰਘ ਸੋਢੀ, ਸਕੱਤਰ ਜਨਰਲ ਤਿਲਕ ਰਾਜ ਸਤੀਜਾ, ਪ੍ਰਬੰਧਕੀ ਸਕੱਤਰ ਰਾਜ ਕੁਮਾਰ ਬਾਂਸਲ, ਬਲਦੇਵ ਰਾਜ ਮਦਾਨ, ਜਨਕ ਰਾਜ ਜੋਸ਼ੀ, ਅਸ਼ੋਕ ਨਾਗਪਾਲ ਅਤੇ ਪਵਿੱਤਰ ਕੌਰ ਗਰੇਵਾਲ ਅਤੇ ਮੈਡਮ ਹਰਵਿੰਦਰ ਕੌਰ ਮੌਜੂਦ ਸਨ | ਪ੍ਰਧਾਨ ਰਾਜ ਕੁਮਾਰ ਅਰੋੜਾ ਨੇ ਦੱਸਿਆ ਕਿ ਅੱਜ ਦੇ ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਸਿਹਤ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਕਰਵਾਏ ਸੈਮੀਨਾਰ ਵਿਚ ਦੂਹਰੀ ਵਾਰ ਦੇ ਰਾਜ ਪੁਰਸਕਾਰ ਨਾਲ ਸਨਮਾਨਿਤ ਕੁਦਰਤੀ ਇਲਾਜ ਪ੍ਰਣਾਲੀ ਮਾਹਰ ਡਾ ਹਰਪ੍ਰੀਤ ਸਿੰਘ ਭੰਡਾਰੀ ਨੇ ਸੰਬੋਧਨ ਕੀਤਾ | ਮਾਨਸਿਕ ਸਿਹਤ ਬਾਰੇ ਬੋਲਦਿਆਂ ਡਾ ਭੰਡਾਰੀ ਨੇ ਕਿਹਾ ਕਿ ਸਮਾਂ ਹੀ ਐਸਾ ਆ ਗਿਆ ਹੈ ਕਿ ਮਨੋਰੋਗੀਆਂ ਦੀ ਗਿਣਤੀ ਦਿਨੋਂ-ਦਿਨ ਵਧਦੀ ਜਾ ਰਹੀ ਹੈ, ਜੋ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ | ਮਾਨਸਿਕ ਰੋਗ ਕਿਸੇ ਵੀ ਉਮਰ ਦੇ ਲੋਕਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ | ਮਾਨਸਿਕ ਸਿਹਤ ਸਾਡੀ ਜ਼ਿੰਦਗੀ ਦੇ ਹਰ ਖੇਤਰ ਨੂੰ ਪ੍ਰਭਾਵਿਤ ਕਰ ਸਕਦੀ ਹੈ, ਅਸੀਂ ਕਿਵੇਂ ਸੋਚਦੇ ਹਾਂ, ਕਿਵੇਂ ਮਹਿਸੂਸ ਕਰਦੇ ਹਾਂ, ਜੀਵਨ ਕਿਵੇਂ ਜਿਊਣਾ ਹੈ ਅਤੇ ਜੀਵਨ ਦੀਆਂ ਸਮੱਸਿਆਵਾਂ ਨੂੰ ਕਿਵੇਂ ਹੱਲ ਕਰਨਾ ਹੈ | ਇਹ ਸਭ ਸਾਡੀ ਮਾਨਸਿਕ ਸਿਹਤ ਦੇ ਪੱਧਰ ਨੂੰ ਨਿਰਧਾਰਿਤ ਕਰਦੀਆਂ ਹਨ | ਡਾ ਭੰਡਾਰੀ ਨੇ ਕਿਹਾ ਕਿ ਮਨ ਦੀ ਉਦਾਸੀ, ਇੱਛਾ ਦਾ ਘਟਣਾ, ਮਨੋਵਿਸ਼ਵਾਸ ਦਾ ਘਟਨਾ, ਜਲਦੀ ਥੱਕਣਾ ਅਤੇ ਭੁੱਖ ਵਿਚ ਬਦਲਾਵ, ਪਛਤਾਵੇ ਦੇ ਵਿਚਾਰ ਮਰੀਜ਼ ਦੇ ਰੋਗ ਨੂੰ ਹੋਰ ਵੀ ਵਧਾ ਸਕਦੇ ਹਨ | ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਨੀਂਦ ਤੁਹਾਡੇ ਸੁਭਾਅ ਨੂੰ ਪ੍ਰਭਾਵਿਤ ਕਰਦੀ ਹੈ, ਜੇ ਚੰਗੀ ਨੀਂਦ ਨਹੀਂ ਆਉਂਦੀ ਤਾਂ ਤੁਸੀਂ ਚਿੜਚਿੜੇ ਅਤੇ ਗ਼ੁੱਸੇ ਵਿਚ ਵਧੇਰੇ ਆਸਾਨੀ ਨਾਲ ਆ ਸਕਦੇ ਹੋ | ਜੇ ਕਾਫੀ ਲੰਮੇ ਸਮੇਂ ਤੱਕ ਅਨੀਂਦਰਾ ਰਹੇ ਤਾਂ ਮਾਨਸਿਕ ਸਿਹਤ ਖ਼ਰਾਬ ਹੋ ਸਕਦੀ ਹੈ | ਇਹ ਕੋਸ਼ਿਸ਼ ਹੋਵੇ ਕਿ ਨਿਯਮਿਤ ਤੌਰ 'ਤੇ ਹਰ ਰੋਜ਼ ਰਾਤ ਨੂੰ 6 ਤੋਂ 8 ਘੰਟਿਆਂ ਦੀ ਨੀਂਦ ਪੂਰੀ ਕੀਤੀ ਜਾਵੇ | ਡਾ ਭੰਡਾਰੀ ਨੇ ਸੰਬੋਧਨ ਦੌਰਾਨ ਕਿਹਾ ਕਿ ਵਾਰ-ਵਾਰ ਮੂਡ ਬਦਲਣਾ ਵੀ ਮਾਨਸਿਕ ਸਿਹਤ ਦੇ ਵਿਗੜਨ ਦਾ ਸੰਕੇਤ ਹੈ | ਇਸ ਕਾਰਨ ਮਰੀਜ਼ ਕਦੇ ਖ਼ੁਸ਼ ਹੋ ਜਾਂਦਾ ਹੈ, ਕਦੇ ਬਹੁਤ ਗ਼ੁੱਸੇ ਜਾਂ ਤਣਾਅ ਵਾਲਾ ਹੋ ਜਾਂਦਾ ਹੈ | ਯੋਗ, ਆਯੁਰਵੈਦ ਅਤੇ ਕੁਦਰਤੀ ਇਲਾਜ ਪ੍ਰਣਾਲੀ ਬਾਰੇ ਬੋਲਦਿਆਂ ਡਾ ਭੰਡਾਰੀ ਨੇ ਕਿਹਾ ਕਿ ਇਹ ਪ੍ਰਾਚੀਨ ਭਾਰਤੀ ਇਲਾਜ ਪ੍ਰਣਾਲੀਆਂ ਮਨੁੱਖੀ ਸਰੀਰ ਨੂੰ ਤੰਦਰੁਸਤ ਰੱਖਣ ਵਿਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ | ਯੋਗ ਕਰਨ ਨਾਲ, ਅਸੀਂ ਨਾ ਸਿਰਫ਼ ਸਰੀਰਕ ਤੌਰ ਤੇ ਸਿਹਤਮੰਦ ਹੁੰਦੇ ਹਾਂ, ਸਗੋਂ ਮਾਨਸਿਕ ਤੌਰ ਤੇ ਵੀ ਸਿਹਤਮੰਦ ਹੁੰਦੇ ਹਾਂ, ਅਤੇ ਸਾਨੂੰ ਅੰਦਰੋਂ ਮਨ ਦੀ ਸ਼ਾਂਤੀ ਮਿਲਦੀ ਹੈ, ਇਸ ਮੌਕੇ ਉਨ੍ਹਾਂ ਨੇ ਯੋਗ ਨਿਦਰਾ ਅਤੇ ਮਨ ਨੂੰ ਸ਼ਾਂਤ ਰੱਖਣ ਲਈ ਕੁੱਝ ਸੌਖੀਆਂ ਤਕਨੀਕਾਂ ਦਾ ਲਾਈਵ ਸੈਸ਼ਨ ਵੀ ਲਿਆ | ਇਸ ਮੌਕੇ ਕਰਵਾਏ ਗਏ ਸਭਿਆਚਾਰਕ ਸਮਾਗਮ ਦੌਰਾਨ ਮੈਡਮ ਪਵਿੱਤਰ ਗਰੇਵਾਲ, ਹਰਵਿੰਦਰ ਕੌਰ, ਅਮਨਦੀਪ ਕੌਰ, ਵਾਸਦੇਵ ਸ਼ਰਮਾ, ਮੰਗਤ ਰਾਜ ਸਖ਼ੀਜਾ, ਮਹੇਸ਼ ਜੌਹਰ, ਸ਼ਿਵ ਭੋਲੇ ਪੈਦਲ ਯਾਤਰਾ ਮੰਡਲੀ ਦੇ ਪ੍ਰਧਾਨ ਗੋਬਿੰਦਰ ਸ਼ਰਮਾ, ਪਵਨ ਕੁਮਾਰ ਸ਼ਰਮਾ, ਮਹਿੰਦਰ ਸਿੰਘ ਢੀਂਡਸਾ, ਕੁਲਵੰਤ ਰਾਏ ਬਾਂਸਲ, ਨਰੇਸ਼ ਭੱਲਾ, ਅਸ਼ੋਕ ਡੱਲਾ ਨੇ ਸਭਿਆਚਾਰਕ, ਧਾਰਮਿਕ ਗੀਤਾਂ ਨਾਲ ਮਨੋਰੰਜਨ ਕੀਤਾ ਅਤੇ ਬਜ਼ੁਰਗਾਂ ਦੀ ਭਲਾਈ ਬਾਰੇ ਵਿਚਾਰ ਦਿੱਤੇ | ਮੁੱਖ ਸਲਾਹਕਾਰ ਸ੍ਰੀ ਆਰ.ਐਲ.ਪਾਂਧੀ, ਬਲਦੇਵ ਸਿੰਘ ਰਤਨ, ਸੁਰਿੰਦਰ ਪਾਲ ਸਿੰਘ ਸਿਦਕੀ, ਸੁਭਾਸ਼ ਸ਼ਰਮਾ, ਪਵਨ ਸ਼ਰਮਾ, ਸੁਰਿੰਦਰਪਾਲ ਸਿੰਗਲਾ, ਅੰਮਿ੍ਤ ਸਿੰਘ ਨੇ ਵੀ ਮੁਲਾਜਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਬਾਰੇ ਜਾਣਕਾਰੀ ਦਿੱਤੀ | ਇਸ ਸਮਾਗਮ ਵਿਚ ਸ੍ਰੀ ਬਲਦੇਵ ਰਾਜ ਮਦਾਨ, ਕਿਸ਼ੋਰੀ ਲਾਲ, ਜਗਦੀਸ ਰਾਏ ਸਿੰਗਲਾ, ਮਹੇਸ਼ ਕੁਮਾਰ ਜੌਹਰ, ਕੈਪਟਨ ਅਨਿਲ ਗੋਇਲ, ਮਦਨ ਲਾਲ ਹੈੱਡ ਮਾਸਟਰ, ਸ਼ਿੰਦਰਪਾਲ ਸਿੰਗਲਾ, ਸਟੇਟ ਅਵਾਰਡੀ ਬਾਬਾ ਪਿਆਰਾ ਸਿੰਘ, ਸੁਰਿੰਦਰ ਪਾਲ ਗਰਗ, ਮੈਡਮ ਹਰਵਿੰਦਰ ਕੌਰ ਨੂੰ ਉਨ੍ਹਾਂ ਦੇ ਜਨਮਦਿਨ ਤੇ ਸਨਮਾਨਿਤ ਕੀਤਾ ਗਿਆ | ਇਸੇ ਤਰ੍ਹਾਂ ਕੰਵਲਜੀਤ ਸਿੰਘ, ਕਰਨੈਲ ਸਿੰਘ ਸੇਖੋਂ, ਕਰਨੈਲ ਸਿੰਘ ਢੈਪਈ, ਡਾ. ਮਨਮੋਹਨ ਸਿੰਘ, ਰਜਿੰਦਰ ਗੋਇਲ, ਰਜਿੰਦਰ ਤਨੇਜਾ, ਬਲਦੇਵ ਸਿੰਘ ਰਤਨ, ਤਰਸੇਮ ਜਿੰਦਲ ਨੂੰ ਵੀ ਸਲਾਘਾਯੋਗ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ | ਇਸ ਮੌਕੇ ਤੇ ਪਵਨ ਕੁਮਾਰ ਸ਼ਰਮਾ, ਹਰੀਚੰਦ ਮਹਿਤਾ, ਦਰਸ਼ਨ ਸਿੰਘ ਚੀਮਾਂ, ਬਲਵੰਤ ਸਿੰਘ, ਸੁਰਜੀਤ ਸਿੰਘ, ਜਗਦੀਸ਼ ਸਿੰਘ ਵਾਲੀਆ, ਵੈਦ ਹਾਕਮ ਸਿੰਘ, ਮੁਕੇਸ਼ ਕੁਮਾਰ, ਗੁਰਜੰਟ ਸਿੰਘ, ਸੁਰੇਸ਼ ਪਾਲ, ਰਾਮ ਕੁਮਾਰ, ਵਰਿੰਦਰ ਬਾਂਸਲ, ਸੁਰਿੰਦਰ ਕੁਮਾਰ ਸ਼ੋਰੀ, ਯੁਧੀਸ਼ਟਰ ਕੁਮਾਰ, ਜਵਾਹਰ ਸ਼ਰਮਾ, ਥਾਣੇਦਾਰ ਬਰਜਿੰਦਰ ਸਿੰਘ, ਬਲਦੇਵ ਸਿੰਘ ਰਤਨ, ਗੁਰਦੇਵ ਸਿੰਘ ਸੇਖੋਂ, ਸੁਭਾਸ਼ ਸ਼ਰਮਾ, ਪਵਨ ਕੁਮਾਰ ਗਰਗ, ਸਤਪਾਲ ਸਿੰਗਲਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਵੱਖ-ਵੱਖ ਸਰਕਾਰੀ, ਅਰਧ-ਸਰਕਾਰੀ ਬੈਂਕਾਂ ਅਤੇ ਜੁਡੀਸਰੀ ਵਿੱਚੋਂ ਸੇਵਾਮੁੱਕਤ ਹੋਏ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ |